ਬਿਜਨੈਸ ਡੈਸਕ, ਨਵੀਂ ਦਿੱਲੀ : ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਈਡੀਬੀਆਈ ਬੈਂਕ ਦੇ ਵੱਖ ਵੱਖ ਸਮਾਂ ਕਾਲ ਦੇ 'ਤੇ ਵਿਆਜ ਦਰ ਵਿਚ 0.05 ਫੀਸਦ ਤੋਂ 0.15 ਫੀਸਦ ਤਕ ਦੀ ਕਟੌਤੀ ਕੀਤੀ ਹੈ। ਬੈਂਕ ਨੇ ਕਿਹਾ ਕਿ ਓਬੀਸੀ ਨੇ ਵੱਖ ਵੱਖ ਸਮਾਂ ਕਾਲ ਦੇ ਕਰਜ਼ 'ਤੇ ਐਮਸੀਐਲਆਰ ਵਿਚ 0.10 ਫੀਸਦ ਤਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ।

ਇਕ ਸਾਲ ਦੇ ਕਰਜ਼ ਦੀ ਸੀਮਾਂਤ ਲਾਗਤ ਅਧਾਰਿਤ ਵਿਆਜ ਦਰ 0.10 ਫੀਸਦ ਘਟਾ ਕੇ ਹੁਣ 8.55 ਫੀਸਦ 'ਤੇ 'ਤੇ ਆ ਗਈ ਹੈ। ਇਕ ਸਾਲ ਦਾ ਐਮਸੀਐਲਆਰ ਵਿਚ 0.05 ਫੀਸਦ ਤੋਂ 0.10 ਫੀਸਦ ਦੀ ਕਮੀ ਆਈ ਹੈ। ਨਵੀਂਆਂ ਦਰਾਂ 10 ਅਗਸਤ ਤੋਂ ਲਾਗੂ ਹੋਣਗੀਆਂ। ਉਥੇ ਆਈਡੀਬੀਆਈ ਬੈਂਕ ਨੇ ਇਕ ਸਾਲ ਦੇ ਲੋਨ 'ਤੇ ਐਮਸੀਐਲਆਰ ਨੂੰ 0.10 ਫੀਸਦ ਘਟਾ ਕੇ 8.95 ਫੀਸਦ ਕਰ ਦਿਤਾ ਹੈ। ਤਿੰਨ ਮਹੀਨੇ ਤੋਂ ਤਿੰਨ ਸਾਲ ਲਈ ਵਿਆਜ਼ ਦਰਾਂ ਵਿਚ 0.05 ਤੋਂ 0.15 ਫੀਸਦ ਦੀ ਕਟੌਤੀ ਕੀਤੀ ਹੈ। ਇਕ ਦਿਨ ਅਤੇ ਇਕ ਮਹੀਨੇ ਦੇ ਲੋਨ 'ਤੇ ਇਨ੍ਹਾਂ ਦਰਾਂ ਦੀਆਂ ਅਪਰਿਵਰਤਿਤ ਰੱਖੀਆਂ ਗਈਆਂ ਹਨ। ਨਵੀਂਆਂ ਦਰ੍ਹਾਂ 12 ਅਗਸਤ ਤਕ ਲਾਗੂ ਹੋਣਗੀਆਂ।