ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (SBI) ਦੇ ਇੰਟਰਨੈੱਟ ਬੈਂਕਿੰਗ ਪੋਰਟਲ ਤੋਂ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ। ਇਸ ਸਰਵਿਸ 'ਚ ਐੱਸਬੀਆਈ ਗਾਹਕ ਆਪਣਾ ਅਕਾਊਂਟ ਬੈਲੇਂਸ ਚੈੱਕ ਕਰ ਸਕਦੇ ਹਨ ਤੇ ਡੈਬਿਟ ਕਾਰਡ ਲਈ ਅਪਲਾਈ ਕਰ ਸਕਦੇ ਹਨ। ਇਨ੍ਹਾਂ ਸਰਵਿਸਿਜ਼ ਤੋਂ ਇਲਾਵਾ ਐੱਸਬੀਆਈ (SBI) 'ਚ ਇੰਟਰਨੈੱਟ ਬੈਂਕਿੰਗ (Internet Banking) ਜ਼ਰੀਏ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ ਤੇ ਰੈਕਰਿੰਗ ਜਮ੍ਹਾਂ ਅਕਾਊਂਟ ਬਣਾਉਣ ਦੀ ਸਹੂਲਤ ਵੀ ਮਿਲਦੀ ਹੈ। ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਨ ਯੂਜ਼ਰਨੇਮ ਤੇ ਲਾਗਇਨ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ।

SBI ਇੰਟਰਨੈੱਟ ਬੈਂਕਿੰਗ ਸਹੂਲਤ ਤੁਹਾਨੂੰ ਆਪਣੇ ਘਰਾਂ ਦੀ ਸੁਰੱਖਿਆ ਤੇ ਸਹੂਲਤ ਦੇ ਨਾਲ ਬੈਂਕਿੰਗ ਲੈਣ-ਦੇਣ ਦੀ ਦੀ ਇਜਾਜ਼ਤ ਦਿੰਦੀ ਹੈ। ਨੈਂਕ ਦੀ ਇਸ ਸਰਵਿਸ ਨਾਲ ਤੁਸੀਂ ਕਿਤੇ ਵੀ ਅਤੇ ਕਦੀ ਵੀ ਲੈਣ-ਦੇਣ ਕਰ ਸਕਦੇ ਹੋ।

ਘਰ ਬੈਠੇ ਨਿਪਟਾਓ ਇਹ ਕੰਮ : SBI ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਕੇ ਦੱਸਿਆ ਹੈ ਕਿ ਗਾਹਕ ਘਰ ਬੈਠੇ ਇੰਟਰਨੈੱਟ ਬੈਂਕਿੰਗ ਜ਼ਰੀਏ ਕੁੱਲ 8 ਕੰਮ ਨਿਪਟਾ ਸਕਦੇ ਹਨ। ਪੈਸਿਆਂ ਦਾ ਲੈਣ-ਦੇਣ, ਏਟੀਐੱਮ ਕਾਰਡ ਲਈ ਅਪਲਾਈ ਕਰਨਾ, ਡਿਪਾਜ਼ਿਟ ਅਕਾਊਂਟ ਨਾਲ ਜੁੜੇ ਕੰਮ, ਬਿੱਲ ਦੀ ਪੇਮੈਂਟ, ਸੇਵਿੰਗ ਬੈਂਕ ਅਕਾਊਂਟ ਸਟੇਟਮੈਂਟ, ਚੈੱਕ ਬੁੱਕ ਲਈ ਅਪਲਾਈ ਕਰਨਾ, ਯੂਪੀਆਈ ਨੂੰ ਸ਼ੁਰੂ ਤੇ ਬੰਦ ਕਰਨਾ, ਟੈਕਸ ਦਾ ਪੇਮੈਂਟ।

ਇਸ ਤਰ੍ਹਾਂ ਸ਼ੁਰੂ ਕਰੋ ਇੰਟਰਨੈੱਟ ਬੈਂਕਿੰਗ

ਇਸ ਤੋਂ ਪਹਿਲਾਂ ਨੈੱਟਬੈਂਕਿੰਗ ਸਹੂਲਤ ਲਈ ਖਾਤਾਧਾਰਕ ਨੂੰ ਬ੍ਰਾਂਚ ਜਾਣਾ ਪੈਂਦਾ ਸੀ। ਉੱਥੇ ਇਕ ਫਾਰਮ ਭਰਨਾ ਪੈਂਦਾ ਸੀ। ਫਿਰ ਸਹੂਲਤ ਸ਼ੁਰੂ ਕਰਨ ਤੋਂ ਪਹਿਲਾਂ ਨਿਰਦੇਸ਼ਾਂ ਦੀ ਪ੍ਰੀ-ਪ੍ਰਿੰਟਿਡ ਕਿੱਟ ਦਾ ਇੰਤਜ਼ਾਰ ਕਰਨਾ ਪੈਂਦਾ ਸੀ। SBI ਦੇ ਬ੍ਰਾਂਚ ਜਾਣ ਦਾ ਸਮਾਂ ਨਾ ਹੋਣ 'ਤੇ ਹੁਣ ਤੁਸੀਂ ਘਰੋਂ ਹੀ SBI ਦੀ ਨੈੱਟਬੈਂਕਿੰਗ ਸਹੂਲਤ ਲਈ ਰਜਿਸਟਰ ਕਰ ਸਕਦੇ ਹੋ। ਇਹ ਕੰਮ ਪੂਰੀ ਤਰ੍ਹਾਂ ਨਾਲ ਆਨਲਾਈਨ ਕੀਤਾ ਜਾ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਵੇਂ....

 • SBI ਨੈੱਟ ਬੈਂਕਿੰਗ ਦੇ ਹੋਮਪੇਜ onlinesbi.com 'ਤੇ ਜਾਓ।
 • ਇਸ ਤੋਂ ਬਾਅਦ New User Registration/Activation 'ਤੇ ਕਲਿੱਕ ਕਰੋ।
 • ਅਕਾਊਂਟ ਨੰਬਰ, CIF ਨੰਬਰ, ਬ੍ਰਾਂਚ ਕੋਡ, ਦੇਸ਼, ਰਜਿਸਟਰਡ ਮੋਬਾੀਲ ਨੰਬਰ, ਜ਼ਰੂਰੀ ਸਹੂਲਤ ਦਰਜ ਕਰੋ ਤੇ Submit ਬਟਨ 'ਤੇ ਕਲਿੱਕ ਕਰੋ।
 • ਇਸ ਤੋਂ ਬਾਅਦ ਰਜਿਸਟਰਡ ਨੰਬਰ 'ਤੇ OTP ਆਵੇਗਾ।
 • ਹੁਣ ATM ਕਾਰਡ ਚੁਣੋ ਤੇ ਜੇਕਰ ਤੁਹਾਡੇ ਕੋਲ ATM ਕਾਰਡ ਨਹੀਂ ਹੈ ਤਾਂ ਅਗਲੇਰੀ ਪ੍ਰਕਿਰਿਆ ਬੈਂਕ ਪੂਰੀ ਕਰਕਦਾ ਹੈ।ਟੈਂਪਰੇਰੀ ਯੂਜ਼ਰਨੇਮ ਨੋਟ ਕਰੋ ਤੇ ਲਾਗਇਨ ਪਾਸਵਰਡ ਬਣਾਓ। (ਪਾਸਵਰਡ 'ਚ 8 ਸ਼ਬਦਾਂ ਦੇ ਨਾਲ ਸਪੈਸ਼ਲ ਵਰਡ ਦੀ ਵਰਤੋਂ ਕਰੋ) ਪਾਸਵਰਡ ਫਿਰ ਦਰਜ ਕਰੋ ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ Submit 'ਤੇ ਕਲਿੱਕ ਕਰੋ।
 • ਟੈਂਪਰੇਰੀ ਯੂਜ਼ਰਨੇਮ ਤੇ ਨਵੇਂ ਪਾਸਵਰਡ ਦੇ ਨਾਲ ਲਾਗਇਨ ਕਰੋ।
 • ਆਪਣੀ ਪਸੰਦ ਦਾ ਯੂਜ਼ਰ ਦਾ ਨਾਂ ਦੱਸੋ ਜਿਹੜਾ ਤੁਹਾਡਾ ਸਥਾਈ ਯੂਜ਼ਰਨੇਮ ਹੋਵੇਗਾ।
 • ਨਿਯਮ ਤੇ ਸ਼ਰਤਾਂ ਸਵੀਕਾਰ ਕਰਨ ਤੋਂ ਬਾਅਦ ਤੇ ਲਾਗਇਨ ਪਾਸਵਰਡ ਤੇ ਪ੍ਰੋਫਾਈਲ ਪਾਸਵਰਡ ਸੈੱਟ ਕਰੋ ਤੇ ਕੁਝ ਪ੍ਰਸ਼ਨਾਂ ਨੂੰ ਚੁਣੋ ਤੇ ਉੱਤਰ ਬਣਾਓ।
 • ਜਨਮ ਤਰੀਕ, ਜਨਮ ਸਥਾਨ ਤੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।
 • ਬੈਂਕ ਅਕਾਊਂਟ ਦੀ ਜਾਣਕਾਰੀ ਦੇਖਣ ਲਈ 'ਅਕਾਊਂਟ ਸਮਰੀ' ਲਿੰਕ 'ਤੇ ਕਲਿੱਕ ਕਰੋ।
 • ਜੇਕਰ ਤੁਸੀਂ 'View Only Right' ਦੇ ਨਾਲ ਰਜਿਸਟਰਡ ਹੋ ਤਾਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਪ੍ਰਿੰਟਆਊਟ ਦੇ ਨਾਲ ਆਪਣੇ 'Transaction Right' ਨੂੰ ਐਕਟੀਵੇਟ ਕਰਨ ਲਈ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ।

ਜੇਕਰ ਪਹਿਲਾਂ ਤੋਂ ਹੋ ਰਜਿਸਟਰਡ ਯੂਜ਼ਰ ਤੇ ਪਾਸਵਰਡ ਭੁੱਲ ਗਏ ਹੋ ਤਾਂ ਅਪਣਾਓ ਇਹ ਤਰੀਕਾ

1. www.onlinesbi.com 'ਤੇ ਜਾਓ।

2. 'ਫਾਰਗੌਟ ਲਾਗਇਨ ਪਾਸਵਰਡ' ਬਦਲ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਅਗਲੇ ਪੇਜ 'ਤੇ 'ਨੈਕਸਟ' 'ਤੇ ਕਲਿੱਕ ਕਰੋ।

3. ਹੁਣ ਨਿਰਧਾਰਤ ਸਪੇਸ 'ਚ SBI ਨੈੱਟਬੈਂਕਿੰਗ ਦਾ ਆਪਣਾ ਯੂਜ਼ਰਨੇਮ, ਅਕਾਊਂਟ ਨੰਬਰ, ਦੇਸ਼, ਰਜਿਸਟਰਡ ਮੋਬਾਈਲ ਨੰਬਰ, ਜਨਮ ਤਰੀਕ ਤੇ ਕੈਪਚਾ ਭਰ ਕੇ ਸਬਮਿਟ ਕਰੋ।

4. ਹੁਣ ਤੁਹਾਡੇ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ। ਓਟੀਪੀ ਨੂੰ ਐਂਟਰ ਕਰ ਕੇ ਕਨਫਰਮ 'ਤੇ ਕਲਿੱਕ ਕਰੋ।

5. ਹੁਣ ਲਾਗਇਨ ਪਾਸਵਰਡ ਰੀਸੈੱਟ ਕਰਨ ਦੇ 3 ਬਦਲ ਆਉਣਗੇ। ਇਹ ਤਿੰਨ ਬਦਲ ਏਟੀਐੱਮ ਕਾਰਡ ਡਿਟੇਲਸ ਜ਼ਰੀਏ, ਪ੍ਰੋਫਾਈਲ ਪਾਸਵਰਡ ਜ਼ਰੀਏ ਤੇ ਏਟੀਐੱਮ ਕਾਰਡ।

6. ਪ੍ਰੋਫਾਈਲ ਪਾਸਵਰਡ ਬਿਨਾਂ ਲਾਗਇਨ ਪਾਸਵਰਡ ਰੀਸੈੱਟ ਕਰਨਾ ਹੈ।

Posted By: Seema Anand