ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦਾ ਸਭ ਤੋਂ ਵੱਡਾ ਪਬਲਿਕ ਸੈਕਟਰ ਬੈਂਕ SBI ਸੋਮਵਾਰ ਨੂੰ ਬਾਜ਼ਾਰ ਪੂੰਜੀਕਰਨ ਦੇ ਮਾਮਲੇ 'ਚ ਬੀਐੱਸਈ ਸੈਂਸੇਕਸ 'ਤੇ ਟੌਪ 10 ਕੰਪਨੀਆਂ ਦੀ ਸੂਚੀ 'ਚੋਂ ਬਾਹਰ ਹੋ ਗਿਆ। ਬਜਾਜ ਫਾਇਨਾਂਸ ਲਿਮਟਿਡ ਹਫ਼ਤੇ ਦੇ ਪਹਿਲੇ ਕਾਰੋਬਾਰੀ ਸੈਸ਼ਨ 'ਚ ਮਾਰਕੀਟ-ਕੈਪ ਦੇ ਮਾਮਲੇ 'ਚ ਐੱਸਬੀਆਈ ਨੂੰ ਪਛਾੜਦਿਆਂ 10ਵੇਂ ਨੰਬਰ 'ਤੇ ਪਹੁੰਚ ਗਈ। BSE ਮੁਤਾਬਿਕ ਬਜਾਜ ਫਾਇਨਾਂਸ ਦਾ ਬਾਜ਼ਾਰ ਪੂੰਜੀਕਰਨ ਸੋਮਵਾਰ ਨੂੰ 2.87 ਟ੍ਰਿਲੀਅਨ ਰੁਪਏ ਦੇ ਪੱਧਰ ਤਕ ਪਹੁੰਚ ਗਿਆ। ਕੰਪਨੀ ਦੇ ਇਕ ਸ਼ੇਅਰ ਦੀ ਕੀਮਤ 4,773.85 ਰੁਪਏ ਦੇ ਪੱਧਰ ਤਕ ਪਹੁੰਚ ਗਈ ਸੀ। ਇਸ ਸਾਲ ਇਸ ਫਾਇਨਾਂਸ ਕੰਪਨੀ ਦੇ ਸ਼ੇਅਰ ਕਰੀਬ 12 ਫ਼ੀਸਦੀ ਤਕ ਚੜ੍ਹੇ ਹਨ।

RIL M-Cap ਦੇ ਮਾਮਲੇ 'ਚ ਟਾਪ 'ਤੇ

ਬੀਐੱਸਈ ਮੁਤਾਬਿਕ ਸਟੇਟ ਬੈਂਕ ਆਫ ਇੰਡੀਆ ਦਾ ਬਾਜ਼ਾਰ ਪੂੰਜੀਕਰਨ 2.81 ਟ੍ਰਿਲੀਅਨ ਰੁਪਏ ਹੈ। ਬਾਜ਼ਾਰ ਹੈਸੀਅਤ ਮੁਤਾਬਿਕ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ 9.48 ਟ੍ਰਿਲੀਅਨ ਰੁਪਏ ਦੇ ਨਾਲ ਸਿਖਰ 'ਤੇ ਬਰਕਰਾਰ ਹੈ। ਦੂਸਰੇ ਨੰਬਰ 'ਤੇ 8.26 ਟ੍ਰਿਲੀਅਨ ਰੁਪਏ ਦੇ ਨਾਲ TCS ਦਾ ਨੰਬਰ ਆਉਂਦਾ ਹੈ। HDFC Bank 6.73 ਟ੍ਰਿਲੀਅਨ ਦੇ ਬਾਜ਼ਾਰ ਪੂੰਜੀਕਰਨ ਨਾਲ ਤੀਸਰੇ ਨੰਬਰ 'ਤੇ ਹੈ।

Bharti Airtel ਹੈ ਨੌਵੇਂ ਨੰਬਰ 'ਤੇ

Hindustan Unilever Ltd 4.95 ਟ੍ਰਿਲੀਅਨ ਰੁਪਏ ਨਾਲ ਚੌਥੇ, HDFC Ltd 4.12 ਟ੍ਰਿਲੀਅਨ ਰੁਪਏ ਦੇ ਐੱਮ-ਕੈਪ ਨਾਲ ਪੰਜਵੇਂ, Infosys 3.36 ਟ੍ਰਿਲੀਅਨ ਰੁਪਏ ਨਾਲ ਛੇਵੇਂ ਨੰਬਰ 'ਤੇ ਹੈ। ਇਨ੍ਹਾਂ ਤੋਂ ਬਾਅਦ 3.50 ਟ੍ਰਿਲੀਅਨ ਰੁਪਏ ਨਾਲ ਨਿੱਜੀ ਖੇਤਰ ਦੇ ICICI Bank Ltd, 3.23 ਟ੍ਰਿਲੀਅਨ ਰੁਪਏ ਨਾਲ Kotak Mahindra Bank Ltd ਤੇ 3.07 ਟ੍ਰਿਲੀਅਨ ਰੁਪਏ ਨਾਲ Bharti Airtel Ltd ਦਾ ਨੰਬਰ ਆਉਂਦਾ ਹੈ।

Slowdown ਦੇ ਬਾਵਜੂਦ Bajaj Finance ਦੀ ਸ਼ਾਨਦਾਰ ਪਰਫੌਰਮੈਂਸ

ਜ਼ਿਕਰਯੋਗ ਹੈ ਕਿ ਉਪਭੋਗਤਾ ਖਪਤ 'ਚ ਕਮੀ ਦੇ ਬਾਵਜੂਦ ਬਜਾਜ ਫਾਇਨਾਂਸ ਨੇ ਲਗਾਤਾਰ ਵਧੀਆ ਕਮਾਈ ਕੀਤੀ। ਮਾਹਿਰਾਂ ਮੁਤਾਬਿਕ, ਇਸ ਨਾਲ ਕੰਪਨੀ ਦੇ ਠੋਸ ਬਿਜ਼ਨਸ ਮਾਡਲ ਦਾ ਪਤਾ ਚੱਲਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀ ਦੋਹਰੇ ਅੰਕਾਂ 'ਚ ਵਾਧਾ ਜਾਰੀ ਰੱਖੇਗੀ।

AGR ਕਾਰਨ ਡਿੱਗੇ SBI ਦੇ ਸ਼ੇਅਰ

AGR ਦੇ ਮੁੱਦੇ 'ਤੇ ਸੁਪਰੀਮ ਕੋਰਟ ਦੇ ਸਖ਼ਤ ਰੁਖ਼ ਤੋਂ ਬਾਅਦ ਪਿਛਲੇ ਦੋ ਸੈਸ਼ਨ 'ਚ ਐੱਸਬੀਆਈ ਦੇ ਸ਼ੇਅਰਾਂ 'ਚ ਚਾਰ ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ। Vodafone Idea 'ਤੇ SBI ਦੀ 11,200 ਕਰੋੜ ਰੁਪਏ ਦੀ ਦੇਣਦਾਰੀ ਹੈ।

Posted By: Seema Anand