ਨਈ ਦੁਨੀਆ, ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਐਲਾਨ ਕਰ ਦਿੱਤਾ ਹੈ ਕਿ ਕੁਝ ਲੋਕਾਂ ਦੇ ਖਾਤਿਆਂ ਨੂੰ ਉਹ ਫਰੀਜ਼ ਕਰ ਦੇਵੇਗਾ। ਅਜਿਹਾ ਉਨ੍ਹਾਂ ਖ਼ਾਤਿਆ 'ਚ ਕੀਤਾ ਜਾਵੇਗਾ, ਜਿਨ੍ਹਾਂ ਦੀ ਕੇਵਾਈਸੀ (KYC) ਅਪਡੇਟ ਨਹੀਂ ਹੈ। ਬੈਂਕ ਨੇ ਕਿਹਾ ਹੈ ਕਿ ਜੇਕਰ ਗਾਹਕ 28 ਫਰਵਰੀ 2020 ਤੋਂ ਬਾਅਦ ਪਰੇਸ਼ਾਨੀ ਮੁਕਤ ਬੈਂਕਿੰਗ ਦਾ ਤਜਰਬਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੋ ਯੋਰ ਕਸਟਮਰ (KYC) ਡਿਟੇਲ ਅਪਡੇਟ ਕਰਨੀ ਪਵੇਗੀ। ਅਜਿਹਾ ਕਰਨ 'ਚ ਸਫ਼ਲ ਰਹਿਣ ਵਾਲੇ ਗਾਹਕਾਂ ਦੇ ਖਾਤਿਆਂ ਨੂੰ ਬੈਂਕ ਫਰੀਜ਼ ਕਰਨ ਲਈ ਮਜਬੂਰ ਹੋਵੇਗਾ।

ਐੱਸਬੀਆਈ ਵੱਲੋਂ ਜਾਰੀ ਕੀਤੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਬੈਂਕ ਕੇਵਾਈਸੀ ਅਪਡੇਸ਼ਨ ਲਈ ਉਨ੍ਹਾਂ ਖਾਤਿਆਂ ਨੂੰ ਫੀਰਜ਼ ਕਰਨ ਲਈ ਮਜਬੂਰ ਹੋ ਸਕਦਾ ਹੈ ਜਿਹੜੇ ਕੇਵਾਈਸ ਅਪਗ੍ਰੇਡ ਲਈ ਕੇਵਾਈਸੀ ਨਾਨ-ਕੰਪਲੀਕੇਟਿਡ/ਓਵਰਡਿਊ ਹਨ।

ਭਾਰਤੀ ਰਿਜ਼ਰਵ ਬੈਂਕ (RBI) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੈਂਕ ਨੂੰ ਸਮੇਂ-ਸਮੇਂ 'ਤੇ ਸਾਰੇ ਗਾਹਕਾਂ ਦਾ ਕੇਵਾਈਸੀ ਅਪਡੇਟ ਕਰਨਾ ਪੈਂਦਾ ਹੈ ਤੇ ਉਸੇ ਅਨੁਸਾਰ ਉਨ੍ਹਾਂ ਗਾਹਕਾਂ ਨੂੰ ਨੋਟਿਸ ਭੇਜਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੀ ਕੇਵਾਈਸੀ ਅਪਡੇਸ਼ਨ ਬਾਕੀ ਹੈ। ਬੈਂਕ ਨੇ ਬੈਂਕ ਖਾਤਾਧਾਰਕਾਂ ਨੂੰ ਅੰਤਿਮ ਤਾਰੀਕ ਤੋਂ ਪਹਿਲਾਂ ਕੇਵਾਈਸੀ ਨੂੰ ਅਪਡੇਟ ਕਰਨ ਲਈ ਐੱਸਬੀਆਈ ਅਲਰਟ ਵੀ ਭੇਜਿਆ ਹੈ।

ਸਿਰਫ਼ ਬੈਂਕ 'ਚ ਦੇਣਾ ਹੈ ਇਨ੍ਹਾਂ ਵਿਚੋਂ ਕਿਸੇ ਦਸਤਾਵੇਜ਼ ਦੀ ਕਾਪੀ

ਬੈਂਕ ਖਾਤਾ ਧਾਰਕਾਂ ਨੂੰ ਨਜ਼ਦੀਕੀ ਐੱਸਬੀਆਈ ਬ੍ਰਾਂਚ ਜਾ ਕੇ ਕੇਵਾਈਸੀ ਅਪਡੇਟ ਲਈ ਮਨਜ਼ੂਰਸ਼ੁਦਾ ਦਸਤਾਵੇਜ਼ਾਂ 'ਚੋਂ ਕਿਸੇ ਇਕ ਦੀ ਕਾਪੀ ਜਮ੍ਹਾਂ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਦਸਤਾਵੇਜ਼ਾਂ 'ਚ ਪਾਸਪੋਰਟ, ਵੋਟਰ ਆਈਡੀ ਕਾਰਡ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਮਨਰੇਗਾ ਕਾਰਡ, ਪੈਨ ਕਾਰਡ, ਐੱਨਪੀਆਰ ਲੈਟਰ, ਨਵੀਂ ਫੋਟੋਗ੍ਰਾਫ, ਮੋਬਾਈਲ ਤੇ ਐੱਨਸਪੀਆਰ ਦਾ ਪੱਤਰ ਸ਼ਾਮਲ ਕੀਤੇ ਹਨ।

Posted By: Seema Anand