ਨਵੀਂ ਦਿੱਲੀ, ਪੀਟੀਆਈ : ਭਾਰਤੀ ਸਟੇਟ ਬੈਂਕ (ਐੱਸਬੀਆਈ) ਛੋਟੇ ਤੇ ਦਰਮਿਆਨੇ ਉੱਦਮਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਨੂੰ ਬੜਾਵਾ ਦੇਣ ਲਈ ਇਕ ਈ-ਕਾਮਰਸ ਨਾਲ ਮਿਲ ਕੇ ਕੀਤਾ ਜਾਵੇਗਾ। ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਆਈਆਈ ਦੁਆਰਾ ਕਰਵਾਈ ਗਈ ਵੈਬਿਨਾਰ 'ਚ ਰਜਨੀਸ਼ ਕੁਮਾਰ ਨੇ ਕਿਹਾ, 'ਇਸ 'ਤੇ ਕੰਮ ਚੱਲ ਰਿਹਾ ਹੈ। ਅਸੀਂ ਇਹ ਖਾਤਾ ਤਿਆਰ ਕਰ ਲਿਆ ਹੈ ਤੇ ਇਸ 'ਤੇ ਕਿਸ ਤਰ੍ਹਾਂ ਕੰਮ ਕੀਤਾ ਜਾਵੇਗਾ। ਜਲਦ ਹੀ ਇਸ ਦੀ ਸ਼ੁਰੂਆਤ ਹੋ ਜਾਵੇਗੀ। ਐੱਮਐੱਸਐੱਮਈ ਮੰਤਰੀ ਨੀਤਿਨ ਗਡਕਰੀ ਨੇ ਇਕ ਬਾਰ ਇਸ ਦਾ ਜ਼ਿਕਰ ਕੀਤਾ ਸੀ।'

ਹਾਲਾਂਕਿ ਐੱਸਬੀਆਈ ਚੇਅਰਮੈਨ ਨੇ ਹੁਣ ਇਹ ਦੱਸਿਆ ਹੈ ਕਿ ਇਹ ਪੋਟਰਲ ਕਦੋਂ ਤੋਂ ਸੰਚਾਲਨ 'ਚ ਆਵੇਗਾ। ਉਨ੍ਹਾਂ ਨੇ ਕਿਹਾ ਕਿ ਅਰਥ ਵਿਵਸਥਾ 'ਚ ਐੱਮਐੱਸਐੱਮਈ ਦੀ ਪ੍ਰੀਭਾਸ਼ਾ ਬਦਲਣਾ ਵੀ ਅਜਿਹਾ ਹੀ ਇਕ ਕਦਮ ਹੈ, ਜਿਸ ਨਾਲ ਕਈ ਕੰਪਨੀਆਂ ਨੂੰ ਫ਼ਾਇਦਾ ਹੋਵੇਗਾ।


ਕਰਜ਼ੇ ਗਾਰੰਟੀ ਯੋਜਨਾ ਦੇ ਤਹਿਤ ਚਾਰ ਲੱਖ ਐੱਮਐੱਸਐੱਮਈ ਦਾ ਲੋਨ ਮਨਜੂਰ


ਕੋਰੋਨਾ ਮਹਾਮਾਰੀ ਦੇ ਚੱਲਦੇ ਦੇਸ਼ ਭਰ 'ਚ ਲਾਕਡਾਊਨ ਤੋਂ ਪ੍ਰਭਾਵਿਤ ਐੱਮਐੱਸਐੱਮਈ ਖੇਤਰ ਦੀਆਂ ਚਾਰ ਲੱਖ ਤੋਂ ਵੱਖ ਇਕਾਈਆਂ ਨੂੰ ਐੱਸਬੀਆਈ ਨੇ Emergency Loan Guarantee Scheme (ਈਸੀਐੱਲਜੀਐੱਸ) ਤਹਿਤ ਲੋਨ ਦੀ ਮਨਜੂਰੀ ਦਿੱਤੀ ਹੈ। ਅੰਤਰਰਾਸ਼ਟਰੀ ਐੱਮਐੱਸਐੱਮਈ ਦਿਵਸ ਦੇ ਮੌਕੇ 'ਤੇ ਐੱਸਬੀਆਈ ਦੇ ਪ੍ਰਬੰਧ ਨਿਰਦੇਸ਼ਕ ਸੀਐੱਮ ਸ਼ੈੱਟੀ ਨੇ ਐੱਮਐੱਸਐੱਮਈ ਨਾਲ ਜੁੜੇ ਲੋਕਾਂ ਤੇ ਬੈਂਕ ਦੇ ਕਰਮਚਾਰੀਆਂ ਨੂੰ ਸੰਬੋਧਿਤ ਕੀਤਾ।

ਐੱਸਬੀਆਈ ਨੇ ਦੱਸਿਆ ਕਿ ਇਸ ਦੌਰਾਨ ਗਾਹਕਾਂ 'ਚ ਜਾਗਰੂਕਤਾ ਵਧਾਉਣ ਤੇ ਉਨ੍ਹਾਂ ਨੂੰ ਆਪਣੇ ਵਪਾਰ ਲਈ ਸਹੀ ਉਤਪਾਦ ਚੁਣਨ 'ਚ ਮਦਦ ਲਈ ਐੱਸਐੱਮਈ ਉਤਪਾਦਾਂ ਬਾਰੇ 'ਚ ਜਾਣਕਾਰੀ ਦਿੱਤੀ ਗਈ। ਇਕ ਸੀਨੀਅਰ ਬੈਂਕ ਅਧਿਕਾਰੀ ਨੇ ਕਿਹਾ ਲੋਨ ਗਾਰੰਟੀ ਯੋਜਨਾ ਤਹਿਤ ਹੁਣ ਤਕ ਕਰੀਬ 20,000 ਕਰੋੜ ਰੁਪਏ ਦੀ ਮਨਜੂਰੀ ਦਿੱਤੀ ਜਾ ਚੁੱਕੀ ਹੈ।

Posted By: Rajnish Kaur