ਨਵੀਂ ਦਿੱਲੀ : SBI Debit Card EMI : ਅੱਜਕਲ੍ਹ EMI ਦਾ ਕਾਫੀ ਰੁਝਾਨ ਹੈ, ਸ਼ੌਪਿੰਗ ਕਰੀਏ ਤੇ ਉਸ ਨੂੰ EMI 'ਚ ਕਰਵਰਟ ਕਰਵਾ ਲਓ। ਇਸ ਦੇ ਕਈ ਫਾਇਦੇ ਹਨ। ਪਹਿਲਾ ਤਾਂ ਇਹ ਕਿ ਇਕਮੁਸ਼ਤ ਰਕਮ ਖਰਚ ਨਹੀਂ ਹੁੰਦੀ, ਕਈ ਵਾਰ ਤੁਹਾਨੂੰ ਪੇਮੈਂਟ ਇੰਟਰਸਟ ਵੀ ਨਹੀਂ ਲਗਦਾ। ਪਰ EMI ਦੀ ਸਹੂਲਤ ਆਮ ਤੌਰ 'ਤੇ ਕ੍ਰੈਡਿਟ ਕਾਰਡ 'ਤੇ ਹੀ ਮਿਲਦੀ ਹੈ ਤੇ ਕ੍ਰੈਡਿਟ ਕਾਰਡ ਸਭ ਦੇ ਕੋਲ ਨਹੀਂ ਹੁੰਦਾ। ਅਜਿਹੇ ਵਿਚ ਦੇਸ਼ ਦਾ ਸਭ ਤੋਂ ਵੱਡਾ ਬੈਂਕ State Bank of India ਡੈਬਿਟ ਕਾਰਡ 'ਤੇ EMI ਦੀ ਸਹੂਲਤ ਲਿਆਇਆ ਹੈ।

SBI ਮੁਤਾਬਕ ਬੈਂਕ ਦੇ Debit Card ਨਾਲ ਤੁਸੀਂ ਟੀਵੀ, ਫਰਿੱਜ, AC ਵਰਗੇ ਹੋਮ ਅਪਲਾਇੰਸਿਜ਼ ਖਰੀਦਦੇ ਹੋ ਜਾਂ ਫਿਰ ਆਨਲਾਈਨ ਸ਼ੌਪਿੰਗ ਕਰਦੇ ਹੋ ਤਾਂ ਹੁਣ ਤੁਹਾਨੂੰ EMI ਦੀ ਵੀ ਆਪਸ਼ਨ ਮਿਲੇਗੀ। ਯਾਨੀ ਤੁਸੀਂ ਕਿਸੇ ਦੁਕਾਨ 'ਤੇ ਜਾ ਕੇ PoS ਮਸ਼ੀਨ ਰਾਹੀਂ ਪੇਮੈਂਟ ਕਰਨ ਤੋਂ ਬਾਅਦ ਉਸ ਨੂੰ ਕਈ ਕਿਸ਼ਤਾਂ 'ਚ ਚੁਕਾ ਸਕਦੇ ਹੋ। ਇਸ ਨਾਲ ਅਚਾਨਕ ਤੁਹਾਡੇ ਖਾਤੇ 'ਚੋਂ ਵੱਡੀ ਰਕਮ ਨਹੀਂ ਕੱਟੀ ਜਾਂਦੀ। ਤੁਸੀਂ ਆਪਣੀ ਸਹੂਲਤ ਅਨੁਸਾਰ EMI ਦੀ ਗਿਣਤੀ ਚੁਣ ਸਕਦੇ ਹੋ। ਜੇਕਰ Amazon, Flipkart ਤੋਂ ਆਨਲਾਈਨ ਸ਼ੌਪਿੰਗ ਕਰਦੇ ਹੋ ਤਾਂ ਤੁਸੀਂ SBI Debit Card ਤੋਂ ਪੇਮੈਂਟ ਕਰ ਕੇ ਉਸ ਨੂੰ EMI 'ਚ ਕਨਵਰਟ ਕਰਵਾ ਸਕਦੇ ਹੋ।

SBI ਮੁਤਾਬਕ ਇਹ ਸਹੂਲਤ ਪ੍ਰੀ-ਅਪਰੂਵਡ ਬੇਸਡ ਹੈ, ਯਾਨੀ SBI ਦੇ ਸਾਰੇ ਗਾਹਕਾਂ ਨੂੰ ਇਹ ਸਹੂਲਤ ਨਹੀਂ ਮਿਲਦੀ ਬਲਕਿ ਕੁਝ ਚੋਣਵੇਂ ਗਾਹਕਾਂ ਨੂੰ ਹੀ ਡੈਬਿਟ ਕਾਰਡ ਤੋਂ EMI ਕਨਵਰਜ਼ਨ ਦਾ ਆਫਰ ਮਿਲਦਾ ਹੈ। ਬਾਕੀ ਗਾਹਕਾਂ ਨੂੰ ਸਿੱਧਾ ਡੈਬਿਟ ਕਾਰਡ ਤੋਂ ਪੂਰਾ ਭੁਗਤਾਨ ਕਰਨਾ ਹੁੰਦਾ ਹੈ। ਇਸ ਲਈ ਸ਼ੌਪਿੰਗ ਕਰਨ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਲਓ ਕਿ ਤੁਹਾਡੇ ਡੈਬਿਟ ਕਾਰਡ 'ਤੇ EMI ਦੀ ਸਹੂਲਤ ਹੈ ਤਾਂ ਤੁਸੀਂ ਖੁੱਲ੍ਹ ਕੇ ਸ਼ੌਪਿੰਗ ਕਰ ਸਕਦੇ ਹੋ, ਉਦੋਂ ਵੀ ਜਦੋਂ ਤੁਹਾਡੇ ਖਾਤੇ 'ਚ ਘੱਟ ਪੈਸੇ ਹੋਣ।

ਆਨਲਾਈਨ EMI

  • ਤੁਸੀਂ ਜਿਸ ਵੀ ਆਨਲਾਈ ਪਲੇਟਫਾਰਮ ਤੋਂ ਖਰੀਦਦਾਰੀ ਕਰਨੀ ਹੈ, ਉਸ ਵੈੱਬਸਾਈਟ 'ਤੇ ਵਿਜ਼ਿਟ ਕਰੋ। ਇਸ ਤੋਂ ਬਾਅਦ ਬੈਂਕ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ ਐਂਟਰ ਕਰਨਾ ਪਵੇਗਾ। ਸਾਈਟ ਤੋਂ ਤੁਸੀਂ ਜੋ ਵੀ ਖਰੀਦਣਾ ਹੈ, ਉਸ ਦਾ ਬ੍ਰਾਂਡ ਤੇ ਪ੍ਰੋਡਕਟ ਸਿਲੈਕਟ ਕਰੋ।
  • ਹੁਣ ਪੇਮੈਂਟ 'ਚ ਜਾ ਕੇ 'Easy EMI' ਦੀ ਆਪਸ਼ਨ ਚੁਣੋ ਫਿਰ ਬੈਂਕ ਸੈਕਸ਼ਨ 'ਚ State Bank of India ਸਿਲੈਕਟ ਕਰੋ।
  • ਇਸ ਤੋਂ ਬਾਅਦ EMI ਬ੍ਰੇਕਅਪ ਤੁਹਾਡੀ ਸਕ੍ਰੀਨ 'ਤੇ ਆ ਜਾਵੇਗਾ ਜਿੱਥੇ ਤੁਸੀਂ ਸਹੂਲਤ ਅਨੁਸਾਰ EMI ਟੈਨਿਓਰ ਸਿਲੈਕਟ ਕਰ ਸਕਦੇ ਹੋ।
  • ਇੱਥੋਂ ਤੁਹਾਨੂੰ SBI ਇੰਟਰਨੈੱਟ ਬੈਂਕਿੰਗ 'ਤੇ ਰੀ-ਡਾਇਰੈਕਟ ਕੀਤਾ ਜਾਵੇਗਾ ਜਿੱਥੇ ਸਾਈਨ ਇਨ ਕਰ ਕੇ ਆਪਣੀ ਬੁਕਡ EMI ਨੂੰ ਟਰਮਜ਼ ਐਂਡ ਕੰਡੀਸ਼ਨ ਪੜ੍ਹਨ ਤੋਂ ਬਾਅਦ ਅਪਰੂਵ ਕਰੋ।
  • ਇਸ ਤੋਂ ਬਾਅਦ ਤੁਸੀਂ ਖਰੀਦੇ ਗਏ ਪ੍ਰੋਡਕਟ ਦੀ ਪੇਮੈਂਟ ਚੁਣੇ ਗਏ EMI ਪਲਾਨ ਮੁਤਾਬਕ ਕਰ ਸਕੋਗੇ।

Posted By: Seema Anand