ਨਈ ਦੁਨੀਆ, ਨਵੀਂ ਦਿੱਲੀ : SBI ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ। ਬੈਂਕ ਟਵਿੱਟਰ ਰਾਹੀਂ ਗਾਹਕਾਂ ਨੂੰ ਅਜਿਹੇ ਟਿਪਸ ਪ੍ਰਦਾਨ ਕਰਦਾ ਹੈ, ਜਿਸ ਨਾਲ ਉਹ ਆਪਣੇ ਬੈਂਕਿੰਗ ਕੰਮਾਂ ਨੂੰ ਸੁਰੱਖਿਅਤ ਬਣਾ ਸਕਣ। ਹੁਣ ਐੱਸਬੀਆਈ ਨੇ ਗਾਹਕਾਂ ਨੂੰ ਧੋਖੇਬਾਜ਼ਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ ਹੈ। ਬੈਂਕ ਨੇ ਕਿਹਾ ਕਿ ਗਾਹਕਾਂ ਨੂੰ ਕਦੇ ਵੀ ਆਪਣੀ ਸੰਵਦੇਨਸ਼ੀਲ ਜਾਣਕਾਰੀ ਆਨਲਾਈਨ ਸ਼ੇਅਰ ਨਹੀਂ ਕਰਨੀ ਚਾਹੀਦੀ। ਨਾਲ ਹੀ ਬੈਂਕ ਨੇ ਕਿਹਾ ਕਿ ਕਦੇ ਵੀ ਅਣਜਾਣੇ ਸੋਰਸ ਤੋਂ ਕੋਈ ਐਪ ਡਾਊਨਲੋਡ ਨਹੀਂ ਕਰਨਾ ਚਾਹੀਦਾ। ਬੈਂਕ ਨੇ ਕਿਹਾ ਕਿ ਜੇ ਤੁਸੀਂ ਅਲਰਟ ਰਹਿੰਦੇ ਹੋ ਤਾਂ ਐੱਸਬੀਆਈ ਇੰਟਰਨੈੱਟ ਬੈਕਿੰਗ ਕਾਫੀ ਸੁਰੱਖਿਅਤ ਹੈ। ਬੈਂਕ ਨੇ ਆਪਣੀ ਵੈੱਬਸਾਈਟ 'ਤੇ ਕੁਝ ਕਰਨ ਯੋਗ 'ਤੇ ਕੁਝ ਨਾ ਕਰਨ ਯੋਗ ਗੱਲਾਂ ਦੱਸੀਆਂ ਹਨ। ਆਓ ਜਾਣਦੇ ਹਾਂ ਕਿ ਇਹ ਗੱਲਾਂ ਕੀ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

1. ਜੇ ਤੁਸੀਂ ਐੱਸਬੀਆਈ ਦੀ ਵੈੱਬਸਾਈਟ 'ਤੇ ਜਾਣਾ ਹੈ ਤਾਂ ਕਿਸੇ ਵੀ ਲਿੰਕ 'ਤੇ ਕਲਿੱਕ ਕਰਨ ਦੀ ਬਜਾਇ ਆਪਣੇ ਬ੍ਰਾਊਜ਼ਰ ਦੀ ਐਡਰਸ ਬਾਰ 'ਚ ਜਾ ਕੇ https://onlinesbi.com ਟਾਈਪ ਕਰੋ।

2. ਆਪਣੇ ਕੰਪਿਊਟਰ ਨੂੰ ਨਿਯਮਿਤ ਰੂਪ ਤੋਂ ਐਂਟੀਵਾਇਰਸ ਨਾਲ ਸਕੈਨ ਕਰੋ।

3. ਆਪਣਾ ਇੰਟਰਨੈੱਟ ਬੈਂਕਿੰਗ ਪਾਸਵਰਡ ਸਮੇਂ-ਸਮੇਂ 'ਤੇ ਬਦਲਦੇ ਰਹੋ।

4. ਹਮੇਸ਼ਾ ਲਾਸਟ ਲਾਗ-ਇਨ ਡੇਟ ਤੇ ਟਾਈਮ ਚੈੱਕ ਕਰੋ।

ਕਦੇ ਨਾ ਕਰੋ ਇਹ ਕੰਮ

1. ਬੈਂਕ ਦੀ ਸਾਈਟ 'ਤੇ ਜਾਣ ਲਈ ਕਦੇ ਵੀ ਮੇਲ ਜਾਂ ਮੈਸੇਜ ਬਾਕਸ 'ਚ ਆਏ ਕਿਸੇ ਲਿੰਕ 'ਤੇ ਕਲਿੱਕ ਨਾ ਕਰੋ।

2. ਕਿਸੇ ਅਣਜਾਣ ਵਿਅਕਤੀ ਦੀ ਸਲਾਹ 'ਤੇ ਕਿਸੇ ਅਣਚਾਹੇ ਐਪ ਨੂੰ ਡਾਊਨਲੋਡ ਨਾ ਕਰੋ।

3. ਤੁਹਾਡੀ ਪਰਸਨਲ ਇਨਫਾਰਮੇਸ਼ਨ ਜਾਂ ਤੁਹਾਡੀ ਅਕਾਊਂਟ ਡਿਟੇਲਸ ਬੈਂਕ ਸਾਈਟ ਤੇ ਅਪਡੇਟ ਕਰਨ 'ਤੇ ਰਿਵਾਰਡ ਦੇਣ ਦਾ ਵਾਦਾ ਕਰਨ ਵਾਲੇ ਈ-ਮੇਲ/ਐੱਸਐੱਮਐੱਸ/ਫੋਨ ਕਾਲ ਤੋਂ ਦੂਰ ਰਹੋ।

Posted By: Amita Verma