ਜੈਪ੍ਰਕਾਸ਼ ਰੰਜਨ, ਦਿਸਕਿਤ (ਲੇਹ)। ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਹੁਣ ਸਰਕਾਰੀ ਅਦਾਰਿਆਂ ਨੇ ਇੱਥੇ ਆਪਣੇ ਵਿਸਥਾਰ ਦੀਆਂ ਯੋਜਨਾਵਾਂ ਪ੍ਰਤੀ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ ਲੱਦਾਖ ਖੇਤਰ ਲਈ ਲੀਡ ਬੈਂਕ ਬਣਨ ਦਾ ਦਾਅਵਾ ਵੀ ਠੋਕ ਦਿੱਤਾ ਹੈ। ਐੱਸਬੀਆਈ ਜੰਮੂ-ਕਸ਼ਮੀਰ ਲਈ ਲੀਡ ਬੈਂਕ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਫ਼ਿਲਹਾਲ ਜੰਮੂ ਅਤੇ ਕਸ਼ਮੀਰ ਬੈਂਕ ਇਸ ਸੂਬੇ ਦਾ ਲੀਡ ਬੈਂਕਰ ਹੈ। ਸੂਬੇ ਦਾ ਲੀਡ ਬੈਂਕਰ ਸਰਕਾਰ ਦੀਆਂ ਸਕੀਮਾਂ ਲਾਗੂ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਬੈਂਕ ਦੀਆਂ 185 ਸ਼ਾਖਾਵਾਂ ਹਨ।

ਕੁਮਾਰ ਸ਼ਨਿਚਰਵਾਰ ਨੂੰ 10,310 ਫੁੱਟ ਉਚਾਈ 'ਤੇ ਬਸੇ ਦਿਸਕਿਤ ਸ਼ਹਿਰ 'ਚ ਐੱਸਬੀਆਈ ਦੀ ਸ਼ਾਖਾ ਦਾ ਉਦਘਾਟਨ ਕਰਨ ਇੱਥੇ ਆਏ ਸਨ। ਐੱਸਬੀਆਈ ਦੀ ਲੱਦਾਖ 'ਚ ਇਹ 14ਵੀਂ ਬ੍ਰਾਂਚ ਹੈ। ਦੋ ਹੋਰ ਬ੍ਰਾਂਚਾਂ ਦੂਰ-ਦੁਰਾਡੇ ਦੇ ਪਿੰਡਾਂ 'ਚ ਖੋਲ਼੍ਹਣ ਦੀ ਅਰਜ਼ੀ ਐੱਬਸੀਆਈ ਨੇ ਦਿੱਤੀ ਹੈ। ਕੁਮਾਰ ਨੇ ਦੱਸਿਆ ਕਿ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਬਿਹਤਰੀਨ ਬੈਂਕਿੰਗ ਸੇਵਾਵਾਂ ਪਹੁੰਚਾਉਣਾ ਐੱਸਬੀਆਈ ਦੀ ਅਹਿਮ ਨੀਤੀ ਹੈ। ਉਨ੍ਹਾਂ ਐੱਸਬੀਆਈ ਵਲੋਂ ਲੇਹ ਸਥਿਤ 14 ਕਾਰਪਸ ਦੇ ਫ਼ੌਜੀ ਹੈੱਡਕੁਆਰਟਰ ਨੂੰ ਇਕ ਅਤਿ ਆਧੁਨਿਕ ਐਂਬੂਲੈਂਸ ਵੀ ਦਿੱਤੀ।

Posted By: Seema Anand