ਨਵੀਂ ਦਿੱਲੀ, ਨਈ ਦੁਨੀਆ : ਜੇ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਡੈਬਿਟ ਕਾਰਡ ਤੋਂ ਵਿਦੇਸ਼ ’ਚ ਪੈਸੇ ਦਾ ਲੈਣ-ਦੇਣ ਕਰਦੇ ਹੋ ਤਾਂ ਜਲਦ ਹੀ ਆਪਣਾ ਪੈਨ ਕਾਰਡ ਅਪਡੇਟ ਕਰ ਲਓ। ਹਾਲ ਹੀ ਸਟੇਟ ਬੈਂਕ ਇੰਡੀਆਂ ਨੇ ਆਪਣੇ ਸਾਰੇ ਗਾਹਕਾਂ ਨੂੰ ਇਸ ਸਬੰਧ ’ਚ ਅਲਰਟ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐੱਸਬੀਆਈ ਨੇ ਕਿਹਾ ਕਿ ਡੈਬਿਟ ਕਾਰਡ ਤੋਂ ਜੇ ਬਿਨਾਂ ਰੁਕਾਵਟ ਦੇ ਇੰਟਰਨੈਸ਼ਨਲ ਲੈਣ-ਦੇਣ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਖਾਤਾ ਧਾਰਕਾਂ ਨੂੰ ਆਪਣਾ PAN ਨੰਬਰ ਅਪਡੇਟ ਕਰਨਾ ਪਵੇਗਾ। ਬੈਂਕ ਨੇ ਕਿਹਾ ਹੈ ਕਿ PAN ਨੰਬਰ ਆਨਲਾਈਨ ਵੀ ਅਪਡੇਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਗਾਹਕ ਕਿਸੇ ਵੀ ਬੈਂਕ ਦੀ ਬ੍ਰਾਂਚ ’ਚ ਜਾ ਕੇ ਆਫਲਾਈਨ ਵੀ ਕਰਵਾ ਸਕਦੇ ਹਨ।


ਪੈਨ ਨੰਬਰ ਅਪਡੇਟ ਨਹੀਂ ਕੀਤਾ ਤਾਂ ਟਰਾਂਜੈਕਸ਼ਨ ’ਚ ਹੋ ਸਕਦੀ ਹੈ ਪਰੇਸ਼ਾਨੀ


ਸਟੇਟ ਬੈਂਕ ਆਫ ਇੰਡੀਆ ਨੇ ਹਾਲ ਹੀ ਟਵਿੱਟਰ ’ਤੇ ਇਕ ਅਲਰਟ ਮੈਸੇਜ ਜਾਰੀ ਕਰਦੇ ਹੋਏ ਕਿਹਾ ਕਿ ਇੰਟਰਨੈਸ਼ਨਲ ਟਰਾਂਜੈਕਸ਼ਨ ’ਚ ਪਰੇਸ਼ਾਨੀ ਹੋ ਰਹੀ ਹੈ? ਐੱਸਬੀਆਈ ਡੈਬਿਟ ਕਾਰਡ ਰਾਹÄ ਬਿਨਾਂ ਰੁਕਾਵਟ ਵਿਦੇਸ਼ੀ ਲੈਣ-ਦੇਣ ਦਾ ਆਨੰਦ ਲੈਣ ਲਈ ਬੈਂਕ ਦੇ ਰਿਕਾਰਡ ’ਚ ਆਪਣੀ ਪੈਨ ਡਿਟੇਲ ਨੂੰ ਅਪਡੇਟ ਕਰੋ। ਦੱਸਣਯੋਗ ਹੈ ਕਿ ਫਿਲਹਾਲ ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕ ’ਚ 40 ਕਰੋੜ ਤੋਂ ਜ਼ਿਆਦਾ ਗਾਹਕ ਹਨ। ਐੱਸਬੀਆਈ ਦੀ ਦੇਸ਼ ਭਰ ’ਚ 22 ਹਜ਼ਾਰ ਤੋਂ ਜ਼ਿਆਦਾ ਸ਼ਾਖਾਵਾਂ ਹਨ। ਅਜਿਹੇ ’ਚ ਜ਼ਿਆਦਾਤਰ ਲੋਕ ਐੱਸਬੀਆਈ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹਨ।


ਇਸ ਤਰ੍ਹਾਂ ਕਰੋ ਪੈਨ ਕਾਰਡ ਅਪਡੇਟ


- ਐੱਸਬੀਆਈ ਇੰਟਰਨੈੱਟ ਬੈਂਕਿੰਗ ’ਚ Log In ਕਰੋ, e service tab ’ਤੇ ਕਲਿੱਕ ਕਰੋ।


- PAN registration ਦਾ Option ਹੋਵੇਗਾ, ਇਸ ਨੂੰ ਖੋਲ੍ਹੋਂ


- ਅਕਾਊਂਟ ’ਚ PAN registered ਨਹੀਂ ਹੋਵੇਗਾ, ਉਸ ਦੇ ਸਾਹਮਣੇ click here to register Mention ਹੋਵੇਗਾ।


- ਜਿਸ ਅਕਾਊਂਟ ’ਚ ਪੈਨ ਰਜਿਸਟਰਡ ਕਰਨਾ ਚਾਹੁੰਦੇ ਹੋ, ਉਸ ’ਤੇ ਕਲਿੱਕ ਕਰੋ।


- ਅਗਲਾ ਪੇਜ ਖੁੱਲ੍ਹੇਗਾ, ਇੱਥੇ ਪੈਨ ਕਾਰਡ ਨੰਬਰ ਪਾਉਣਾ ਹੈ ਤੇ ਸਬਮਿਟ ’ਤੇ ਕਰੋ


- ਸਕਰੀਨ ’ਤੇ ਨਾਂ, ਸੀਆਈਐੱਫ ਤੇ ਪੈਨ ਨੰਬਰ ਦਿਖੇਗਾ, ਇਸ ਨੂੰ ਚੈੱਕ ਕਰ ਕੇ Confirm ’ਤੇ ਕਲਿੱਕ ਕਰੋ


- Confirm ’ਤੇ ਕਲਿੱਕ ਕਰਦੇ ਹੀ Registered mobile number ’ਤੇ ਇਕ High security password ਆਵੇਗਾ, ਇਸ ਨੂੰ ਪਾ ਕੇ Confirm ਕਰੋ।


- ਸਕਰੀਨ ’ਤੇ ਇਕ ਮੈਸੇਜ ਆਵੇਗਾ, ਜਿਸ ’ਚ ਤੁਹਾਡੀ Request submission ਦੀ ਜਾਣਕਾਰੀ ਹੋਵੇਗੀ।


- ਬੈਂਕ Request ਨੂੰ 7 ਦਿਨਾਂ ਦੇ ਅੰਦਰ ਪ੍ਰੋਸੈਸ ਕਰੇਗਾ।


Offline registration ਇਸ ਤਰ੍ਹਾਂ ਕਰੋਜੇ Offline ਮੋਡ ਰਾਹੀਂ ਪੈਨ ਰਜਿਸਟਰਡ ਕਰਵਾਉਣਾ ਚਾਹੁੰਦੇ ਹੋ ਤਾਂ ਬੈਂਕ ਦੀ ਬ੍ਰਾਂਚ ’ਚ ਜਾ ਕੇ ਅਪਲਾਈ ਕਰਨਾ ਪਵੇਗਾ। ਬੈਂਕ ਜਾ ਕੇ ਇਕ ਫਾਰਮ ਮਿਲੇਗਾ, ਉਸ ਨੂੰ ਭਰ ਕੇ ਨਾਲ ਪੈਨ ਕਾਰਡ ਦੀ ਫੋਟੋ ਕਾਪੀ ਅਟੈਚ ਕਰ ਕੇ ਇਸ ਨੂੰ ਜਮ੍ਹਾ ਕਰ ਦਿਓ। ਇਸ ਪ੍ਰਕਿਰਿਆ ’ਚ ਮੋਬਾਈਲ ’ਤੇ ਇਕ ਮੈਸੇਜ ਆਵੇਗਾ, ਜਿਸ ’ਚ ਪੈਨ ਲਿੰਕਿੰਗ ਦੀ ਜਾਣਕਾਰੀ ਦਿੱਤੀ ਹੋਵੇਗੀ।

Posted By: Rajnish Kaur