ਜੇਐੱਨਐੱਨ, ਨਵੀਂ ਦਿੱਲੀ : ਜਿਨ੍ਹਾਂ ਲੋਕਾਂ ਕੋਲ ਚੁਣੌਤੀਪੂਰਨ ਸਮੇਂ 'ਚ ਨਕਦੀ ਸੰਕਟ ਨਾਲ ਨਜਿੱਠਣ ਲਈ ਐਮਰਜੈਂਸੀ ਫੰਡ ਨਹੀਂ ਹੁੰਦਾ, ਆਮ ਤੌਰ 'ਤੇ ਉਹ ਇਨ੍ਹਾਂ ਹਾਲਾਤ 'ਚ ਪਰਸਨਲ ਲੋਨ ਜਾਂ ਗੋਲਡ ਲੋਨ (Gold Loan) ਲੈਂਦੇ ਹਨ। ਗੋਲਡ ਲੋਨ ਹਮੇਸ਼ਾ ਪਰਸਨਲ ਲੋਨ ਦੇ ਮੁਕਾਬਲੇ ਬਿਹਤਰ ਬਦਲ ਹੈ ਕਿਉਂਕਿ ਇਸ ਵਿਚ ਵਿਆਜ ਦਰ ਘੱਟ ਹੁੰਦੀ ਹੈ। ਨਾਲ ਹੀ ਤੁਹਾਨੂੰ ਗੋਲਡ ਲੋਨ 'ਚ ਲਚੀਲੇ ਪੁਨਰਭੁਗਤਾਨ ਦਾ ਬਦਲ ਵੀ ਮਿਲ ਜਾਂਦਾ ਹੈ।

ਦੇਸ਼ ਦਾ ਸਭ ਤੋਂ ਵੱਡਾ ਕਰਜ਼ਦਾਤਾ ਭਾਰਤੀ ਸਟੇਟ ਬੈਂਕ (SBI) ਗਾਹਕਾਂ ਤੋਂ ਪਰਸਨਲ ਲੋਨ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿਚ ਗਾਹਕ 20 ਲੱਖ ਰੁਪਏ ਤਕ ਦਾ ਲੋਨ ਲੈ ਸਕਦੇ ਹਨ। ਇਹ ਲੋਨ ਸਾਰੇ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਉਪਲਬਧ ਹੈ। ਚੰਗੀ ਗੱਲ ਇਹ ਹੈ ਕਿ ਗੋਲਡ ਲੋਨ ਲੈਣ ਲਈ ਤੁਹਾਨੂੰ ਕੋਈ ਵੀ ਇਨਕਮ ਪਰੂਫ ਦੇਣ ਦੀ ਜ਼ਰੂਰਤ ਨਹੀਂ ਹੈ। ਆਮ ਤੌਰ 'ਤੇ ਬੈਂਕ ਲੋਨ ਦੇ ਤੌਰ 'ਤੇ ਸੋਨੇ ਦੀ ਕੀਮਤ ਦੀ 75 ਫ਼ੀਸਦੀ ਤਕ ਦੀ ਰਕਮ ਦੀ ਪੇਸ਼ਕਸ਼ ਕਰਦੇ ਹਨ।

ਭਾਰਤੀ ਸਟੇਟ ਬੈਂਕ ਨੇ ਹਾਲ ਹੀ 'ਚ ਟਵੀਟ ਕਰ ਕੇ ਗੋਲਡ ਲੋਨ ਬਾਰੇ ਜਾਣਕਾਰੀ ਦਿੱਤੀ ਹੈ। ਬੈਂਕ ਨੇ ਟਵੀਟ 'ਚ ਲਿਖਿਆ, 'ਬਿਜ਼ਨੈੱਸ ਲਈ ਚੰਗਾ ਨਿਵੇਸ਼ ਚਾਹੋ ਤਾਂ ਪਹਿਲਾਂ ਐੱਸਬੀਆਈ ਸੋਚੋ। ਐੱਸਬੀਆਈ 'ਚ ਗੋਲਡ ਲੋਨ ਲਈ ਅਪਲਾਈ ਕਰੋ ਤੇ 7.50 ਫ਼ੀਸਦੀ ਵਿਆਜ ਦਰ ਤੇ ਜ਼ੀਰੋ ਪ੍ਰੋਸੈੱਸਿੰਗ ਫੀਸ ਵਰਗੇ ਕਈ ਹੋਰ ਆਕਰਸ਼ਕ ਡੀਲਸ ਦਾ ਆਨੰਦ ਲਓ। ਕਾਲ ਬੈਕ ਲਈ 7208933143 'ਤੇ ਮਿਸ ਕਾਲ ਦਿਉ ਜਾਂ 7208933145 'ਤੇ GOLD ਲਿਖ ਕੇ ਮੈਸੇਜ ਕਰੋ।' ਆਓ ਐੱਸਬੀਆਈ ਦੇ ਗੋਲਡ ਲੋਨ ਬਾਰੇ ਵਿਸਥਾਰ ਨਾਲ ਜਾਣਦੇ ਹਾਂ...

ਯੋਗਤਾ ਮਾਪਦੰਡ

ਉਮਰ : ਕੋਈ ਵੀ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦਾ ਵਿਅਕਤੀ ਐੱਸਬੀਆਈ 'ਚ ਗੋਲਡ ਲੋਨ ਲਈ ਅਪਲਾਈ ਕਰ ਸਕਦਾ ਹੈ।

ਪ੍ਰੋਫੈਸ਼ਨ : ਬੈਂਕ ਮੁਲਾਜ਼ਮਾਂ, ਪੈਨਸ਼ਨਰਾਂ ਸਣੇ ਆਮਦਨੀ ਦੇ ਪੱਕੇ ਸਰੋਤ ਦੇ ਨਾਲ ਕੋਈ ਵੀ ਵਿਅਕਤੀ (ਇਕੱਲਾ ਜਾਂ ਸਾਂਝੇ ਤੌਰ 'ਤੇ)। ਆਦਮਨੀ ਦਾ ਕੋਈ ਸਬੂਤ ਦਿਖਾਉਣ ਦੀ ਜ਼ਰੂਰਤ ਨਹੀਂ ਹੈ।

ਹੱਦ

ਵੱਧ ਤੋਂ ਵੱਧ ਕਰਜ਼ ਰਾਸ਼ੀ : 50 ਲੱਖ ਰੁਪਏ

ਘੱਟੋ-ਘੱਟ ਕਰਜ਼ ਰਾਸ਼ੀ : 20,000 ਰੁਪਏ

ਮਾਰਜਨ

ਗੋਲਡ ਲੋਨ : 25 ਫ਼ੀਸਦੀ

ਲਿਕਵਿਡ ਗੋਲਡ ਲੋਨ : 25 ਫ਼ੀਸਦੀ

ਬੁਲੇਟ ਰਿਪੇਮੈਂਟ ਗੋਲਡ ਲੋਨ : 35 ਫ਼ੀਸਦੀ

ਪ੍ਰੋਸੈੱਸਿੰਗ ਫੀਸ : ਲੋਨ ਰਾਸ਼ੀ ਦਾ 0.25 ਫ਼ੀਸਦੀ + ਜੀਐੱਸਟੀ। ਯੋਨੋ ਐਪ ਰਾਹੀਂ ਅਪਲਾਈ ਕਰਨ 'ਤੇ ਕੋਈ ਪ੍ਰੋਸੈੱਸਿੰਗ ਫੀਸ ਨਹੀਂ ਲਈ ਜਾਵੇਗੀ।

ਵਿਆਜ ਦਰ : ਐੱਮਸੀਐੱਲਆਰ (1 ਸਾਲ) + 0.50 ਫ਼ੀਸਦ। ਇਸ ਵੇਲੇ ਗੋਲਡ ਲੋਨ 'ਤੇ ਵਿਆਜ ਦਰ 7.50 ਫ਼ੀਸਦੀ ਹੈ।

ਪੁਨਰ ਭੁਗਤਾਨ ਮਿਆਦ

ਗੋਲਡ ਲੋਨ : 36 ਮਹੀਨੇ

ਲਿਕਵਿਡ ਗੋਲਡ ਲੋਨ : 36 ਮਹੀਨੇ

ਬੁਲੇਟ ਰਿਪੇਮੈਂਟ ਗੋਲਡ ਲੋਨ : 12 ਮਹੀਨੇ

Posted By: Seema Anand