ਜੇਐਨਐਨ,ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਆਪਣੇ ਗਾਹਕਾਂ ਦੇ ਸੇਵਿੰਗ ਬੈਂਕ ਅਕਾਊਂਟ 'ਚ ਜਮਾ ਰਾਸ਼ੀ 'ਤੇ ਵਿਆਜ ਦਰ 'ਚ 0.25 ਫੀਸਦੀ ਦੀ ਕਟੌਤੀ ਕੀਤੀ ਹੈ। ਬੈਂਕ ਹੁਣ ਸੇਵਿੰਗ ਅਕਾਊਂਟ (ਬੱਚਤ ਖਾਤੇ) 'ਚ ਜਮਾ ਰਾਸ਼ੀ 'ਤੇ ਤਿੰਨ ਫੀਸਦੀ ਦਰ ਤੋਂ ਵਿਆਜ ਦੇਵੇਗਾ। ਦਰਾਂ 'ਚ ਇਹ ਇਹ ਬਦਲਾਅ 15 ਅਪ੍ਰੈਲ ਤੋਂ ਲਾਗੂ ਹੋਵੇਗਾ। ਸਟੇਟੇ ਬੈਂਕ ਨੇ ਪਿਛਲੇ ਇਕ ਮਹੀਨੇ 'ਚ ਸੇਵਿੰਗ ਬੈਂਕ ਅਕਾਊਂਟ 'ਚ ਰਾਸ਼ੀ 'ਤੇ ਵਿਆਜ ਦਰ 'ਚ ਦੂਜੀ ਵਾਰ ਕਟੌਤੀ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾ 11 ਮਾਰਚ ਨੂੰ ਬੈਂਕ ਨੇ ਬੱਚਤ ਖਾਤੇ 'ਤੇ ਵਿਆਜ ਨੂੰ ਘਟਾ ਕੇ 3 ਫੀਸਦੀ ਕਰ ਦਿੱਤਾ ਸੀ। ਬੈਂਕ ਮੁਤਾਬਕ ਸਿਸਟਮ 'ਚ ਲਿਕਿਵਡਿਟੀ 'ਚ ਸੰਤੁਲਨ ਨੂੰ ਕਾਇਮ ਰੱਖਣ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਹਾਲ 'ਚ ਯੈਸ ਬੈਂਕ ਦੇ ਸੰਕਟ 'ਚ ਆਉਣ ਮਗਰੋਂ ਸਟੇਟ ਬੈਂਕ ਦੀ ਜਮਾ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਸੰਕਟ ਨੂੰ ਦੇਖਦੇ ਹੋਏ ਵਿੱਤੀ ਬਾਜ਼ਾਰਾਂ 'ਚ ਸਥਿਰਤਾ ਲਿਆਉਣ ਲਈ ਆਰਬੀਆਈ ਨੇ ਵੀ ਸਕਲ ਘਰੇਲੂ ਉਤਪਾਦ (GDP) ਦੇ 3.5 ਫੀਸਦੀ ਦੇ ਆਲੇ-ਦੁਆਲੇ ਨਕਦੀ ਦੀ ਉਪਲਬਤਾ ਨੂੰ ਯਕੀਨੀ ਬਣਾਇਆ ਹੈ।

SBI ਨੇ ਮਾਰਚ 'ਚ ਨਿਊਨਤਮ ਬੈਲੇਂਸ ਮੈਂਟੇਨ ਨਹੀਂ ਲੱਗਣ ਵਾਲੇ ਸਾਰੀਆਂ ਫੀਸਾਂ ਨੂੰ ਖਤਮ ਕਰ ਦਿੱਤਾ ਸੀ। ਬੈਂਕ 'ਚ 44.5 ਕਰੋੜ ਬੱਚਤ ਖਾਤੇ ਹਨ। ਐੱਸਬੀਆਈ ਨੇ ਜਾਰੀ ਕਰ ਕੇ ਕਿਹਾ ਹੈ,'ਸਿਸਟਮ 'ਚ ਕਾਫੀ ਨਕਦੀ ਨੂੰ ਦੇਖਦੇ ਹੋਏ ਐੱਸਬੀਆਈ ਨੇ ਸੇਵਿੰਗ ਬੈਂਕ ਖਾਤੇ 'ਤੇ ਵਿਆਜ ਦਰ 'ਚ ਬਦਲਾਅ ਦਾ ਫੈਸਲਾ ਕੀਤਾ ਹੈ, ਜੋ 15 ਅਪ੍ਰੈਲ ਤੋਂ ਲਾਗੂ ਹੋਵੇਗਾ।' ਇਸ ਤੋਂ ਇਲਾਵਾ ਸਟੇਟ ਬੈਂਕ ਨੇ ਅੰਤਰਾਲ ਦੇ ਕਰਜ਼ੇ 'ਤੇ ਮਜਰੀਨਲ ਕਾਸਟ ਆਫ਼ ਫੰਡ ਬੇਸਟ ਲੇਡਿੰਗ ਰੇਟ ਨੇ ਵੀ 0.35 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਬੈਂਕ ਵੱਲ ਐੱਮਸੀਐੱਲਆਰ ਦਰ 'ਚ ਕੀਤੀ ਗਈ ਕਟੌਤੀ ਮਗਰੋਂ ਇਕ ਸਾਲ ਦੇ ਕਰਜ਼ੇ 'ਤੇ ਵਿਆਜ ਦੀ ਦਰ 7.75 ਫੀਸਦੀ ਘਟ ਕੇ 7.40 ਫੀਸਦੀ ਰਹਿ ਗਈ ਹੈ।

Posted By: Tejinder Thind