ਨਵੀਂ ਦਿੱਲੀ, ਬਿਜਨੈੱਸ ਡੈਸਕ : ਦੇਸ਼ ਦੇ ਸਭ ਤੋਂ ਵੱਡੇ ਲੈਂਡਰ ਭਾਰਤੀ ਸਟੇਟ ਬੈਂਕ ਤੋਂ ਮਿਲਣ ਵਾਲਾ Home Loan ਹੁਣ ਹੋਰ ਸਸਤਾ ਹੋ ਗਿਆ ਹੈ। ਬੈਂਕ ਨੇ ਸੋਮਵਾਰ ਨੂੰ ਵਿਆਜ ਦਰਾਂ 'ਚ 0.07 ਫੀਸਦੀ ਦੀ ਛੋਟ ਦੇ ਆਫਰ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਬੈਂਕ 6.70 ਫੀਸਦ ਤੋਂ Home Loan ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਆਫਰ 31 ਮਾਰਚ 2021 ਤਕ ਲਈ ਹੈ। ਬੈਂਕ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ 'ਚ ਅਜਿਹਾ ਕਿਹਾ ਗਿਆ ਹੈ। ਉਹ ਪ੍ਰੋਸੈਸਿੰਗ ਫੀਸ 'ਤੇ ਵੀ 100 ਫੀਸਦੀ ਛੋਟ ਦੇ ਰਿਹਾ ਹੈ। ਵਿਆਜ 'ਚ ਛੋਟ Loan ਦੀ ਰਾਸ਼ੀ ਤੇ ਕਰਜ਼ ਲੈਣ ਵਾਲੇ ਦੇ ਸਿਬਲ ਸਕੋਰ 'ਤੇ ਨਿਰਭਰ ਕਰਦਾ ਹੈ। ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਬੈਂਕ ਦਾ ਇਹ ਮੰਨਣਾ ਹੈ ਕਿ ਸਮੇਂ 'ਤੇ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਬਿਹਤਰ ਰੇਟ 'ਤੇ Loan ਉਪਲਬਧ ਕਰਵਾਉਣਾ ਅਹਿਮ ਹੈ।

ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਹਾਊਸਿੰਗ ਫਾਈਨੈਂਸ ਸੈਕਟਰ 'ਚ ਮਾਰਕੀਟ ਲੀਡਰ ਹੋਣ ਦੇ ਨਾਤੇ ਬੈਂਕ ਨੇ ਕੰਮਿਊਜਰ ਸੈਂਟੀਮੈਂਟ ਨੂੰ ਉਪਰ ਉਠਾਉਣ ਦੀ ਜ਼ਿੰਮੇਵਾਰੀ ਲਈ ਹੈ। ਬੈਂਕ ਨੇ ਕਿਹਾ ਹੈ ਕਿ ਨਵੇਂ ਆਫਰਜ਼ ਨਾਲ ਗਾਹਕਾਂ ਨੂੰ ਕਾਫੀ ਸਹੂਲੀਅਤ ਹੋਵੇਗੀ ਕਿਉਂਕਿ ਮਾਸਕ ਕਿਸ਼ਤ 'ਚ ਕਮੀ ਆਵੇਗੀ ਤੇ ਉਨ੍ਹਾਂ ਨੂੰ ਕਿਫਾਇਤੀ ਦਰ 'ਤੇ Home Loan ਮਿਲੇਗਾ।

SBI Home Loan 'ਤੇ ਵਿਆਜ ਦਰ ਸਿਬਲ ਸਕੋਰ ਨਾਲ ਲਿੰਕਡ ਹੈ। ਬੈਂਕ 6.70 ਫੀਸਦ ਦੀ ਵਿਆਜ ਦਰ 'ਤੇ 75 ਲੱਖ ਰੁਪਏ ਤਕ ਦੇ Loan ਦੀ ਪੇਸ਼ਕਸ਼ ਕਰ ਰਿਹਾ ਹੈ। ਉਧਰ 75 ਲੱਖ ਤੋਂ ਜ਼ਿਆਦਾ Loan ਲਈ ਬੈਂਕ 6.75 ਫੀਸਦੀ ਦੇ ਵਿਆਜ ਦਰ ਆਫਰ ਕਰ ਰਿਹਾ ਹੈ।

ਗਾਹਕ Yono App ਰਾਹੀਂ ਘਰ ਬੈਠੇ Home Loan ਲਈ ਅਪਲਾਈ ਕਰ ਸਕਦੇ ਹਨ। ਇਸ ਐਪ ਰਾਹੀਂ Loan ਅਪਲਾਈ ਕਰਨ 'ਤੇ ਤੁਹਾਨੂੰ ਵਿਆਜ ਦਰ 'ਚ 0.05 ਫੀਸਦੀ ਦੀ ਛੋਟ ਮਿਲੇਗੀ।

Posted By: Ravneet Kaur