ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ UPI ਮਾਧਿਅਮ ਤੋਂ ਟ੍ਰਾਂਜ਼ੈਕਸ਼ਨ ਕਰਨ ਵਾਲੇ 44 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਧੋਖਾਧਰੀ ਦੀ ਚਿਤਾਵਨੀ ਦਿੱਤੀ ਹੈ। SBI ਨੇ ਆਪਣੇ ਟਵਿੱਟਰ ਹੈਂਡਲ 'ਤੇ ਗਾਹਕਾਂ ਨੂੰ ਚਿਤਾਵਨੀ ਦਿੱਤੀ ਹੈ। ਬੈਂਕ ਨੇ ਕਿਹਾ ਹੈ ਕਿ ਜੇਕਰ ਤੁਹਾਨੂੰ UPI ਜ਼ਰੀਏ ਖਾਤੇ 'ਚੋਂ ਪੈਸਾ ਡੈਬਿਟ ਹੋਣ ਦਾ ਐੱਸਐੱਮਐੱਸ ਅਲਰਟ ਮਿਲਦਾ ਹੈ, ਜੋ ਤੁਹਾਡੇ ਵੱਲੋਂ ਨਹੀਂ ਕੀਤਾ ਗਿਆ ਹੈ, ਤਾਂ ਚੌਕਸ ਰਹੋ। ਐੱਸਬੀਆਈ ਵੱਲੋਂ ਦਿੱਤੇ ਸੁਝਾਵਾਂ ਦੀ ਪਾਲਣਾ ਕਰੋ ਤੇ ਚੌਕਸ ਰਹੋ।

SBI ਨੇ ਟਵੀਟ ਕਰ ਕੇ ਆਪਣੇ ਲੱਖਾਂ ਗਾਹਕਾਂ ਨੂੰ ਸੁਚੇਤ ਕੀਤਾ ਹੈ। ਬੈਂਕ ਨੇ ਕਿਹਾ, ਜੇਕਰ UPI ਟ੍ਰਾਂਜ਼ੈਕਸ਼ਨ ਤੁਹਾਡੇ ਵੱਲੋਂ ਨਹੀਂ ਕੀਤੀ ਗਈ ਹੈ ਤੇ ਤੁਹਾਨੂੰ ਪੈਸੇ ਡੈਬਿਟ ਹੋਣ ਸਬੰਧੀ ਐੱਸਐੱਮਐੱਸ ਮਿਲਦਾ ਹੈ ਤਾਂ ਪਹਿਲਾਂ UPI ਸਰਵਿਸ ਬੰਦ ਕਰੋ। ਬੈਂਕ ਨੇ UPI ਸੇਵਾ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ।

UPI ਧੋਖਾਧੜੀ ਖ਼ਿਲਾਫ਼ ਚਿਤਾਵਨੀ

ਆਨਲਾਈਨ ਫਰਾਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ SBI ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਨੂੰ ਅਲਰਟ ਕਰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ, ਬੈਂਕ ਨੇ ਗਾਹਕਾਂ ਨੂੰ ਇੰਸਟੈਂਟ ਲੋਨ ਐਪ ਪ੍ਰਤੀ ਸੁਚੇਤ ਕੀਤਾ ਸੀ। ਕਿਸੇ ਵੀ ਇੰਸਟੈਂਟ ਲੋਨ ਐਪ ਤੋਂ ਬਚੋ ਜੋ ਤੁਹਾਨੂੰ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਸਿਰਫ ਦੋ ਮਿੰਟ 'ਚ ਕਰਜ਼ ਦੇਣ ਦਾ ਦਾਅਵਾ ਕਰਦਾ ਹੈ। ਅਕਸਰ ਲੋਕ ਅਜਿਹੇ ਕਰਜ਼ ਲੈਂਦੇ ਹਨ ਪਰ ਫਿਰ ਉਨ੍ਹਾਂ ਨੂੰ ਭਾਰੀ ਵਿਆਜ ਦਰ ਦਾ ਭੁਗਤਾਨ ਕਰਨਾ ਪੈਂਦਾ ਹੈ।

UPI ਸਰਵਿਸ ਨੂੰ ਡਿਸਏਬਲ ਕਿਵੇਂ ਕਰੀਏ

UPI ਸਰਵਿਸ ਨੂੰ ਰੋਕਣ ਲਈ ਬੈਂਕ ਨੇ ਕੁਝ ਟਿਪਸ ਦਿੱਤੇ ਹਨ। ਗਾਹਕ ਟੋਲ ਫ੍ਰੀ ਹੈਲਪਲਾਈਨ ਨੰਬਰ 1800111109 'ਤੇ ਕਾਲ ਕਰ ਕੇ ਯੂਪੀਆਈ ਸੇਵਾ ਬੰਦ ਕਰ ਸਕਦੇ ਹਨ ਜਾਂ ਤੁਸੀਂ IVR ਨੰਬਰ 1800-425-3800/1800-11-2211 'ਤੇ ਕਾਲ ਕਰ ਕੇ ਸਰਵਿਸ ਬੰਦ ਕਰਵਾ ਸਕਦੇ ਹੋ।

Posted By: Seema Anand