ਨਈ ਦੁਨੀਆ, ਨਵੀਂ ਦਿੱਲੀ : SBI ਨੇ ਕੋਰੋਨਾ ਵਾਇਰਸ ਦੇ ਮੁਸ਼ਕਲ ਸਮੇਂ 'ਚ ਆਪਣੇ ਗਾਹਕਾਂ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਇਸ ਬੈਂਕ ਨੇ FD ਭਾਵ Fixed Deposit 'ਤੇ ਵਿਆਜ ਦਰਾਂ 'ਚ 0.40 ਫੀਸਦੀ ਦੀ ਵੱਡੀ ਕਟੌਤੀ ਕੀਤੀ ਹੈ। 7 ਦਿਨਾਂ ਤੋਂ 45 ਦਿਨ ਦੀ ਐੱਫਡੀ 'ਤੇ ਪਹਿਲਾਂ ਜਿਹੜੀ ਵਿਆਜ ਦਰ 3.3 ਫੀਸਦੀ ਸੀ, ਉਹ ਹੁਣ 2.9 ਫੀਸਦੀ ਰਹਿ ਗਈ ਹੈ। ਇਸ ਤਰ੍ਹਾਂ 46 ਦਿਨਾਂ ਤੋਂ 179 ਦਿਨਾਂ ਦੀ ਐੱਫਡੀ 'ਤੇ 4.3 ਦੇ ਮੁਕਾਬਲੇ 'ਚ ਹੁਣ 3.9 ਫੀਸਦੀ ਵਿਆਜ ਮਿਲੇਗੀ। ਸੀਨੀਅਰ ਸਿਟੀਜ਼ਨ ਦੀ ਐੱਫਡੀ 'ਤੇ ਵੀ ਵਿਆਜ ਦਰਾਂ 'ਚ ਕਟੌਤੀ ਕੀਤੀ ਗਈ ਹੈ। ਇਹ ਇਕ ਮਹੀਨੇ 'ਚ ਦੂਜੀ ਵਾਰ ਹੈ ਜਦੋਂ ਐੱਸਬੀਆਈ ਨੇ ਵਿਆਜ ਦਰਾਂ 'ਚ ਕਮੀ ਕੀਤੀ ਹੈ। ਬੈਂਕ ਨੇ Bulk deposit (2 ਕਰੋੜ ਜਾਂ ਇਸ ਤੋਂ ਵੱਧ) ਦੀਆਂ ਵਿਆਜ ਦਰਾਂ 'ਚ ਵੀ 50 ਬੀਪੀਐੱਸ ਤਕ ਦੀ ਕਟੌਤੀ ਕੀਤੀ ਹੈ। ਇਸ ਸ਼੍ਰੇਣੀ ਤਹਿਤ ਐੱਸਬੀਆਈ ਵੱਲੋਂ ਤਜਵੀਜ਼ਸ਼ੁਦਾ ਵੱਧ ਤੋਂ ਵੱਧ ਵਿਆਜ ਦਰ 3 ਫੀਸਦੀ ਹੈ। ਇਸ ਸ਼੍ਰੇਣੀ 'ਚ ਆਉਣ ਵਾਲੀਆਂ ਨਵੀਆਂ ਦਰਾਂ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਬੈਂਕ ਨੇ 12 ਮਈ ਨੂੰ 3 ਸਾਲ ਦੀ ਐੱਫਡੀ 'ਤੇ ਵਿਆਜ ਦਰਾਂ 'ਚ 20 ਬੀਪੀਐੱਸ ਤਕ ਕਟੌਤੀ ਕੀਤੀ ਸੀ।

ਇਸ ਦਾ ਖਦਸ਼ਾ ਪਹਿਲਾਂ ਹੀ ਪ੍ਰਗਟਾਇਆ ਗਿਆ ਸੀ। ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਵੱਲੋਂ 20 ਲੱਖ ਕਰੋੜ ਰੁਪਏ ਦੇ ਆਤਮ ਨਿਰਭਰ ਭਾਰਤ ਪੈਕੇਜ ਦੇ ਐਲਾਨ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਰੈਪੋ ਦਰਾਂ ਤੇ ਰਿਵਰਸ ਰੈਪੋ ਦਰਾਂ 'ਚ ਕਟੌਤੀ ਕੀਤੀ ਸੀ। ਉਦੋਂ ਕਿਹਾ ਗਿਆ ਸੀ ਕਿ Fixed deposit 'ਤੇ ਵਿਆਜ ਦਰਾਂ ਘਟਾਈਆਂ ਜਾ ਸਕਦੀਆਂ ਹਨ।


27 ਮਈ ਤੋਂ ਲਾਗੂ ਐੱਫਡੀ ਦੀ ਵਿਆਜ ਦਰਾਂ


7 ਦਿਨਾਂ ਤੋਂ 45 ਦਿਨ : 2.9 ਫੀਸਦੀ ਵਿਆਜ ਦਰ


46 ਦਿਨਾਂ ਤੋਂ 179 ਦਿਨ : 3.9 ਫੀਸਦੀ ਵਿਆਜ ਦਰ


180 ਦਿਨਾਂ ਤੋਂ 210 ਦਿਨ : 4.4 ਫੀਸਦੀ ਵਿਆਜ ਦਰ


211 ਦਿਨ 1 ਸਾਲ ਤੋਂ ਘੱਟ : 4.4 ਫੀਸਦੀ ਦਰ


ਇਕ ਤੋਂ 2 ਸਾਲ ਤੋਂ ਘੱਟ : 5.1 ਫੀਸਦੀ ਵਿਆਜ ਦਰ


2 ਤੋਂ 3 ਸਾਲ ਤੋਂ ਘੱਟ : 5.1 ਫੀਸਦੀ ਵਿਆਜ ਦਰ


3 ਤੋਂ 5 ਸਾਲ ਤੋਂ ਘੱਟ : 5.3 ਫੀਸਦੀ ਵਿਆਜ ਦਰ


5 ਤੇ 10 ਸਾਲ ਤਕ : 5.4 ਫੀਸਦੀ ਵਿਆਜ ਦਰ


ਸੀਨੀਅਰ ਸਿਟੀਜ਼ਨ ਲਈ ਐੱਫਡੀ ਦੀਆਂ ਵਿਆਜ ਦਰਾਂ


7 ਤੋਂ 45 ਦਿਨ : 3.4 ਵਿਆਜ ਦਰ


46 ਤੋਂ 176 ਦਿਨ : 4.4 ਫੀਸਦੀ ਵਿਆਜ ਦਰ


180 ਤੋਂ 210 ਦਿਨ : 4.9 ਫੀਸਦੀ ਵਿਆਜ ਦਰ


211 ਦਿਨ ਤੋਂ 1 ਸਾਲ ਤੋਂ ਘੱਟ : 4.9 ਫੀਸਦੀ ਵਿਆਜ ਦਰ


ਇਕ ਸਾਲ ਤੋਂ 2 ਸਾਲ ਤੋਂ ਘੱਟ : 5.6 ਫੀਸਦੀ ਵਿਆਜ ਦਰ


2 ਸਾਲ ਤੋਂ ਘੱਟ 3 ਸਾਲ : 5.6 ਫੀਸਦੀ ਵਿਆਜ ਦਰ

3 ਸਾਲ ਤੋਂ 5 ਸਾਲ ਤੋਂ ਘੱਟ : 5.8 ਫੀਸਦੀ ਵਿਆਜ ਦਰ


5 ਸਾਲ ਤੇ 10 ਸਾਲ ਤਕ : 6.2 ਫੀਸਦੀ ਵਿਆਜ ਦਰ

Posted By: Rajnish Kaur