ਜੇਐੱਨਐੱਨ, ਨਵੀਂ ਦਿੱਲੀ : ਘਰੋਂ ਨਿਕਲਦੇ ਸਮੇਂ ਉਂਝ ਤਾਂ ਹਰ ਕੋਈ ਆਪਣਾ ਫੋਨ ਚਾਰਜ ਕਰ ਕੇ ਰੱਖਣਾ ਚਾਹੁੰਦਾ ਹੈ ਤਾਂ ਜੋ ਰਸਤੇ 'ਚ ਕੋਈ ਪਰੇਸ਼ਾਨੀ ਨਾ ਹੋਵੇ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਲਦਬਾਜ਼ੀ 'ਚ ਜਾਂ ਤਾਂ ਫੋਨ ਚਾਰਜ ਨਹੀਂ ਹੁੰਦਾ ਜਾਂ ਫਿਰ ਉਸ ਦੀ ਬੈਟਰੀ ਜਲਦੀ ਖ਼ਤਮ ਹੋਣ ਲਗਦੀ ਹੈ। ਅਜਿਹੇ ਵਿਚ ਫੋਨ ਚਾਰਜ ਕਰਨ ਦਾ ਜਿਹੜਾ ਬਦਲ ਹੁੰਦਾ ਹੈ ਉਹ ਚਾਰਜਿੰਗ ਪੁਆਇੰਟ ਹੁੰਦੇ ਹਨ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਰੇਲਵੇ ਸਟੇਸ਼ਨਜ਼, ਬੱਸ ਸਟੌਪ, ਹੋਟਲਜ਼ ਸਮੇਤ ਹੋਰਨਾਂ ਥਾਵਾਂ 'ਚ ਜਨਤਕ ਚਾਰਜਿੰਗ ਪੁਆਇੰਟਸ ਹੁੰਦੇ ਹਨ। ਤੁਸੀਂ ਬੇਧੜਕ ਹੋ ਕੇ ਇਨ੍ਹਾਂ ਵਿਚ ਆਪਣਾ ਫੋਨ ਚਾਰਜ ਵੀ ਕਰ ਲੈਂਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਤੁਹਾਡੇ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਸਟੇਟ ਬੈਂਕ ਆਫ ਇੰਡੀਆ ਨੇ ਇਕ ਅਲਰਟ ਜਾਰੀ ਕੀਤਾ ਹੈ ਤੇ ਉਸ ਵਿਚ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਜਨਤਕ ਜਗ੍ਹਾ ਆਪਣਾ ਫੋਨ ਚਾਰਜ ਕਰਨ ਤੋਂ ਬਚਣ ਨਹੀਂ ਤਾਂ ਤੁਹਾਡੇ ਖਾਤੇ ਨਾਲ ਜੁੜੀ ਜਾਣਕਾਰੀ ਚੋਰੀ ਹੋ ਸਕਦੀ ਹੈ।

ਬੈਂਕ ਨੇ ਟਵੀਟ ਕਰ ਕੇ ਵੀਡੀਓ ਸ਼ੇਅੜ ਕੀਤੀ ਹੈ ਜਿਸ ਵਿਚ ਕਿਹਾ ਹੈ ਕਿ ਕਿਸੇ ਵੀ ਜਨਤਕ ਚਾਰਜਿੰਗ ਪੁਆਇੰਟ 'ਤੇ ਆਪਣਾ ਫੋਨ ਚਾਰਜ ਕਰਨ ਤੋਂ ਬਚੋ ਨਹੀਂ ਤਆਂ JuiceJacking ਦੇ ਸ਼ਿਕਾਰ ਹੋ ਜਾਓਗੇ। ਇਨ੍ਹਾਂ ਚਾਰਜਿੰਗ ਪੁਆਇੰਟਸ ਜ਼ਰੀਏ ਹੈਕਰਜ਼ ਤੁਹਾਡੇ ਫੋਨ 'ਚ ਮਾਲਵੇਅਰ ਭੇਜ ਸਕਦੇ ਹਨ ਤੇ ਤੁਹਾਡੇ ਖਾਤੇ ਨਾਲ ਜੁੜੀ ਗੁਪਤ ਜਾਮਕਾਰੀ ਚੋਰੀ ਕਰਦਾ ਹੈ। ਸਟੇਟ ਬੈਂਕ ਨੇ ਟਵੀਟ ਲਿਖਿਆ ਹੈ ਕਿ ਸਮਾਰਟਫੋਨ ਯੂਜ਼ਰਜ਼ ਜਿਊਸ ਜੈਕਿੰਗ ਤੋਂ ਬਚੋ।

ਕੀ ਹੈ ਜਿਊਸ ਜੈਕਿੰਗ

ਜਿਊਸ ਜੈਕਿੰਗ ਅਸਲ ਵਿਚ ਇਕ ਤਰ੍ਹਾਂ ਦਾ ਸਾਈਬਰ ਅਟੈਕ ਹੈ ਜਿਸ ਵਿਚ ਹੈਕਰਜ਼ ਕਿਸੇ ਚਾਰਜਿੰਗ ਪੋਰਟ ਨੂੰ ਡੇਟਾ ਕੁਨੈਕਸ਼ਨ ਦੇ ਰੂਪ 'ਚ ਬਦਲ ਦਿੰਦੇ ਹਨ। ਇਸ ਤੋਂ ਬਾਅਦ ਜਿਉਂ ਹੀ ਯੂਜ਼ਰ ਫੋਨ ਚਾਰਜਿੰਗ 'ਤੇ ਲਾਉਂਦਾ ਹੈ, ਡੇਟਾ ਕੇਬਲ ਜ਼ਰੀਏ ਆ ਰਹੇ ਡੇਟਾ ਨੂੰ ਚੋਰੀ ਕਰ ਸਕਦਾ ਹੈ।

ਇੰਝ ਕਰੋ ਬਚਾਅ, ਬੈਂਕ ਨੇ ਦਿੱਤੀ ਜਾਣਕਾਰੀ

ਬੈਂਕ ਨੇ ਯੂਜ਼ਰਜ਼ ਲਈ ਗਾਈਡਲਾਈਨ ਜਾਰੀ ਕੀਤੀ ਹੈ ਤੇ ਦੱਸਿਆ ਕਿ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ। ਬੈਂਕ ਅਨੁਸਾਰ, ਯੂਜ਼ਰ ਨੂੰ ਕਿਸੇ ਵੀ ਚਾਰਜਿੰਗ ਸਟੇਸ਼ਨ ਨੇੜੇ ਇਲੈਕਟ੍ਰਿਕ ਸਾਕੇਟ ਦੇਖਣਾ ਚਾਹੀਦਾ ਹੈ। ਨਾਲ ਹੀ ਆਪਣੀ ਖ਼ੁਦ ਦੀ ਚਾਰਜਿੰਗ ਕੇਬਲ ਲੈ ਕੇ ਚੱਲਣਾ ਚਾਹੀਦਾ ਹੈ। ਨਾਲ ਹੀ ਜਦੋਂ ਵੀ ਚਾਰਜ ਕਰੋ ਤਾਂ ਸੰਭਵ ਹੋਵੇ ਤਾਂ ਇਲੈਕਟ੍ਰਿਕ ਸਾਕੇਟ ਤੋਂ ਚਾਰਜ ਕਰੋ ਤੋਂ ਬਿਹਤਰ ਹੋਵੇਗਾ।

Posted By: Seema Anand