ਜੇਐੱਨਐੱਨ, ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਨੇ ਸੋਮਵਾਰ ਨੂੰ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦੇਣ ਦੇ ਨਾਲ ਝਟਕਾ ਵੀ ਦਿੱਤਾ ਹੈ। ਬੈਂਕ ਨੇ ਜਿੱਥੇ ਆਪਣੀਆਂ ਲੈਂਡਿੰਗ ਦਰਾਂ 'ਚ ਇਕ ਵਾਰ ਫਿਰ ਕਟੌਤੀ ਕੀਤੀ ਹੈ ਉੱਥੇ ਹੀ ਦੂਸਰੇ ਪਾਸੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ 'ਚ ਵੀ ਕਟੌਤੀ ਕਰ ਦਿੱਤੀ ਹੈ।

ਇਸ ਤੋਂ ਬਾਅਦ ਜਿੱਥੇ ਹੋਮ ਲੋਨ ਲੈਣ ਵਾਲਿਆਂ ਨੂੰ ਰਾਹਤ ਮਿਲੇਗੀ ਉੱਥੇ ਐੱਫਡੀ ਕਰਨ ਵਾਲਿਆਂ ਨੂੰ ਨੁਕਸਾਨ ਹੋਵੇਗਾ। ਬੈਂਕ ਵਲੋਂ ਜਾਰੀ ਇਕ ਬਿਆਨ ਅਨੁਸਾਰ ਇਸ ਨੇ ਆਪਣੀਆਂ ਲੈਂਡਿੰਗ ਦਰਾਂ 'ਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ।

ਬੈਂਕ ਵਲੋਂ ਜਾਰੀ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਨੇ ਆਪਣੀਆਂ ਸਾਰੀਆਂ ਮਿਆਦਾਂ 'ਚ ਲੈਂਡਿੰਗ ਦਰਾਂ 'ਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਅਤੇ ਇਹ ਕਟੌਤੀ 10 ਸਤੰਬਰ ਯਾਨੀ ਮੰਗਲਵਾਰ ਤੋਂ ਲਾਗੂ ਹੋ ਜਾਵੇਗੀ। ਇਸ ਤੋਂ ਬਾਅਦ ਇਕ ਸਾਲ ਲਈ ਐੱਮਸੀਐੱਲਆਰ 8.25 ਫ਼ੀਸਦੀ ਤੋਂ ਘਟ ਕੇ 8.15 ਫ਼ੀਸਦੀ 'ਤੇ ਆ ਜਾਵੇਗੀ।

ਦੂਸਰੇ ਪਾਸੇ ਬੈਂਕ ਨੇ ਸਾਰੀਆਂ ਮਿਆਦਾਂ ਲਈ ਰਿਟੇਲ ਐੱਫਡੀ ਦਰਾਂ 'ਚ 20-25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਬਲਕ ਡਿਪਾਜ਼ਿਟਰਜ਼ ਲਈ ਵਿਆਜ ਦਰਾਂ 'ਚ 10-15 ਬੇਸਿਸ ਪੁਆਇੰਟਸ ਦੀ ਕਮੀ ਕੀਤੀ ਗਈ ਹੈ। ਇਹ ਦਰਾਂ ਵੀ 10 ਸਤੰਬਰ ਤੋਂ ਲਾਗੂ ਹੋਣਗੀਆਂ।

FY-2019-20 ਲਈ ਸਟੇਟ ਬੈਂਕ ਵਲੋਂ ਇਹ ਲਗਾਤਾਰ 5ਵੀਂ ਵਾਰ ਐੱਮਸੀਐੱਲਆਰ ਦਰਾਂ 'ਚ ਕਟੌਤੀ ਹੈ ਉੱਥੇ ਤੀਸਰੀ ਵਾਲ ਐੱਫਡੀ ਦਰਾਂ 'ਚ ਕਟੌਤੀ ਹੈ।

Posted By: Seema Anand