ਨਈਂ ਦੁਨੀਆ : ਦੇਸ਼ ’ਚ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਇਕ ਵਾਰ ਫਿਰ ਤੋਂ ਚਿਤਾਵਨੀ ਦਿੱਤੀ ਹੈ। ਬੈਂਕ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਫਿਰ ਬੈਂਕ ਧੋਖਾਧੜੀ ਦੇੇ ਮਾਮਲੇ ਵੱਧ ਰਹੇ ਹਨ ਤੇ ਇਕ ਫਰਾਡ ਕਾਲ ਜਾਂ ਮੈਸੇਜ ਤੁਹਾਡੇ ਅਕਾਊਂਟ ਨੂੰ ਖ਼ਾਲੀ ਕਰ ਸਕਦੇ ਹਨ। ਇਸ ਵਜ੍ਹਾ ਨਾਲ ਸਾਰੇ ਗਾਹਕਾਂ ਨੂੰ ਹਮੇਸ਼ਾ ਸਤਰਕ ਰਹਿਣ ਦੀ ਜ਼ਰੂਰਤ ਹੈ। ਬੈਂਕ ਨੇ ਕਿਹਾ ਹੈ ਕਿ ਤੁਹਾਡੀ ਇਕ ਛੋਟੀ ਜਿਹੀ ਗ਼ਲਤੀ ਨਾਲ ਪੂਰਾ ਅਕਾਊਂਟ ਇਕ ਝਟਕੇ ’ਚ ਖ਼ਾਲੀ ਹੋ ਸਕਦਾ ਹੈ। ਨਾਲ ਹੀ ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਆਪਣੇ ਖਾਤੇ ’ਚ ਕਦੀ ਵੀ ਕਿਸੇ ਤਰ੍ਹਾਂ ਦਾ ਗੈਰ ਅਧਿਕਾਰਿਤ ਲੈਣ-ਦੇਣ ਨਾ ਕਰੋ।

ਦੇਸ਼ ਦੀ ਸਭ ਤੋਂ ਵੱਡੀ ਹੈ ਤੇ ਇਸ ਬੈਂਕ ਦੈੇ ਕੋਲ ਜ਼ਿਆਦਾ ਗਾਹਕ ਹਨ। ਇਨ੍ਹਾਂ ’ਚ ਜ਼ਿਆਦਾਤਰ ਗਾਹਕ ਪਿੰਡਾਂ ਤੇ ਛੋਟੇ ਸ਼ਹਿਰਾਂ ’ਚ ਰਹਿਣ ਵਾਲੇ ਹਨ। ਇਹ ਲੋਕ ਆਮ ਤੌਰ ’ਤੇ ਬੈਂਕ ਫਰਾਡ ਦੇ ਬਾਰੇ ’ਚ ਜ਼ਿਆਦਾ ਜਾਗਰੂਕ ਨਹੀਂ ਹੁੰਦੇ ਤੇ ਆਨਲਾਈਨ ਟ੍ਰਾਂਜੈਕਸ਼ਨ ਵੀ ਘੱਟ ਕਰਦੇ ਹਨ। ਇਸ ਵਜ੍ਹਾ ਨਾਲ ਇਨ੍ਹਾਂ ਲੋਕਾਂ ਨੂੰ ਓਟੀਪੀ ਤੇ ਹੋਰ ਮੈਸੇਜ ਦੇ ਬਾਰੇ ’ਚ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਇਸ ਦਾ ਫਾਇਦਾ ਉਠਾ ਕੇ ਸਾਈਬਰ ਠੱਗ ਉਨ੍ਹਾਂ ਨੂੰ ਕਾਲ ਜਾਂ ਮੈਸੇਜ ਦੇ ਜ਼ਰੀਏ ਡਿਟੇਲ ਲੈਂਦੇ ਹਨ ਤੇ ਉਨ੍ਹਾਂ ਦਾ ਅਕਾਊਂਟ ਖ਼ਾਲੀ ਕਰ ਦਿੰਦੇ ਹਨ।

ਸਟੇਟ ਬੈਂਕ ਦੇ ਗਾਹਕਾਂ ਦੇ ਕੋਲ ਅੱਜਕੱਲ੍ਹ ਬਹੁਤ ਜ਼ਿਆਦਾ ਫਰਜ਼ੀ ਮੈਸੇਜ ਆ ਰਹੇ ਹਨ। ਇਨ੍ਹਾਂ ’ਚ ਇਕ ਗਾਹਕ ਨੇ ਟਵਿੱਟਰ ’ਤੇ ਬੈਂਕ ਨੂੰ ਟੈਗ ਕਰਦੇ ਹੋਏ ਇਸ ਦੇ ਬਾਰੇ ’ਚ ਜਾਣਕਾਰੀ ਮੰਗੀ ਹੈ। ਇਸ ਗਾਹਕ ਨੇ ਫਰਜ਼ੀ ਮੈਸੇਜ @TheOfficialSBI ਤੇ @Cybercellindia ਨੂੰ ਟੈਗ ਕਰਕੇ ਡਿਟੇਲ ’ਚ ਇਸ ਦੀ ਪੁੱਛਗਿੱਛ ਕੀਤੀ ਹੈ। ਇਸ ਦੇ ਜਵਾਬ ’ਚ ਬੈਂਕ ਨੇ ਦੱਸਿਆ ਇਹ ਮੈਸੇਜ ਬੰਦ ਅਕਾਊਂਟ ਨੂੰ ਚਾਲੂ ਕਰਨ ਲਈ ਆਇਆ ਸੀ ਤੇ 8509007591 ਨੰਬਰ ਦੇ ਕੇ ਖਾਤੇ ਦੀ ਡਿਟੇਲ ਮੰਗੀ ਗਈ ਸੀ। ਨਾਲ ਹੀ ਕਿਹਾ ਸੀ ਕਿ ਸਪੋਰਟ ਟੀਮ ਦੇ ਨਾਲ ਡੀਟੇਲ ਸ਼ੇਅਰ ਕਰੋ। ਇਹ ਮੈਸੇਜ ਫਰਜ਼ੀ ਸੀ। ਇਸ ਨੰਬਰ ਦੇ ਕਿਸੇ ਵੀ ਕਾਲ ਜਾਂ ਮੈਸੇਜ ਦਾ ਜਵਾਬ ਨਾ ਦੇਣ।

Posted By: Sarabjeet Kaur