SBI Home Delivery : ਨਈ ਦੁਨੀਆ, ਨਵੀਂ ਦਿੱਲੀ : ਜੇਕਰ ਤੁਹਾਡਾ ਵੀ ਸਟੇਟ ਬੈਂਕ ਆਫ ਇੰਡੀਆ 'ਚ ਬੈਂਕ ਖਾਤਾ ਹੈ ਤਾਂ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਘਰ ਪਹੁੰਚ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਐੱਸਬੀਆਈ ਨੇ ਆਪਣੇ ਗਾਹਕਾਂ ਲਈ ਚੈੱਕ, ਡਿਮਾਂਡ ਡ੍ਰਾਫਟ, ਪੇ ਆਰਡਰ ਦਾ ਪਿਕਅਪ, ਅਕਾਊਂਟ ਸਟੇਟਮੈਂਟ ਰਿਕਵੈਸਟ, ਟਰਮ ਡਿਪਾਜ਼ਿਟ ਰਸੀਦ ਵਰਗੀਆਂ ਘਰ ਪਹੁੰਚ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਬੈਂਕ ਗਾਹਕਾਂ ਨੂੰ ਹੁਣ ਇਨ੍ਹਾਂ ਸਾਰੀਆਂ ਸੇਵਾਵਾਂ ਲਈ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੈ। ਸਟੇਟ ਬੈਂਕ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਡੋਰਸਟੈੱਪ ਬੈਂਕਿੰਗ ਸਰਵਿਸ ਤਹਿਤ ਗਾਹਕਾਂ ਨੂੰ ਘਰ 'ਚ ਕੈਸ਼ ਪਿਕਅਪ, ਕੈਸ਼ ਡਲਿਵਰੀ, ਚੈੱਕ ਰਿਸੀਵ ਕਰਨਾ, ਡ੍ਰਾਫਟ ਦੀ ਡਲਿਵਰੀ, ਚੈੱਕ ਮੰਗ, ਪਰਚੀ ਲੈਣਾ, ਜੀਵਨ ਪ੍ਰਮਾਣ ਪੱਤਰ ਪਿਕਅਪ, ਕੇਵਾਈਸੀ ਡਾਕਿਊਮੈਂਟ ਦਾ ਪਿਕਅਪ, ਫਾਰਮ-15 ਦਾ ਪਿਕਅਪ ਵਰਗੀਆਂ ਬੈਂਕ ਦੀਆਂ ਕਈ ਸਹੂਲਤਾਂ ਮਿਲਦੀਆਂ ਹਨ।

ਐੱਸਬੀਆਈ ਦੀ ਹੋਮ ਡਲਿਵਰੀ ਸੇਵਾ ਦਾ ਇੰਝ ਲਓ ਲਾਭ

ਜੇਕਰ ਤੁਸੀਂ ਵੀ ਐੱਸਬੀਆਈ ਦੀ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਐਪ, ਵੈੱਬਸਾਈਟ ਜਾਂ ਕਾਲ ਸੈਂਟਰ ਜ਼ਰੀਏ ਡੋਰਸਟੈੱਪ ਬੈਂਕਿੰਗ ਸਰਵਿਸ ਲਈ ਰਜਿਸਟਰ ਕੀਤਾ ਜਾ ਸਕਦਾ ਹੈ। ਬੈਂਕ ਦੇ ਵਰਕਿੰਗ ਡੇ 'ਚ ਟੋਲ ਫ੍ਰੀ ਨੰਬਰ 1800111103 'ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਕਾਲ ਕੀਤੀ ਜਾ ਸਕਦੀ ਹੈ। ਇਸ ਸਰਵਿਸ ਬਾਰੇ ਜੇਕਰ ਤੁਸੀਂ ਵਧੇਰੇ ਜਾਣਕਾਰੀ ਹਾਸਿਲ ਕਰਨੀ ਚਾਹੁੰਦੇ ਹੋ ਤਾਂ https://bank.sbi/dsb 'ਤੇ ਵਿਜ਼ਿਟ ਕਰ ਸਕਦੇ ਹੋ, ਨਾਲ ਹੀ ਆਪਣੇ ਘਰ ਦੇ ਨੇੜਲੀ ਬ੍ਰਾਂਚ ਨਾਲ ਵੀ ਸੰਪਰਕ ਕਰ ਸਕਦੇ ਹੋ।

ਸਿਰਫ਼ ਇਨ੍ਹਾਂ ਗਾਹਕਾਂ ਨੂੰ ਮਿਲੇਗੀ ਇਹ ਸਹੂਲਤ

ਕਾਬਿਲੇਗ਼ੌਰ ਹੈ ਕਿ ਡੋਰਸਟੈੱਪ ਬੈਂਕਿੰਗ ਸਰਵਿਸ ਜ਼ਰੀਏ ਚੈੱਕ ਜਮ੍ਹਾਂ ਕਰਨ, ਪੈਸੇ ਕਢਵਾਉਣ ਤੇ ਪੈਸਾ ਡਿਪਾਜ਼ਿਟ ਕਰਨ ਤੋਂ ਲੈ ਕੇ ਜੀਵਨ ਪ੍ਰਮਾਣ ਪੱਤਰ ਲੈਣ ਵਰਗੀਆਂ ਸਹੂਲਤਾਂ ਘਰ 'ਚ ਹੀ ਮਿਲ ਜਾਂਦੀਆਂ ਹਨ। ਡੋਰਸਟੈੱਪ ਸਰਵਿਸ ਤਹਿਤ ਸਟੇਟ ਬੈਂਕ ਦਾ ਕੋਈ ਮੁਲਾਜ਼ਮ ਘਰ ਆਵੇਗਾ ਤੇ ਸਾਰੀਆਂ ਸੇਵਾਵਾਂ ਦੇਵੇਗਾ। ਹਾਲਾਂਕਿ ਸਟੇਟ ਬੈਂਕ ਆਫ ਇੰਡੀਆ ਦੀ ਇਹ ਸਰਵਿਸ 70 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਤੇ ਦਿਵਿਆਂਗਾਂ ਨੂੰ ਹੀ ਮਿਲੇਗੀ। ਪਰ ਜੁਆਇੰਟ ਖਾਤੇ ਵਾਲੇ ਗਾਹਕ ਨੂੰ ਇਸ ਸਹੂਲਤ ਦਾ ਫਾਇਦਾ ਬਿਲਕੁਲ ਵੀ ਨਹੀਂ ਮਿਲੇਗਾ। ਨਾਲ ਹੀ ਮਾਈਨਰ ਖਾਤਾਧਾਰਕਾਂ ਤੇ ਸੀਸੀ ਜਾਂ ਕਰੰਟ ਅਕਾਊਂਟ ਵਾਲੇ ਲੋਕਾਂ ਨੂੰ ਇਹ ਸਹੂਲਤ ਨਹੀਂ ਮਿਲੇਗੀ।

Posted By: Seema Anand