ਨਵੀਂ ਦਿੱਲੀ, ਪੀਟੀਆਈ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਦਾ Home Loan ਦੀ ਵਿਆਜ ਦਰ 'ਚ ਸੋਧ ਕੀਤੀ ਹੈ। ਹੁਣ ਬੈਂਕ ਦੇ Home Loan ਦੀ ਦਰ 6.95 ਫੀਸਦੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਬੈਂਕ ਨੇ ਰੀਅਲ ਅਸਟੇਟ ਸੈਕਟਰ 'ਚ ਡਿਮਾਂਡ ਨੂੰ ਵਧਾਉਣ ਲਈ ਹੋਮ ਕਰਜ਼ ਦੀ ਸ਼ੁਰੂਆਤੀ ਦਰ ਨੂੰ ਘਟਾ ਕੇ 6.70 ਫੀਸਦੀ ਕਰ ਦਿੱਤਾ ਸੀ। ਬੈਂਕ ਨੇ 75 ਲੱਖ ਤਕ ਲਈ ਹੋਮ ਕਰਜ਼ ਦੀ ਸ਼ੁਰੂਆਤੀ ਦਰ ਨੂੰ 6.70 ਫੀਸਦੀ ਤੇ 75 ਲੱਖ ਤੋਂ ਪੰਜ ਕਰੋਡ਼ ਰੁਪਏ ਦੇ ਹੋਮ ਕਰਜ਼ ਲਈ ਵਿਆਜ ਦੀ ਸ਼ੁਰੂਆਤੀ ਦਰ 6.75 ਫੀਸਦੀ 'ਤੇ ਕੀਤਾ ਸੀ। ਹਾਲਾਂਕਿ ਹਾਲੀਆ ਸੋਧ ਤੋਂ ਬਾਅਦ ਇਹ ਲਿਮਟਿਡ ਆਫਰ 31 ਮਾਰਚ ਨੂੰ ਸਮਾਪਤ ਹੋ ਗਈ ਹੈ।

ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਮੁਤਾਬਕ ਇਕ ਅਪ੍ਰੈਲ ਤੋਂ ਹੋਮ ਕਰਜ਼ ਦੀ ਪ੍ਰਭਾਵੀ ਨਵੀ ਦਰ 6.95 ਫੀਸਦੀ ਹੈ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੁਆਰਾ ਹੋਮ ਕਰਜ਼ 'ਚ ਵਾਧਾ ਕੀਤੇ ਜਾਣ ਤੋਂ ਬਾਅਦ ਕਈ ਹੋਰ ਬੈਂਕ, ਹਾਊਸਿੰਗ ਫਾਇਨੈਂਸ ਕੰਪਨੀਆਂ ਹੋਮ ਕਰਜ਼ 'ਤੇ ਵਿਆਜ ਦਰ 'ਚ ਵਾਧਾ ਕਰ ਸਕਦੀਆਂ ਹਨ।

ਪ੍ਰੋਸੈਸਿੰਸ ਫੀਸ 'ਚ ਛੋਟ ਵੀ ਹੋਈ ਸਮਾਪਤ

ਭਾਰਤੀ ਸਟੇਟ ਬੈਂਕ ਹੁਣ ਹੋਮ ਕਰਜ਼ 'ਤੇ ਪ੍ਰੋਸੈਸਿੰਗ ਫੀਸ ਵੀ ਲਵੇਗਾ। ਬੈਂਕ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਮੁਤਾਬਕ ਉਹ ਕਰਜ਼ ਦੀ ਕੁੱਲ ਰਾਸ਼ੀ ਦੇ 0.40 ਫੀਸਦੀ ਦੀ ਪ੍ਰੋਸੈਸਿੰਗ ਫੀਸ ਲਵੇਗਾ। ਪ੍ਰੋਸੈਸਿੰਗ ਫੀਸ ਨਾਲ ਜੀਐਸਟੀ ਵੀ ਦੇਣੀ ਪਵੇਗੀ। ਬੈਂਕ ਪ੍ਰੋਸੈਸਿੰਗ ਫੀਸ ਦੇ ਰੂਪ 'ਚ ਨਿਊਨਤਮ 10,000 ਰੁਪਏ ਤੇ ਜ਼ਿਆਦਾਤਰ 30,000 ਰੁਪਏ ਤੇ ਜੀਐਸਟੀ ਲਵੇਗਾ। ਪਿਛਲੇ ਮਹੀਨੇ ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ SBI ਨੇ ਹੋਮ ਕਰਜ਼ 'ਤੇ ਪ੍ਰੋਸੈਸਿੰਗ ਫੀਸ 'ਚ ਛੋਟ ਨੂੰ ਜਾਰੀ ਰੱਖਿਆ ਸੀ।


Posted By: Ravneet Kaur