ਜੇਐੱਨਐੱਨ, ਨਵੀਂ ਦਿੱਲੀ : ਕੀ ਤੁਸੀਂ ਵੀ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ 'ਚ ਖਾਤਾ ਖੁੱਲ੍ਹਵਾਉਣ ਦੀ ਸੋਚ ਰਹੇ ਹੋ ਤੇ ਇਸ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਸਾਹਮਣੇ ਆ ਰਹੀ ਹੈ? ਜੇਕਰ ਹਾਂ ਤਾਂ ਹੁਣ ਨਿਸ਼ਚਿੰਤ ਹੋ ਜਾਓ। ਤੁਸੀਂ ਘਰ ਬੈਠੇ ਸੀਬੀਆਈ 'ਚ ਆਪਣਾ ਇੰਸਟਾ ਸੇਵਿੰਗਜ਼ ਅਕਾਊਂਟ ਖੁੱਲ੍ਹਵਾ ਸਕਦੇ ਹਨ। ਇਸ ਦੇ ਲਈ ਤੁਹਾਡੇ ਸਮਾਰਟਫੋਨ 'ਚ ਸਿਰਫ਼ SBI YONO ਐਪ ਹੋਣਾ ਚਾਹੀਦਾ ਹੈ। ਅੱਜ ਅਸੀਂ ਸੀਬੀਆੱ ਇੰਸਟਾ ਸੇਵਿੰਗਜ਼ ਅਕਾਊਂਟ ਖੁੱਲ੍ਹਵਾਉਣ ਦੀ ਪ੍ਰਕਿਰਿਆ ਦੇ ਨਾਲ-ਨਾਲ ਉਸ ਦੇ ਸਾਰੇ ਫੀਚਰਜ਼ ਦੀ ਜਾਣਕਾਰੀ ਵੀ ਦੇਣਗੇ।

SBI Insta Savings Account ਦੀ ਸ਼ਰਤ

ਜੇਕਰ ਤੁਹਾਡੀ ਉਮਰ 18 ਸਾਲ ਤੋਂ ਜ਼ਿਆਦਾ ਹੈ ਤਾਂ SBI 'ਚ ਇੰਸਟਾ ਸੇਵਿੰਗਜ਼ ਅਕਾਊਂਟ ਖੁੱਲ੍ਹਵਾ ਸਕਦੇ ਹਨ। ਇੰਸਟਾ ਸੇਵਿੰਗਜ਼ ਅਕਾਊਂਟ ਖੁੱਲ੍ਹਵਾਉਣ ਲਈ ਜ਼ਰੂਰੀ ਹੈ ਕਿ ਜੋ ਵਿਅਕਤੀ ਖਾਤਾ ਖੁੱਲ੍ਹਵਾਉਣ ਜਾ ਰਿਹਾ ਹੋਵੇ ਉਸ ਦਾ ਐੱਸਬੀਆਈ ਤੋਂ ਪਹਿਲਾਂ ਤੋਂ ਕੋਈ ਰਿਲੇਸ਼ਨਸ਼ਿਪ ਨਾ ਹੋਵੇ ਤੇ ਉਸ 'ਤੇ ਭਾਰਤ ਤੋਂ ਬਾਹਰ ਕਿਸੇ ਤਰ੍ਹਾਂ ਦੀ ਟੈਕਸ ਦੇਣਦਾਰੀ ਨਾ ਹੋਵੇ। SBI Insta Savings Account ਖੁੱਲ੍ਹਵਾਉਣ ਲਈ ਤੁਹਾਡੇ ਕੋਲ ਆਧਾਰ ਨੰਬਰ, ਪੈਨ ਨੰਬਰ, ਈਮੇਲ ਤੇ ਆਧਾਰ ਨਾਲ ਜੁੜਿਆ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਗਾਹਕ ਦਾ ਦੂਸਰੇ ਕਿਸੇ ਵੀ ਬੈਂਕ ਜਾਂ ਵਿੱਤੀ ਅਦਾਰੇ ਨਾਲ ਓਟੀਪੀ ਆਧਾਰਿਤ ਆਧਾਰ ਵੈਰੀਫਿਕੇਸ਼ਨ ਅਕਾਊਂਟ ਨਹੀਂ ਹੋਣਾ ਚਾਹੀਦਾ।

ਸੰਚਾਲਨ ਦੇ ਨਿਯਮ

ਐੱਸਬੀਆਈ ਇੰਸਟਾ ਸੇਵਿੰਗਜ਼ ਅਕਾਊਂਟ ਸਿਰਫ਼ ਸਿੰਗਲ ਤੋਂ ਹੀ ਖੁੱਲ੍ਹਵਾਇਆ ਜਾ ਸਕਦਾ ਹੈ ਤੇ ਇਸ ਦਾ ਸੰਚਾਲਨ ਵੀ ਡਿਜੀਟਲ ਤਰੀਕੇ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਦੇ ਗਾਹਕਾਂ ਨੂੰ ਕੈਸ਼ ਟ੍ਰਾਂਜ਼ੈਕਸ਼ਨ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਇਸ ਤੋਂ ਇਲਾਵਾ ਇਕ ਵਾਰ 'ਚ ਵੱਧ ਤੋਂ ਵੱਧ 49,999 ਰੁਪਏ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਖਾਤੇ 'ਚ ਵੱਧ ਤੋਂ ਵੱਧ ਬੈਲੇਂਸ ਇਕ ਲੱਖ ਰੁਪਏ ਰੱਖਿਆ ਜਾ ਸਕਦਾ ਹੈ ਤੇ ਸਾਲ 'ਚ ਕੁੱਲ੍ਹ ਮਿਲਾ ਕੇ 2 ਲੱਖ ਰੁਪਏ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਾਹਕ ਨੂੰ ਆਪਣੇ ਇੰਸਟਾ ਸੇਵਿੰਗਜ਼ ਅਕਾਊਂਟ 'ਚ ਘੱਟੋ-ਘੱਟ ਬੈਲੇਂਸ ਵੀ ਰੱਖਣਾ ਪੈਂਦਾ ਹੈ।

ਮਿਲਦੀਆਂ ਹਨ ਇਹ ਸਾਰੀਆਂ ਸਹੂਲਤਾਂ

ਐੱਸਬੀਆਈ ਯੋਨੋ ਜ਼ਰੀਏ ਇੰਸਟਾ ਸੇਵਿੰਗਜ਼ ਅਕਾਊਂਟ ਖੁੱਲ੍ਹਵਾਉਣ ਦੇ ਇਕ ਸਾਲ ਦੇ ਅੰਦਰ ਬਾਇਓਮੈਟ੍ਰਿਕ ਅਥੈਂਟੀਕੇਸ਼ਨ ਲਈ ਇਕ ਵਾਰ ਐੱਸਬੀਆਈ ਦੇ ਬ੍ਰਾਂਚ ਜਾਣਾ ਹੁੰਦਾ ਹੈ। ਐੱਸਬੀਆਈ ਆਪਣੇ ਇੰਸਟਾ ਸੇਵਿੰਗਜ਼ ਅਕਾਊਂਟ ਦੇ ਗਾਹਕਾਂ ਨੂੰ ਰੂਪੇ ਏਟੀਐੱਮ/ਡੈਬਿਟ ਕਾਰਡ ਦਿੰਦਾ ਹੈ। ਹਾਲਾਂਕਿ, ਐੱਸਬੀਆਈ ਆਪਣੇ ਇਨ੍ਹਾਂ ਗਾਹਕਾਂ ਨੂੰ ਪਾਸਬੁੱਕ, ਚੈੱਕਬੁੱਕ ਵਰਗੀਆਂ ਸਹੂਲਤਾਂ ਨਹੀਂ ਦਿੰਦਾ ਹੈ। ਹਾਲਾਂਕਿ, ਐੱਸਬੀਆਈ ਆਪਣੇ ਇੰਸਟਾ ਸੇਵਿੰਗਜ਼ ਅਕਾਊਂਟ ਗਾਹਕਾਂ ਨੂੰ ਈਮੇਲ ਜ਼ਰੀਏ ਸਟੇਟਮੈਂਟ ਭੇਜਦਾ ਹੈ।

Posted By: Seema Anand