ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (SBI) ਕਈ ਤਰ੍ਹਾਂ ਦੇ ਖਾਤਿਆਂ ਦਾ ਬਦਲ ਦਿੰਦਾ ਹੈ ਜਿੱਥੇ ਗਾਹਕ ਆਪਣੇ ਪੈਸੇ ਦਾ ਨਿਵੇਸ਼ ਕਰ ਸਕਦੇ ਹਨ। ਬੈਂਕ ਨਿਯਮਤ ਬੱਚਤ ਖਾਤੇ ਤੋਂ ਇਲਾਵਾ ਫਿਕਸਡ ਡਿਪਾਜ਼ਿਟ (FD) ਤੇ ਰੈਕਰਿੰਗ ਡਿਪਾਜ਼ਿਟ (RD) ਖਾਤੇ ਦੀ ਵੀ ਆਪਸ਼ਨ ਦਿੰਦਾ ਹੈ। ਹਾਲ ਹੀ 'ਚ SBI ਨੇ 1 ਲੱਖ ਰੁਪਏ ਤੋਂ ਘੱਟ ਦੇ ਬੱਚਤ ਖਾਤੇ 'ਤੇ ਵਿਆਜ ਦਰ 3.25 ਫ਼ੀਸਦੀ ਕਰ ਦਿੱਤੀ ਹੈ। ਇਹ 1 ਨਵੰਬਰ ਤੋਂ ਲਾਗੂ ਹੈ। SBI ਗਾਹਕਾਂ ਨੂੰ ਖਾਤੇ ਦੇ ਆਧਾਰ 'ਤੇ ਮੰਥਲੀ ਐਵਰੇਜ ਬੈਲੇਂਸ (AMb) ਬਣਾਈ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਮੈਟਰੋ, ਨੀਮ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਲਈ AMB ਫੀਸ ਅਲੱਗ-ਅਲੱਗ ਹੈ।

ਜਾਣੋ SBI ਦੇ ਕਿਸ ਖਾਤੇ 'ਚ ਕਿੰਨਾ ਰੱਖਣਾ ਹੁੰਦਾ ਹੈ ਘੱਟੋ-ਘੱਟ ਬੈਲੇਂਸ

1. ਮੈਟਰੋ ਤੇ ਸ਼ਹਿਰੀ ਕੇਂਦਰੀ ਬ੍ਰਾਂਚ 'ਚ ਬੱਚਤ ਖਾਤਾ ਰੱਖਣ ਵਾਲੇ SBI ਗਾਹਕਾਂ ਨੂੰ 3,000 ਰੁਪਏ AMB ਬਣਾਈ ਰੱਖਣਾ ਜ਼ਰੂਰੀ ਹੈ।

2. ਅਰਧ-ਸ਼ਹਿਰੀ ਬ੍ਰਾਂਚਾਂ 'ਚ ਗਾਹਕਾਂ ਨੂੰ ਆਪਣੇ SBI ਖਾਤੇ 'ਚ 2,000 ਰੁਪਏ ਦਾ ਘੱਟੋ-ਘੱਟ ਬੈਲੇਂਸ ਬਣਾਈ ਰੱਖਣਾ ਜ਼ਰੂਰੀ ਹੈ ਜਦਕਿ ਦਿਹਾਤੀ ਇਲਾਕਿਆਂ 'ਚ SBI ਗਾਹਕਾਂ ਨੂੰ 1,000 ਰੁਪਏ ਖਾਤੇ 'ਚ ਰੱਖਣੇ ਜ਼ਰੂਰੀ ਹਨ।

3. SBI ਅਨੁਸਾਰ, ਮੈਟਰੋ ਤੇ ਸ਼ਹਿਰੀ ਬ੍ਰਾਂਚਾਂ 'ਚ MAB ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਗਾਹਕਾਂ ਤੋਂ 10 ਰੁਪਏ ਪਲੱਸ GST ਤਕ ਦੀ ਜੁਰਮਾਨਾ ਰਾਸ਼ੀ ਵਸੂਲ ਕੀਤੀ ਜਾਵੇਗੀ।

ਬੈਂਕ ਅਰਧ-ਸ਼ਹਿਰੀ ਬ੍ਰਾਂਚਾਂ 'ਚ ਮਿਨੀਮਮ ਬੈਲੇਂਸ ਰਕਮ ਨਿਯਮਾਂ ਦੀ ਪਾਲਣਾ ਕਰਨ 'ਚ ਅਸਫ਼ਲ ਰਹਿਣ ਵਾਲੇ ਗਾਹਕਾਂ ਤੋਂ 7.5 ਰੁਪਏ ਪਲੱਸ ਜੀਐੱਸਟੀ ਤੋਂ ਲੈ ਕੇ 12 ਰੁਪਏ ਪਲੱਸ ਜੀਐੱਸਟੀ ਤਕ ਦੀ ਜੁਰਮਾਨਾ ਰਕਮ ਲੈਂਦਾ ਹੈ।

Posted By: Seema Anand