ਜੇਐੱਨਐੱਨ, ਨਵੀਂ ਦਿੱਲੀ : ਕੱਲ੍ਹ ਜੁਲਾਈ ਤੋਂ ਬੈਂਕ ਏਟੀਐੱਮ ਤੋਂ ਕੈਸ਼ ਕਢਵਾਉਣ ਦੇ ਨਿਯਮ ਬਦਲਣ ਜਾ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਏਟੀਐੱਮ 'ਚੋਂ ਨਕਦੀ ਕਢਵਾਉਣ ਲਈ ਲਾਕਡਾਊਨ ਵੇਲੇ ਨਿਯਮਾਂ 'ਚ ਢਿੱਲ ਦਿੱਤੀ ਗਈ ਸੀ। ਦੱਸ ਦੇਈਏ ਕਿ ਛੋਟ ਦਾ ਐਲਾਨ ਤਿੰਨ ਮਹੀਨੇ ਲਈ ਕੀਤਾ ਗਿਆ ਸੀ ਜਿਸ ਦੀ ਮਿਆਦ 30 ਜੂਨ 2020 ਨੂੰ ਖ਼ਤਮ ਹੋ ਰਹੀ ਹੈ। ਜੇਕਰ ਨਿਯਮਾਂ ਸਬੰਧੀ ਕੋਈ ਐਲਾਨ ਨਹੀਂ ਹੁੰਦਾ ਹੈ ਤਾਂ ਪੁਰਾਣੇ ਏਟੀਐੱਮ ਨਿਕਾਸੀ ਨਿਯਮਾਂ ਨੂੰ ਮੜ ਬਹਾਲ ਕੀਤਾ ਜਾਵੇਗਾ। ਅਜਿਹੇ ਵਿਚ ਪੁਰਾਣੇ ਨਿਯਮ ਮੁੜ ਲਾਗੂ ਹੋਣ ਜਾ ਰਹੇ ਹਨ।

ਏਟੀਐੱਮ ਨਿਕਾਸੀ ਨਿਯਮ ਇਕ ਬੈਂਕ ਤੋਂ ਦੂਸਰੇ ਬੈਂਕ 'ਚ ਅਲੱਗ-ਅਲੱਗ ਹੁੰਦੇ ਹਨ। ਇਸ ਲਈ ਬੈਂਕ ਗਾਹਕ ਆਪਣੀ ਹੋਮ ਬ੍ਰਾਂਚ ਦੇ ਬੈਂਕ ਕਸਟਮਰ ਕੇਅਰ ਨੰਬਰ 'ਤੇ ਸੰਪਰਕ ਕਰਨ ਤੇ ਇਸ ਸਬੰਧੀ ਨਿਯਮਾਂ ਦੀ ਜਾਣਕਾਰੀ ਲੈਣ।

SBI ਬੈਂਕ ਦੇ ਏਟੀਐੱਮ ਤੋਂ ਨਗਦ ਨਿਕਾਸੀ ਦੇ ਨਿਯਮ

ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਲਾਕਡਾਊਨ ਦੌਰਾਨ ਭਾਰਤ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ ਨੇ ਪਹਿਲਾਂ ਐੱਸਬੀਆਈ ਏਟੀਐੱਮ ਤੇ ਹੋਰ ਬੈਂਕ ਏਟੀਐੱਮ ਰਾਹੀਂ ਕੀਤੇ ਗਏ ਸਾਰੇ ਲੈਣ-ਦੇਣ ਸਬੰਧੀ ਫੀਸ ਮਾਫ ਕਰ ਦਿੱਤੀ ਸੀ।

ਭਾਰਤੀ ਸਟੇਟ ਬੈਂਕ (SBI) ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਉਪਲਬਧ ਜਾਣਕਾਰੀ ਅਨੁਸਾਰ, ਮੈਟਰੋ ਸ਼ਹਿਰਾਂ 'ਚ SBI ਇਕ ਮਹੀਨੇ 'ਚ ਆਪਣੇ ਨਿਯਮਤ ਬੱਚਤ ਖਾਤਾ ਧਾਰਕਾਂ ਨੂੰ 8 ਮੁਫ਼ਤ ਲੈਣ-ਦੇਣ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ ਗਾਹਕਾਂ ਤੋਂ ਹਰੇਕ ਟ੍ਰਾਂਜ਼ੈਕਸ਼ਨ 'ਤੇ ਫੀਸ ਲਈ ਜਾਂਦੀ ਹੈ।

ਐੱਸਬੀਆਈ ਇਕ ਮਹੀਨੇ 'ਚ ਆਪਣੇ ਨਿਯਮਤ ਬੱਚਤ ਖਾਤਾਧਾਰਕਾਂ ਨੂੰ 8 ਮੁਫ਼ਤ ਲੈਣ-ਦੇਣ ਕਰਨ ਦੀ ਇਜਾਜ਼ਤ ਦਿੰਦਾ ਹੈ। ਇਨ੍ਹਾਂ ਵਿਚ 5 ਲੈਣ-ਦੇਣ ਐੱਸਬੀਆਈ ਏਟੀਐੱਮ ਰਾਹੀਂ ਕਰ ਸਕਦੇ ਹਾਂ ਤੇ ਬਾਕੀ ਲੈਣ-ਦੇਣ ਹੋਰ ਏਟੀਐੱਮ ਤੋਂ ਮੁਫ਼ਤ ਕਰ ਸਕਦੇ ਹਾਂ। ਗ਼ੈਰ-ਮੈਟਰੋ ਸ਼ਹਿਰ 'ਚ 10 ਮੁਫ਼ਤ ਲੈਣ-ਦੇਣ ਹੁੰਦੇ ਹਨ ਜਿਸ ਵਿਚ 5-5 ਲੈਣ-ਦੇਣ ਐੱਸਬੀਆਈ ਤੇ ਹੋਰ ਬੈਂਕਾਂ ਤੋਂ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਨਗਦ ਲੈਣ-ਦੇਣ ਲਈ 20 ਰੁਪਏ + GST ਤੇ ਗ਼ੈਰ-ਨਗਦ ਲੈਣ-ਦੇਣ ਲਈ 8 ਰੁਪਏ + GST ਲਗਾਇਆ ਜਾਂਦਾ ਹੈ।

Posted By: Seema Anand