ਜੇਐੱਨਐੱਨ, ਨਵੀਂ ਦਿੱਲੀ : ਬੈਂਕ ਅਕਾਊਂਟ ਰਾਹੀਂ ਲੈਣ-ਦੇਣ ਕਰਨ ਵਾਲਿਆਂ ਨੂੰ ਆਪਣੀ ਅਕਾਊਂਟ ਸਟੇਟਮੈਂਟ 'ਤੇ ਹਮੇਸ਼ਾ ਨਜ਼ਰ ਰੱਖਣੀ ਚਾਹੀਦੀ ਹੈ। ਇਸ ਨਾਲ ਖਾਤੇ 'ਚੋਂ ਕਿਸੇ ਵੀ ਤਰ੍ਹਾਂ ਦੀ ਕਟੌਤੀ ਬਾਰੇ ਤੁਰੰਤ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਫਜ਼ੂਲਖ਼ਰਚੀ 'ਤੇ ਲਗਾਮ ਕੱਸਣ 'ਚ ਵੀ ਮਦਦ ਮਿਲਦੀ ਹੈ। ਜੇਕਰ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਬੈਂਕ State Bank of India (SBI) ਦੇ ਗਾਹਕ ਹੋ ਤਾਂ ਬੜੀ ਆਸਾਨੀ ਨਾਲ ਆਨਲਾਈਨ ਆਪਣੀ ਅਕਾਊਂਟ ਸਟੇਟਮੈਂਟ ਦੇਖ ਸਕਦੇ ਹੋ। SBI ਨੇ ਹਾਲ ਹੀ 'ਚ ਇਸ ਸਬੰਧੀ ਟਵੀਟ ਕਰ ਕੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ। ਬੈਂਕ ਮੁਤਾਬਿਕ ਹੁਣ SBI Yono App ਜ਼ਰੀਏ ਤੁਸੀਂ M-Passbook ਦੇਖ ਸਕਦੇ ਹੋ।

ਇਸ ਤੋਂ ਇਲਾਵਾ ਤੁਹਾਨੂੰ ਬੈਂਕ ਦੀ ਪਾਸਬੁੱਕ ਅਪਡੇਟ ਕਰਵਾਉਣ ਲਈ ਵੀ ਲਾਈਨ 'ਚ ਖੜ੍ਹੇ ਰਹਿਣ ਦੀ ਜ਼ਰੂਰਤ ਨਹੀਂ ਹੈ। ਹੁਣ ਤੁਸੀਂ ਬ੍ਰਾਂਚ ਬੰਦ ਹੋਣ ਤੋਂ ਬਾਅਦ ਵੀ ਬੈਂਕ ਦੇ 'Swayam' ਮਸ਼ੀਨ ਜ਼ਰੀਏ ਆਪਣੀ ਪਾਸਬੁੱਕ ਅਪਡੇਟ ਕਰਵਾ ਸਕਦੇ ਹੋ। SBI ਨੇ ਟਵੀਟ ਕਰ ਕੇ ਕਿਹਾ ਹੈ, 'ਤੁਹਾਨੂੰ ਪਾਸਬੁੱਕ ਅਪਡੇਟ ਕਰਵਾਉਣ ਲਈ ਕਤਾਰ 'ਚ ਇੰਤਜ਼ਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਆਟੋਮੇਟਿਡ ਪਾਸਬੁੱਕ ਪ੍ਰੀਂਟਿੰਡ ਮਸ਼ੀਨ ਖ਼ੁਦ-ਬ-ਖ਼ੁਦ ਮਹਿਜ਼ ਇਕ ਕਲਿੱਕ 'ਚ ਤੁਹਾਡੀ ਪਾਸਬੁੱਕ ਅਪਡੇਟ ਤੇ ਪ੍ਰਿੰਟ ਕਰ ਦੇਵੇਗੀ। ਇਸ ਦੇ ਨਾਲ ਹੀ ਯੋਨੋ ਲਾਈਟ ਐਪ ਦੇ m-Passbook ਐਪ ਜ਼ਰੀਏ ਵੀ ਤੁਸੀਂ ਆਪਣੀ ਪਾਸਬੁੱਕ ਅਪਡੇਟ ਕਰ ਸਕਦੇ ਹੋ।

ਆਓ ਜਾਣਦੇ ਹਾਂ ਤੁਸੀਂ SBI Yono App ਜ਼ਰੀਏ ਆਪਣੀ m-Passbook ਕਿਵੇਂ ਦੇਖ ਸਕਦੇ ਹੋ।

  1. ਸਭ ਤੋਂ ਪਹਿਲਾਂ SBI ਦਾ Yono App ਪਲੇਅ ਸਟੋਰ ਤੋਂ ਡਾਊਨਲੋਡ ਕਰੋ।
  2. ਇਸ ਤੋਂ ਬਾਅਦ ਇਸ ਐਪ 'ਚ ਲੌਗਇਨ ਕਰੋ।
  3. ਲੌਗਇਨ ਕਰਨ ਤੋਂ ਬਾਅਦ ਤੁਹਾਨੂੰ 'Accounts' 'ਤੇ ਕਲਿੱਕ ਕਰਨਾ ਪਵੇਗਾ।
  4. ਇਸ ਤੋਂ ਬਾਅਦ ਤੁਸੀਂ My Balance 'ਤੇ ਕਲਿੱਕ ਕਰੋ।
  5. ਇਸ ਵਿਚ ਤੁਹਾਨੂੰ ਸੇਵਿੰਗ ਅਕਾਊਂਟ ਸਿਲੈਕਟ ਕਰਨਾ ਪਵੇਗਾ।
  6. ਹੁਣ ਤੁਸੀਂ mPassbook ਦੇਖ ਸਕਦੇ ਹੋ।
  7. mPassbook 'ਚ ਤੁਹਾਡੇ ਲੈਣ-ਦੇਣ ਦਾ ਪੂਰਾ ਵੇਰਵਾ ਮਿਲ ਜਾਵੇਗਾ।

ਆਓ ਹੁਣ ਜਾਣਦੇ ਹਾਂ ਕਿ ਤੁਸੀਂ ਬੈਂਕ ਦੀ ਪਾਸਬੁੱਕ ਪ੍ਰਿੰਟਿੰਗ ਮਸ਼ੀਨ ਜ਼ਰੀਏ ਆਪਣੇ-ਆਪ ਪਾਸਬੁੱਕ ਕਿਵੇਂ ਅਪਡੇਟ ਕਰ ਸਕਦੇ ਹੋ। ਇੱਥੇ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਇਸ ਮਸ਼ੀਨ ਜ਼ਰੀਏ ਆਪਣੇ ਸੇਵਿੰਗ ਖਾਤੇ ਦੇ ਨਾਲ-ਨਾਲ RD ਤੇ PF ਖਾਤੇ ਦੀ ਪਾਸਬੁੱਕ ਵੀ ਅਪਡੇਟ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੀ ਪਾਸਬੁੱਕ 'ਤੇ ਬੈਂਕ ਵੱਲੋਂ ਸਿਰਫ਼ ਇਕ ਬਾਰਕੋਡ ਲਗਵਾਉਣਾ ਪੈਂਦਾ ਹੈ। ਇਸ ਤੋਂ ਬਾਅਦ Kiosk 'ਤੇ ਲੈਂਗਵੇਜ ਸਿਲੈਕਟ ਕਰਨੀ ਹੁੰਦੀ ਹੈ। ਇਸ ਤੋਂ ਬਾਅਦ ਆਪਣੇ ਪਾਸਬੁੱਕ ਦਾ ਲਾਸਟ ਪ੍ਰਿੰਟਿਡ ਪੇਜ ਇਨਸਰਟ ਕਰੋ ਜਿਸ ਤੋਂ ਬਾਅਦ ਪ੍ਰਿੰਟਿੰਗ ਸ਼ੁਰੂ ਹੋ ਜਾਵੇਗੀ। ਇਕ ਪੇਜ ਭਰ ਜਾਣ ਤੋਂ ਬਾਅਦ ਪੇਜ ਪਲਟ ਕੇ ਅੱਗੇ ਦੀ ਸਟੇਟਮੈਂਟ ਪ੍ਰਿੰਟ ਕਰੋ। ਇਹ ਬਿਲਕੁਲ ਆਸਾਨ ਪ੍ਰਕਿਰਿਆ ਹੈ।

Posted By: Seema Anand