ਨਈਂ ਦੁਨੀਆ, ਜੇਐੱਨਐੱਨ : ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਹੋਮ ਲੋਨ ਨੂੰ ਹੋਰ ਸਸਤਾ ਕਰ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਆਪਣੇ ਉਨ੍ਹਾਂ ਗਾਹਕਾਂ ਨੂੰ ਰਾਹਤ ਪ੍ਰਦਾਨ ਕੀਤੀ ਜੋ ਘਰ ਖਰੀਦਣ ਦੀ ਇੱਛਾ ਰੱਖਦੇ ਹਨ। ਵਿਆਜ ਦਰ 'ਚ ਕਟੌਤੀ ਤੋਂ ਬਾਅਦ SBI 'ਚ ਹੁਣ ਹੋਮ ਲੋਨ 6.95 ਫ਼ੀਸਦੀ ਸਾਲਾਨਾ ਦਰ ਨਾਲ ਮਿਲੇਗਾ। ਬੈਂਕ ਦੀ ਇਹ ਨਵੀਂ ਦਰ 1 ਜੁਲਾਈ 2020 ਤੋਂ ਲਾਗੂ ਹੋ ਗਈ ਹੈ। SBI 'ਚ ਔਰਤਾਂ ਨੂੰ ਹੋਮ ਲੋਨ 6.95 ਫ਼ੀਸਦੀ ਤੋਂ ਲੈ ਕੇ 7.30 ਫੀਸਦੀ ਸਾਲਾਨਾ ਤੇ ਸੈਕਸਗੇਨ ਲੋਨ ਦੀ ਵਿਆਜ ਦਰ 7.30 ਫ਼ੀਸਦੀ ਤੋਂ 7.66 ਫੀਸਦੀ ਸਾਲਾਨਾ ਰਹੇਗੀ। ਗੈਰ ਨੌਕਰੀਪੇਸ਼ਾਂ ਲੋਕਾਂ ਲਈ ਵਿਆਜ ਦਰ 0.15 ਫੀਸਦੀ ਜ਼ਿਆਦਾ ਰਹੇਗੀ। ਇਸ ਤੋਂ ਪਹਿਲਾਂ ਬੈਂਕ ਨੇ ਜੂਨ ਦੇ ਦੂਜੇ ਹਫ਼ਤੇ 'ਚ ਆਪਣੇ ਐਕਸਟਰਨਲ ਬੈਂਚਮਾਰਕ ਲਿੰਕਡ ਰੋਡ ਨੂੰ 7.05 ਫੀਸਦੀ ਤੋਂ ਘਟਾ ਕੇ 6.65 ਫੀਸਦੀ ਕਰ ਦਿੱਤਾ ਸੀ।

SBI Realty Loan:

ਐੱਸਬੀਆਈ ਰਿਆਲਟੀ ਲੋਨ ਦੇ ਮਾਮਲੇ 'ਚ ਵੀ ਔਰਤਾਂ ਨੂੰ 0.05 ਫੀਸਦੀ ਦੀ ਛੋਟ ਮਿਲ ਰਹੀ ਹੈ। ਇਸ ਦੀ ਪ੍ਰਭਾਵੀ ਵਿਆਜ ਦਰ ਪਹਿਲਾਂ 5 ਸਾਲਾਂ ਲਈ 7.70 ਫੀਸਦੀ ਤੋਂ 7.90 ਫੀਸਦੀ ਤਕ ਹੈ। ਔਰਤਾਂ ਲਈ ਇਹ ਦਰ 7.65 ਤੋਂ 7.85 ਫੀਸਦੀ ਤਕ ਰਹੇਗੀ। ਜਿਨ੍ਹਾਂ ਦਾ ਐੱਸਬੀਆਈ 'ਚ ਤਨਖਾਹ ਅਕਾਊਂਟ ਨਹੀਂ ਹੈ ਉਨ੍ਹਾਂ ਨੂੰ ਇਸ ਲੋਨ ਦੇ ਮਾਮਲੇ 'ਚ 0.05 ਫੀਸਦੀ ਵਿਆਜ ਦਰ ਜ਼ਿਆਦਾ ਲੱਗੇਗੀ।

SBI ਆਪਣੇ ਗਾਹਕਾਂ ਨੂੰ ਘਰ ਬੈਠੇ ਪਰਸਨਲ ਲੋਨ ਦੀ ਸਹੂਲਤ ਮੁਹੱਈਆ ਕਰਵਾਉਂਦਾ ਹੈ। ਤੁਸੀਂ ਘਰ ਬੈਠੇ ਪਰਸਨਲ ਲੋਨ ਦੇ ਲਈ ਅਪਲਾਈ ਕਰ ਸਕਦੇ ਹੋ। ਐੱਸਬੀਆਈ ਮੋਬਾਈਲ ਐਪ ਨਾਲ ਅਪਲਾਈ ਕਰ ਕੇ ਤੁਸੀਂ ਘਰ ਬੈਠੇ ਆਨਲਾਈਨ ਤਰੀਕੇ ਨਾਲ ਪ੍ਰੀ-ਅਪਰੂਵਡ ਲੋਨ ਲੈ ਸਕਦੇ ਹੋ।

ਇਸ ਤਰ੍ਹਾਂ ਕਰ ਸਕਦੇ ਹੋ ਅਪਲਾਈ

SBI ਹੋਮ ਲੋਨ ਦਾ ਲਾਭ ਲੈਣ ਲਈ ਗਾਹਕ ਤੁਰੰਤ ਪ੍ਰਿੰਸੀਪਲ ਅਪਰੂਵਲ ਲਈ SBIYONO ਐਪ ਤੋਂ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ https://homeloans.sbi/ ਜਾਂ ਐੱਸਬੀਆਈ ਸ਼ਾਖਾ 'ਚ ਜਾ ਕੇ ਅਪਲਾਈ ਕਰ ਸਕਦੇ ਹਨ।

Posted By: Ravneet Kaur