ਜੇਐੱਨਐੱਨ, ਨਵੀਂ ਦਿੱਲੀ : ਆਉਣ ਵਾਲੇ ਕੁਝ ਦਿਨ ਬੈਂਕ ਗਾਹਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, 27 ਮਾਰਚ ਤੋਂ 4 ਅਪ੍ਰੈਲ ਸਿਰਫ਼ ਦੋ ਦਿਨ ਹੀ ਬੈਂਕ ਬ੍ਰਾਂਚਾਂ ਖੁਲ੍ਹੀਆਂ ਰਹਿਣਗੀਆਂ। ਪੂਰੇ ਦੇਸ਼ 'ਚ 27, 28 ਤੇ 29 ਮਾਰਚ ਨੂੰ ਲਗਾਤਾਰ ਤਿੰਨ ਦਿਨ ਤਕ ਬੈਂਕ ਬੰਦ ਰਹਿਣਗੇ।

27 ਮਾਰਚ ਨੂੰ ਚੌਥਾ ਸ਼ਨਿਚਰਵਾਰ ਹੋਣ ਦੇ ਚੱਲਦਿਆਂ ਬੈਂਕ ਬੰਦ ਰਹਿਣਗੇ। 28 ਮਾਰਚ ਨੂੰ ਐਤਵਾਰ ਕਾਰਨ ਬੈਂਕਾਂ ਦਾ ਜਨਤਕ ਛੁੱਟੀ ਹੈ। ਉੱਥੇ 29 ਮਾਰਚ ਨੂੰ ਹੋਲੀ ਹੈ। ਇਸ ਤੋਂ ਬਾਅਦ 30 ਮਾਰਚ ਨੂੰ ਪਟਨਾ ਜੋਨ ਇਲਾਵਾ ਬਾਕੀ ਥਾਂ ਬੈਂਕ ਖੁੱਲ੍ਹੇ ਰਹਿਣਗੇ। ਇਸ ਤੋਂ ਬਾਅਦ 31 ਮਾਰਚ ਨੂੰ ਵਿੱਤੀ ਸਾਲ ਦਾ ਆਖਿਰੀ ਦਿਨ ਹੋਣ ਕਾਰਨ ਬੈਂਕ ਬ੍ਰਾਂਚਾਂ 'ਚ ਸੇਵਾਵਾਂ ਨਹੀਂ ਮਿਲਣਗੀਆਂ। 1 ਅਪ੍ਰੈਲ ਨੂੰ ਵੀ ਅਕਾਊਂਟ ਕਲੋਜ਼ਿੰਗ ਦੇ ਚੱਲਦਿਆਂ ਬ੍ਰਾਂਚਾਂ 'ਚ ਸੇਵਾਵਾਂ ਨਹੀਂ ਮਿਲਣਗੀਆਂ।

ਇਸ ਤੋਂ ਬਾਅਦ 2 ਅਪ੍ਰੈਲ ਨੂੰ ਗੁੱਡ ਫ੍ਰਾਈਡੇਅ (Good Friday) ਦੀ ਛੁੱਟੀ ਹੈ। 3 ਅਪ੍ਰੈਲ ਨੂੰ ਬੈਂਕਾਂ 'ਚ ਕੰਮ ਕਾਜ ਹੋਵੇਗਾ ਤੇ ਉਸ ਦੇ ਅਗਲੇ ਦਿਨ ਐਤਵਾਰ ਹੋਣ ਦੇ ਚੱਲਦਿਆਂ ਮੁੜ ਤੋਂ ਬੈਂਕਾਂ ਦੀ ਛੁੱਟੀ ਹੈ। ਇਸ ਤਰ੍ਹਾਂ 27 ਮਾਰਚ ਤੋਂ 4 ਅਪ੍ਰੈਲ ਦੌਰਾਨ ਸਿਰਫ਼ ਦੋ ਦਿਨ 30 ਮਾਰਚ ਤੇ 3 ਅਪ੍ਰੈਲ ਨੂੰ ਬ੍ਰਾਂਚਾਂ 'ਤੇ ਬੈਂਕਿੰਗ ਸੇਵਾਵਾਂ ਮਿਲ ਸਕਦੀਆਂ ਹਨ।

HDFC Bank, SBI ਤੇ ICIC Bank ਜਿਵੇਂ ਵੱਡੇ ਬੈਂਕਾਂ ਦੇ ਗਾਹਕਾਂ ਨੂੰ ਇਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਅਗਲੇ ਮਹੀਨੇ ਤੋਂ ਕਰਨਾ ਪੈ ਸਕਦਾ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਿਕ, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਸ਼ੁੱਕਰਵਾਰ ਨੂੰ 40 ਅਜਿਹੀ ਡਿਫਲਾਟਰ ਕੰਪਨੀਆਂ ਦੀ ਲਿਸਟ ਜਾਰੀ ਕੀਤੀ, ਜੋ ਥੋਕ ਵਪਾਰਕ ਸੁਨੇਹੇ ਨੂੰ ਲੈ ਕੇ ਰੈਗੂਲੇਟਰੀ ਨਿਯਮ ਨੂੰ ਪੂਰਾ ਨਹੀਂ ਕਰ ਰਹੀ ਹੈ। ਇਨ੍ਹਾਂ ਮੁੱਖ ਈਕਾਇਆਂ ਨੂੰ ਇਸ ਬਾਰੇ 'ਚ ਟਰਾਈ ਵੱਲੋਂ ਕਈ ਵਾਰ ਦੱਸਿਆ ਜਾ ਚੁੱਕਿਆ ਹੈ। ਇਨ੍ਹਾਂ 'ਚ ਐੱਚਡੀਐੱਫਸੀ ਬੈਂਕ, ਭਾਰਤੀ ਸਟੇਟ ਬੈਂਕ ਤੇ ਆਈਸੀਆਈਸੀਆਈ ਬੈਂਕ ਵੀ ਸ਼ਾਮਲ ਹੈ।

Posted By: Amita Verma