ਨਈ ਦੁਨੀਆ, ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਕਦੇ ਆਪਣੇ ਗਾਹਕਾਂ ਨੂੰ ਫਾਇਦਾ ਪਹੁੰਚਾਉਂਦਾ ਹੈ ਤਾਂ ਕਦੇ ਉਨ੍ਹਾਂ ਦੀ ਜੇਬ 'ਤੇ ਬੋਝ ਪਾ ਦਿੰਦਾ ਹੈ। ਅਜਿਹਾ ਹੀ ਕੁਝ ਹੁਣ ਹੋਇਆ ਹੈ ਜਿਸ ਵਿਚ ਬੈਂਕ ਦੇ ਇਸ ਕਦਮ ਤੋਂ ਬਾਅਦ ਗਾਹਕਾਂ ਦੀ ਜੇਬ 'ਤੇ ਬੋਝ ਪੈਣ ਵਾਲਾ ਹੈ। ਦਰਅਸਲ ਐਸਬੀਆਈ ਨੇ ਆਪਣੇ ਗਾਹਕਾਂ ਲਈ ਲਾਕਰਾਂ ਦੀ ਫੀਸ ਵਧਾ ਦਿੱਤੀ ਹੈ। ਬੈਂਕ ਨੇ ਛੋਟੇ ਅਤੇ ਵੱਡੇ ਲਾਕਰਾਂ ਮੁਤਾਬਕ ਫੀਸ ਵਿਚ ਵਾਧਾ ਕੀਤਾ ਹੈ। ਇਹ ਵਾਧਾ 31 ਮਾਰਚ ਤੋਂ ਲਾਗੂ ਹੋ ਜਾਵੇਗਾ। ਇਹ ਵਾਧਾ ਘੱਟੋ-ਘੱਟ 500 ਰੁਪਏ ਦਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਬੋਝ ਪਵੇਗਾ ਜੋ ਵੱਡੇ ਲਾਕਰ ਅਪਰੇਟ ਕਰਦੇ ਹਨ।

ਜਾਣਕਾਰੀ ਮੁਤਾਬਕ ਬੈਂਕ ਨੇ ਛੋਟੇ,ਵੱਡੇ ਅਤੇ ਮੀਡੀਅਮ ਆਕਾਰ ਦੇ ਸਾਰੇ ਲਾਕਰਾਂ ਦੀ ਫੀਸ ਵਿਚ ਵਾਧਾ ਕੀਤਾ ਹੈ। ਉਥੇ ਐਕਸਟਰਾ ਲਾਰਜ ਲਾਕਰ ਲਈ ਤੁਹਾਨੂੰ 9000 ਰੁਪਏ ਦੀ ਥਾਂ ਹੁਣ 12000 ਰੁਪਏ ਦੇਣ ਹੋਣਗੇ।

ਲਾਕਰ ਦੀ ਫੀਸ ਵਿਚ ਇਹ ਵਾਧਾ ਸ਼ਹਿਰੀ ਅਤੇ ਪੇਂਡੂ ਇਲਾਕੇ ਦੇ ਨਾਲ ਹੀ ਲਾਕਰ ਦੇ ਆਕਾਰ ਮੁਤਾਬਕ ਹੋਵੇਗਾ। ਮੈਟਰੋ ਸ਼ਹਿਰਾਂ ਵਿਚ ਲਾਕਰ 'ਤੇ 500 ਤੋਂ 2000 ਰੁਪਏ ਤਕ ਵਧਾ ਦਿੱਤੇ ਗਏ ਹਨ। ਉਥੇ ਐਕਸਟਰਾ ਲਾਰਜ ਲਾਕਰ 'ਤੇ ਬੈਂਕ 2000 ਤੋਂ 8000 ਰੁਪਏ ਤਕ ਜ਼ਿਆਦਾ ਚਾਰਜ ਕਰੇਗਾ।

ਇਸ ਤੋਂ ਇਲਾਵਾ ਬੈਂਕ ਨੇ ਵਨ ਟਾਈਮ ਲਾਕਰ ਰਜਿਸਟ੍ਰੇਸ਼ਨ ਫੀਸ ਲਾਗੂ ਕੀਤੀ ਹੈ ਜੋ 500 ਰੁਪਏ ਹੋਵੇਗੀ ਅਤੇ ਇਸ 'ਤੇ ਜੀਐਸਟੀ ਵੱਖਰਾ ਦੇਣਾ ਹੋਵੇਗਾ। ਉਥੇ ਵੱਡੇ ਅਤੇ ਐਕਸਟਰਾ ਲਾਰਜ ਲਾਕਰ ਲਈ ਗਾਹਕਾਂ ਨੂੰ ਰਜਿਸਟ੍ਰੇਸ਼ਨ ਫੀਸ ਦੇ ਰੂਪ ਵਿਚ1000 ਰੁਪਏ ਦੇਣੇ ਹੋਣਗੇ। ਇਸ ਸਭ ਤੋਂ ਇਲਾਵਾ ਲਾਕਰ ਦਾ ਕਿਰਾਇਆ ਦੇਣ ਵਿਚ ਦੇਰੀ ਹੋਣ 'ਤੇ ਬੈਂਕ ਤੁਹਾਨੂੰ ਪੈਨਲਟੀ ਵੀ ਲਗਾਏਗਾ ਜੋ ਕਿ 40 ਫੀਸਦ ਤਕ ਹੋ ਸਕਦੀ ਹੈ।

Posted By: Tejinder Thind