ਜੇਐੱਨਐੱਨ, ਨਵੀਂ ਦਿੱਲੀ/ਪੀਟੀਆਈ : ਆਪਣਾ ਘਰ ਲੈਣ ਦੀ ਸੋਚ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਹੋਮ ਲੋਨ (Home Loan) 'ਤੇ ਵਿਆਜ ਦਰਾਂ ਨੂੰ ਘਟਾ ਦਿੱਤਾ ਹੈ। ਐੱਸਬੀਆਈ ਨੇ ਸ਼ਨਿਚਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਦੱਸਿਆ ਕਿ ਹੁਣ ਬੈਂਕ ਦੀ ਹੋਮ ਲੋਨ 'ਤੇ ਵਿਆਜ ਦਰਾਂ ਦੀ ਸ਼ੁਰੂਆਤ 6.70 ਫੀਸਦੀ ਨਾਲ ਹੋ ਰਹੀ ਹੈ। ਬੈਂਕ ਨੇ ਦੱਸਿਆ ਕਿ 30 ਲੱਖ ਰੁਪਏ ਤਕ ਦੇ ਲੋਨ ਵਿਆਜ ਦਰਾਂ ਦੀ ਸ਼ੁਰੂਆਤ 6.70 ਫੀਸਦੀ ਹੋ ਰਹੀ ਹੈ।

SBI ਨੇ ਦੱਸਿਆ ਕਿ 30 ਲੱਖ ਤੋਂ 75 ਲੱਖ ਰੁਪਏ ਤਕ ਦੇ ਹੋਮ ਲੋਨ 'ਤੇ 6.95 ਫੀਸਦੀ ਨਾਲ ਵਿਆਜ ਦਰਾਂ ਦੀ ਸ਼ੁਰੂਆਤ ਹੋ ਰਹੀ ਹੈ। ਇਸ ਤੋਂ ਇਲਾਵਾ 75 ਲੱਖ ਰੁਪਏ ਤੋਂ ਜ਼ਿਆਦਾ ਦੇ ਲੋਨ 'ਤੇ ਬੈਂਕ 7.05 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ ਔਰਤਾਂ ਨੂੰ ਹੋਮ ਲੋਨ 'ਤੇ ਜ਼ਿਆਦਾਤਰ ਛੋਟ ਦੇ ਰਿਹਾ ਹੈ। ਬੈਂਕ ਨੇ ਦੱਸਿਆ ਕਿ ਉਹ ਮਹਿਲਾ ਕਰਜ਼ਦਾਰਾਂ ਨੂੰ 5 ਆਧਾਰ ਅੰਕ (0.05 ਫੀਸਦੀ) ਦੀ ਵਿਸ਼ੇਸ਼ ਛੋਟ ਪ੍ਰਦਾਨ ਕਰ ਰਿਹਾ ਹੈ।

ਬੈਂਕ ਯੋਨੋ ਐਪ ਯੂਜ਼ਰਜ਼ ਨੂੰ ਵਿਸ਼ੇਸ਼ ਛੋਟ ਪ੍ਰਦਾਨ ਕਰ ਰਿਹਾ ਹੈ। ਐੱਸਬੀਆਈ ਨੇ ਦੱਸਿਆ ਕਿ ਯੋਨੋ ਐਪ ਰਾਹੀਂ ਗਾਹਕ ਅਨੁਭਵ ਨੂੰ ਵਧਾਉਣ ਲਈ ਸਾਡੇ ਲੋਨ ਗਾਹਕਾਂ ਨਾਲ ਡਿਜੀਟਲ ਹੌਂਸਲਾ ਅਫ਼ਜ਼ਾਈ ਦੇ ਰੂਪ 'ਚ 0.05 ਫੀਸਦੀ ਦੀ ਛੋਟ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ।

Posted By: Amita Verma