ਭਾਰਤੀ ਸਟੇਟ ਬੈਂਕ ਨੇ ਆਪਣੇ 40 ਕਰੋੜ ਗਾਹਕਾਂ ਲਈ ਇਕ ਖਾਸ ਜਾਣਕਾਰੀ ਦਿੱਤੀ ਹੈ। ਜੇਕਰ ਤੁਹਾਡਾ ਵੀ ਸੇਵਿੰਗ ਅਕਾਊਂਟ, ਕਰੰਟ ਅਕਾਊਂਟ, ਫਿਕਸਡ ਡਿਪਾਜ਼ਿਟ ਜਾਂ ਰੈਕਰਿੰਗ ਡਿਪਾਜ਼ਿਟ ਐੱਸਬੀਆਈ 'ਚ ਹੈ ਤਾਂ ਤੁਹਾਨੂੰ ਇਸ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ। ਐੱਸਬੀਆਈ ਨੇ ਇਹ ਖਾਸ ਜਾਣਕਾਰੀ ਇਨ੍ਹਾਂ ਅਕਾਊਂਟਸ 'ਚ ਨੌਮਿਨੀ ਦੀ ਰਜਿਸਟ੍ਰੇਸ਼ਨ ਸਬੰਧੀ ਦਿੱਤੀ ਹੈ।

ਐੱਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨ ਤਰੀਕਿਆਂ ਨਾਲ ਸੇਵਿੰਗ ਅਕਾਊਂਟ, ਕਰੰਟ ਅਕਾਊਂਟ, ਫਿਕਸਡ ਡਿਪਾਜ਼ਿਟ ਤੇ ਰੈਕਰਿੰਗ ਡਿਪਾਜ਼ਿਟ ਲਈ ਨੌਮਿਨੀ ਦੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਐੱਸਬੀਆਈ ਗਾਹਕ ਬੈਂਕ ਦੀ ਵੈੱਬਸਾਈਟ onlinesbi.in ਜਾਂ YONO SBI ਐਪ ਜਾਂ ਬ੍ਰਾਂਚ ਜਾ ਕੇ ਨੌਮਿਨੀ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਮੌਜੂਦ ਸਮੇਂ ਦੇ ਕੋਵਿਡ-19 ਦੇ ਵਧਦੇ ਇਨਫੈਕਸ਼ਨ ਤੇ ਇਸ ਦੇ ਮੱਦੇਨਜ਼ਰ ਕਈ ਥਾਵਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਦੇਖਦੇ ਹੋਏ ਤੁਹਾਨੂੰ ਘਰ ਬੈਠੇ ਆਨਲਾਈਨ ਮਾਧਿਅਮ ਜਾਂ ਮੋਬਾਈਲ ਐਪ ਜ਼ਰੀਏ ਹੀ ਨਾਮਿਨੀ ਦੀ ਰਜਿਸਟ੍ਰੇਸ਼ਨ ਕਰਵਾ ਲੈਣੀ ਚਾਹੀਦੀ ਹੈ। ਅਸੀਂ ਤੁਹਾਨੂੰ ਇਸ ਪ੍ਰੋਸੈੱਸ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ।

ਮੌਜੂਦਾ ਸਮੇਂ ਕੋਵਿਡ-19 ਦੇ ਵਧਦੇ ਇਨਫੈਕਸ਼ਨ ਤੇ ਇਸ ਦੇ ਮੱਦੇਨਜ਼ਰ ਕਈ ਥਾਵਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਦੇਖਦੇ ਹੋਏ ਤੁਹਾਨੂੰ ਘਰ ਬੈਠੇ ਆਨਲਾਈਨ ਮਾਧਿਅਮ ਜਾਂ ਮੋਬਾਈਲ ਐਪ ਜ਼ਰੀਏ ਹੀ ਨੌਮਿਨੀ ਦੀ ਰਜਿਸਟ੍ਰੇਸ਼ਨ ਕਰਵਾ ਲੈਣੀ ਚਾਹੀਦੀ ਹੈ। ਅਸੀਂ ਤੁਹਾਨੂੰ ਇਸ ਪ੍ਰੋਸੈੱਸ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ...

ਨੌਮਿਨੀ ਰਜਿਸਟਰਡ ਕਰਨਾ ਹੈ ਤਾਂ ਹੇਠਾਂ ਦਿੱਤੇ ਗਏ ਸਟੈੱਪਸ ਫਾਲੋ ਕਰੋ...

  • ਸਭ ਤੋਂ ਪਹਿਲਾਂ ਐੱਸਬੀਆਈ ਦੀ ਵੈੱਬਸਾਈਟ onlinesbi.in 'ਤੇ ਜਾ ਕੇ ਯੂਜ਼ਰਨੇਮ ਤੇ ਪਾਸਵਰਡ ਦੀ ਮਦਦ ਨਾਲ ਲਾਗਇਨ ਕਰੋ।
  • ਇਸ ਤੋਂ ਬਾਅਦ 'Request and Enquiries' ਟੈਬ 'ਤੇ ਕਲਿੱਕ ਕਰੋ।
  • ਇਸ ਵਿਚ ਤੁਹਾਨੂੰ 'Online Nomination' ਦਾ ਬਦਲ ਮਿਲੇਗਾ।
  • ਜੇਕਰ ਤੁਹਾਡੇ ਕੋਲ ਐੱਸਬੀਆਈ 'ਚ ਇਕ ਤੋਂ ਜ਼ਿਆਦਾ ਅਕਾਊਂਟ ਹਨ ਤਾਂ ਇੱਥੇ ਸਾਰੇ ਅਕਾਊਂਟਸ ਸਬੰਧੀ ਜਾਣਕਾਰੀ ਸਾਹਮਣੇ ਆ ਜਾਵੇਗੀ।
  • ਤੁਹਾਨੂੰ ਉਸ ਅਕਾਊਂਟ ਨੂੰ ਚੁਣਨਾ ਪਵੇਗਾ ਜਿਸ ਦੇ ਲਈ ਤੁਸੀਂ ਨਵਾਂ ਨੌਮਿਨੀ ਜੋੜਨਾ ਚਾਹੁੰਦੇ ਹੋ।
  • ਇਸ ਤੋਂ ਬਾਅਦ 'Continue' ਟੈਬ 'ਤੇ ਕਲਿੱਕ ਕਰੋ।
  • ਨਵਾਂ ਟੈਬ ਖੁੱਲ੍ਹਣ ਤੋਂ ਬਾਅਦ ਨੌਮਿਨੀ ਦਾ ਨਾਂ, ਜਨਮ ਤਰੀਕ, ਪਤਾ, ਉਨ੍ਹਾਂ ਦੇ ਨਾਲ ਤੁਹਾਡੇ ਸਬੰਧ ਬਾਰੇ ਜਾਣਕਾਰੀ ਭਰਨੀ ਪਵੇਗੀ।
  • ਸਾਰੀ ਜਾਣਕਾਰੀ ਭਰਨ ਤੇ ਉਸ ਨੂੰ ਇਕ ਵਾਰ ਕ੍ਰਾਸ ਚੈੱਕ ਕਰਨ ਤੋਂ ਬਾਅਦ 'Submit' ਬਟਨ 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਹਾਈ ਸਕਿਊਰਿਟੀ ਪਾਸਵਰਡ ਭੇਜਿਆ ਜਾਵੇਗਾ। ਇਸ ਨੂੰ ਦਿੱਤੀ ਗਈ ਖਾਲੀ ਜਗ੍ਹਾ ਭਰੋ।
  • ਸਾਰੀ ਜਾਣਕਾਰੀ ਭਰਨ ਤੋਂ ਬਾਅਦ 'Confirm' ਬਟਨ 'ਤੇ ਕਲਿੱਕ ਕਰੋ। ਇਸ ਤਰ੍ਹਾਂ ਤੁਸੀਂ ਆਪਣੇ ਐੱਸਬੀਆਈ ਅਕਾਊਂਟ 'ਚ ਨਵੇਂ ਨਾਮਿਨੀ ਨੂੰ ਜੋੜ ਸਕੋਗੇ।

Posted By: Seema Anand