ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ ਨੇ ਲਾਕਡਾਊਨ ਨੂੰ ਦੇਖਦੇ ਹੋਏ ਵੱਖ-ਵੱਖ ਥਾਵਾਂ ਦੀ ਬ੍ਰਾਂਚਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਤਬਦੀਲੀ ਇਸ ਲਈ ਕੀਤੀ ਗਈ ਹੈ ਤਾਂ ਕਿ ਬੈਂਕ ਦੇ ਗਾਹਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ। ਇਸ ਤੋਂ ਇਲਾਵਾ ਐੱਸਬੀਆਈ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਸੋਸ਼ਲ ਡਿਸਟੇਸਿੰਗ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਐੱਸਬੀਆਈ ਦੇ ਡਾਇਰੈਕਟਰ ਪੀਕੇ ਗੁਪਤਾ ਨੇ ਕਿਹਾ ਕਿ ਸੂਬਾ ਸਰਕਾਰਾਂ ਨਾਲ ਗੱਲਬਾਤ ਮਗਰੋਂ ਬੈਂਕ ਨੇ ਬ੍ਰਾਚਾਂ ਦੇ ਬੈਕਿੰਗ ਅਵੇਰਨੈੱਸ 'ਚ ਬਦਲਾਅ ਕੀਤਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਐੱਸਬੀਆਈ ਦੇ ਰਿਟੇਲ ਬੈਕਿੰਗ ਦੇ ਡਾਇਰੈਕਟਰ ਪੀਕੇ ਗੁਪਤਾ ਦੇ ਹਵਾਲੇ ਨਾਲ ਕਿਹਾ ਕਿ, ਕਈ ਸੂਬਿਆਂ 'ਚ ਅਸੀਂ ਬ੍ਰਾਂਚਾਂ ਦੇ ਖੁੱਲ੍ਹਣ ਦੇ ਸਮੇਂ 'ਚ ਬਦਲਾਅ ਕੀਤਾ ਹੈ। ਕੁਝ ਸੂਬਿਆਂ 'ਚ ਇਹ 7-10 ਵਜੇ ਹੈ ਤੇ ਕੁਝ ਸੂਬਿਆਂ 'ਚ 8-11 ਵਜੇ ਉਥੇ ਹੀ ਕਈ ਸੂਬਿਆਂ 'ਚ ਬੈਂਕ 10 ਵਜੇ ਤੋਂ 2 ਵਜੇ ਤਕ ਖੋਲ੍ਹੇ ਜਾਣਗੇ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਐੱਸਬੀਆਈ ਦਫਤਰ ਜਾਣ ਵਾਲਿਆਂ ਆਪਣੇ ਮੁਲਾਜ਼ਮ ਨੂੰ ਮਾਕਸ ਤੇ ਸੈਨੇਟਾਈਜ਼ਰ ਮੁਹੱਈਆ ਕਰਵਾ ਰਹੇ ਹਨ। ਲਾਈਨ 'ਚ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਰੱਖੀ ਜਾ ਰਹੀ ਹੈ। ਜੋ ਬੈਂਕ ਦੇ ਪ੍ਰਸ਼ਾਸਨਿਕ ਵਿਭਾਗ 'ਚ ਹਨ ਉਹ ਇਕ ਛੱਡ ਕੇ ਕੰਮ ਕਰ ਰਹੇ ਹਨ। ਇਸ ਇਲਾਵਾ ਬੈਂਕ ਲੋਕਾਂ ਦੀ ਸਹੂਲਤ ਲਈ ਮੋਬਾਈਲ ਏਟੀਐੱਮ ਦੀ ਵਰਤੋਂ ਕਰ ਰਿਹਾ ਹੈ। ਮੋਬਾਈਲ ਏਟੀਐੱਮ ਦੇ ਜ਼ਰੀਏ ਬਿਨਾਂ ਬੈਂਕ ਦੇ ਬ੍ਰਾਂਚ ਜਾਂ ਏਟੀਐੱਮ ਗਏ ਪੈਸੇ ਕਢਵਾ ਸਕਦੇ ਹਨ। ਪੀਕੇ ਗੁਪਤਾ ਨੇ ਟਵਿੱਟਰ 'ਤੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।

ਐੱਸਬੀਆਈ ਤੋਂ ਇਲਾਵਾ ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ ਸਣੇ ਕਈ ਹੋਰ ਬੈਂਕਾ ਨੇ ਵੀ ਆਪਣੇ ਕੰਮਕਾਰ ਦੇ ਸਮੇਂ 'ਚ ਬਦਲਾਅ ਕੀਤਾ ਹੈ। ਹਾਲ ਹੀ ਬੈਂਕਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਹੋਏ ਖਤਰੇ ਨੂੰ ਵੇਖਦੇ ਹੋਏ ਗੈਰ-ਜ਼ਰੂਰੀ ਸੇਵਾਵਾਂ ਬੰਦਾ ਕਰ ਦਿੱਤੀਆਂ ਗਈਆਂ ਹਨ। ਸਾਰੇ ਬੈਂਕਾਂ ਨੇ ਗਾਹਕਾਂ ਤੋਂ ਗੁਜਾਰਿੰਸ਼ ਕੀਤੀ ਹੈ ਕਿ ਜਿਥੋ ਤਕ ਸੰਭਵ ਹੋ ਸਕੇਗਾ ਉਹ ਆਪਣੀ ਬੈਕਿੰਗ ਜ਼ਰੂਰਤਾਂ ਲਈ ਡਿਜ਼ੀਟਲ ਜਾਂ ਆਨਲਾਈਨ ਮਾਧਿਅਮ ਦਾ ਸਹਾਰਾ ਲੈ ਸਕਦੇ ਹਨ।

Posted By: Amita Verma