SBI's mega e-Auction : ਜੇਕਰ ਤੁਸੀਂ ਮੌਜੂਦਾ ਬਾਜ਼ਾਰ ਦਰਾਂ ਤੋਂ ਬਹੁਤ ਘੱਟ ਕੀਮਤ 'ਤੇ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਮਾਰਗੇਜ ਪ੍ਰੋਪਰਟੀਜ਼ ਦੀ ਵਿਕਰੀ ਲਈ 5 ਮਾਰਚ ਯਾਨੀ ਸ਼ੁੱਕਰਵਾਰ ਨੂੰ ਈ-ਆਕਸ਼ਨ ਕਰਵਾ ਰਿਹਾ ਹੈ। ਇਸ ਨਿਲਾਮੀ ਪ੍ਰਕਿਰਿਆ 'ਚ ਹਿੱਸਾ ਲੈ ਕੇ ਤੁਸੀਂ ਰਿਹਾਇਸ਼ ਦੇ ਨਾਲ-ਨਾਲ ਕਮਰਸ਼ੀਅਲ ਤੇ ਇੱਥੋਂ ਤਕ ਕਿ ਸਨਅਤੀ ਜਾਇਦਾਦਾਂ ਵੀ ਖਰੀਦ ਸਕਦੇ ਹੋ।

ਭਾਰਤੀ ਸਟੇਟ ਬੈਂਕ ਨੇ ਇਸ ਸੰਦਰਭ 'ਚ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਇਸ ਈ-ਆਕਸ਼ਨ ਦੀ ਜਾਣਕਾਰੀ ਦਿੱਤੀ ਹੈ। ਸਟੇਟ ਬੈਂਕ ਨੇ ਆਪਣੇ ਟਵੀਟ 'ਚ ਲਿਖਿਆ ਹੈ- 'ਤੁਹਾਡੇ ਸੁਪਨਿਆਂ ਦਾ ਘਰ ਤੁਹਾਨੂੰ ਬੁਲਾ ਰਿਹਾ ਹੈ। SBI ਦੇ ਮੋਗਾ ਈ-ਆਕਸ਼ਨ 'ਚ ਸ਼ਾਮਲ ਹੋ ਕੇ ਤੁਸੀਂ ਕਿਸੇ ਪ੍ਰਾਪਰਟੀ ਨੂੰ ਖਰੀਦਣ ਲਈ ਬੋਲੀ ਲਗਾ ਸਕਦੇ ਹੋ ਤੇ ਸ਼ਾਨਦਾਰ ਡੀਲ ਪ੍ਰਾਪਤ ਕਰ ਸਕਦੇ ਹੋ।'

ਇਸ ਈ-ਆਕਸ਼ਨ ਨਾਲ ਜੁੜੀਆਂ ਖਾਸ ਗੱਲਾਂ 'ਤੇ ਮਾਰਦੇ ਹਾਂ ਝਾਤ

1. ਇਸ ਆਕਸ਼ਨ 'ਚ ਸ਼ਾਮਲ ਪ੍ਰੋਪਰਟੀਜ਼ ਦੀ ਨਿਲਾਮੀ ਦੀ ਕੀਮਤ ਅਸਲ ਬਾਜ਼ਾਰ ਮੁੱਲ ਨਾਲੋਂ ਘੱਟ ਹੋਵੇਗੀ। ਇਸ ਈ-ਆਕਸ਼ਨ ਦੌਰਾਨ ਵਿਅਕਤੀਆਂ ਕੋਲ ਰਿਹਾਇਸ਼ੀ, ਵਣਜ ਤੇ ਇੰਡਸਟ੍ਰੀਅਲ ਪ੍ਰੋਪਰਟੀਜ਼ ਲਈ ਬੋਲੀ ਲਗਾਉਣ ਦਾ ਮੌਕਾ ਹੋਵੇਗਾ।

2. ਭਾਰਤੀ ਸਟੇਟ ਬੈਂਕ ਇਸ ਈ-ਆਕਸ਼ਨ ਜ਼ਰੀਏ ਲੋਨ ਡਿਫਾਲਟ ਕਰਨ ਵਾਲਿਆਂ ਦੀ ਮਾਰਗੇਜ਼ ਕੀਤੀਆਂ ਜਾਇਦਾਦਾਂ ਦੀ ਵਿਕਰੀ ਕਰੇਗੀ। ਬੈਂਕ ਨੇ ਇਸ ਦਾ ਇਸ਼ਤਿਹਾਰ ਪ੍ਰਮੁੱਖ ਅਖ਼ਬਾਰਾਂ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਦਿੱਤਾ ਹੈ।

3. ਜੇਕਰ ਤੁਸੀਂ ਇਸ ਈ-ਆਕਸ਼ਨ 'ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਬੰਧਤ ਐੱਸਬੀਆਈ ਬ੍ਰਾਂਚ 'ਚ ਕੇਵਾਈਸੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ।

Posted By: Seema Anand