ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (SBI) ਤੋਂ ਤੁਸੀਂ ਵੀ ਹਰ ਮਹੀਨੇ ਪੈਨਸ਼ਨ ਲੈ ਸਕਦੇ ਹੋ। ਇਸ ਦੇ ਲਈ SBI ਐਨੁਅਟੀ ਡਿਪਾਜ਼ਿਟ ਸਕੀਮ ਦੀ ਪੇਸ਼ਕਸ਼ ਕਰਦਾ ਹੈ। ਇਸ ਸਕੀਮ ਤਹਿਤ ਬੈਂਕ ਆਪਣੇ ਗਾਹਕ ਨੂੰ ਹਰ ਮਹੀਨੇ ਤੈਅਸ਼ੁਦਾ ਰਕਮ ਦਾ ਭੁਗਤਾਨ ਕਰਦਾ ਹੈ। ਹਾਲਾਂਕਿ, ਪੈਨਸ਼ਨ ਲਈ ਤੁਹਾਨੂੰ ਬੈਂਕ 'ਚ ਇਕਮੁਸ਼ਤ ਰਕਮ ਜਮ੍ਹਾਂ ਕਰਵਾਉਣੀ ਪਵੇਗੀ। ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ 'ਤੇ ਉਪਲੱਬਧ ਜਾਣਕਾਰੀ ਅਨੁਸਾਰ ਐਨੁਅਟੀ ਡਿਪਾਜ਼ਿਟ ਸਕੀਮ ਦੇ ਖਾਤਾ ਧਾਰਕਾਂ ਨੂੰ ਹਰ ਮਹੀਨੇ ਇਕ ਤੈਅਸ਼ੁਦਾ ਰਕਮ ਦਾ ਭੁਗਤਾਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਐੱਸਬੀਆਈ ਦੀ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਇਸ ਦੀ ਕੀ ਪ੍ਰਕਿਰਿਆ ਹੈ ਤੇ ਇਸ 'ਤੇ ਕਿੰਨਾ ਵਿਆਜ ਮਿਲਦਾ ਹੈ।

ਜਦੋਂ ਤੁਸੀਂ ਐੱਸਬੀਆਈ ਦੀ ਐਨੁਅਟੀ ਡਿਪਾਜ਼ਿਟ ਸਕੀਮ 'ਚ ਇਕਮੁਸ਼ਤ ਰਕਮ ਜਮ੍ਹਾਂ ਕਰਵਾਉਂਦੇ ਹੋ ਤਾਂ ਬੈਂਕ ਉਸ ਰਕਮ 'ਤੇ ਕਮਾਏ ਵਿਆਜ ਤੇ ਮੂਲਧਨ ਦਾ ਇਕ ਹਿੱਸਾ ਤੁਹਾਨੂੰ ਹਰ ਮਹੀਨੇ ਮੁਹੱਈਆ ਕਰਵਾਉਂਦਾ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਤੁਸੀਂ ਜਿਹੜੀ ਰਕਮ ਇਸ ਸਕੀਮ 'ਚ ਜਮ੍ਹਾਂ ਕਵਰਾਈ ਹੈ, ਉਹ ਵਿਆਜ ਸਮੇਤ ਤੁਹਾਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਬੈਂਕ ਦਾ ਕਹਿਣਾ ਹੈ ਕਿ ਵਿਆਜ ਦਾ ਭੁਗਤਾਨ ਉਸ ਦਿਨ ਤੋਂ ਸ਼ੁਰੂ ਹੁੰਦਾ ਹੈ ਜਦੋਂ ਤੁਹਾਡੇ ਕੋਲ ਜਮ੍ਹਾਂ ਕਰਨ ਦੀ ਤਾਰੀਕ ਦਾ ਇਕ ਮਹੀਨਾ ਪੂਰਾ ਹੋ ਜਾਂਦਾ ਹੈ।

ਆਓ ਜਾਣਦੇ ਹਾਂ ਕਿ ਐੱਸਬੀਆਈ ਦੇ ਐਨੁਅਟੀ ਡਿਪਾਜ਼ਿਟ ਸਕੀਮ ਦੇ ਨਿਯਮ ਤੇ ਸ਼ਰਤਾਂ ਕੀ ਹਨ? ਕਿੰਨੀ ਰਕਮ ਕਿੰਨੇ ਸਮੇਂ ਲਈ ਜਮ੍ਹਾਂ ਕਰਵਾ ਸਕਦੇ ਹੋ ਤੇ ਇਸ 'ਤੇ ਫ਼ਿਲਹਾਲ ਕਿੰਨੇ ਵਿਆਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

  • ਐੱਸਬੀਆਈ ਐਨੁਅਟੀ ਡਿਪਾਜ਼ਿਟ ਸਕੀਮ 'ਚ ਤੁਸੀਂ ਘੱਟੋ-ਘੱਟ 25,000 ਰੁਪਏ ਜਮ੍ਹਾਂ ਕਰਵਾ ਸਕਦੇ ਹੋ। ਹਾਲੰਿਕ ਇਸ ਦੀ ਕੋਈ ਵਧ ਤੋਂ ਵੱਧ ਹੱਦ ਨਹੀਂ ਹੈ।
  • ਮੈਚਿਓਰਟੀ ਮਿਆਦ ਦੀ ਗੱਲ ਕਰੀਏ ਤਾਂ ਇਸ ਵਿਚ ਤੁਸੀਂ 3 ਸਾਲ, 5 ਸਾਲ, 7 ਸਾਲ ਤੇ 10 ਸਾਲ ਲਈ ਨਿਵੇਸ਼ ਕਰ ਸਕਦੇ ਹੋ।
  • ਇਸ ਸਕੀਮ 'ਤੇ ਤੁਹਾਨੂੰ ਓਨਾ ਹੀ ਵਿਆਜ ਮਿਲਦਾ ਹੈ ਜਿੰਨਾ ਕਿ ਫਿਕਸਡ ਡਿਪਾਜ਼ਿਟ 'ਤੇ, ਜੋ ਮਿਆਦ 'ਤੇ ਨਿਰਭਰ ਕਰਦਾ ਹੈ। ਹਾਲ ਹੀ "ਚ ਕੀਤੇ ਗਏ ਸੋਧ ਤੋਂ ਬਾਅਦ ਐੱਸਬੀਆਈ 3 ਤੋਂ 10 ਸਾਲ ਤਕ ਦੇ ਫਿਕਸਡ ਡਿਪਾਜ਼ਿਟ 'ਤੇ 6.25 ਫ਼ੀਸਦੀ ਵਿਆਜ ਦੇ ਰਿਹਾ ਹੈ।

ਮੈਚਿਓਰਟੀ ਤੋਂ ਪਹਿਲਾਂ ਪੈਸਿਆਂ ਦੀ ਨਿਕਾਸੀ

ਭਾਰਤੀ ਸਟੇਟ ਬੈਂਕ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਜੇਕਰ ਖਾਤਾ ਧਾਰਕ ਦੀ ਮੌਤ ਐੱਸਬੀਆਈ ਐਨੁਅਟੀ ਡਿਪਾਜ਼ਿਟ ਸਕੀਮ ਦੀ ਮੈਚਿਓਰਟੀ ਤੋਂ ਪਹਿਲਾਂ ਹੋ ਜਾਂਦਾ ਹੈ ਤਾਂ ਨੋਮਿਨੀ ਨੂੰ ਪੈਸੇ ਕਢਵਾਉਣ ਦੀ ਇਜਾਜ਼ਤ ਹੈ।

Posted By: Seema Anand