ਪੀਟੀਆਈ, ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਖਾਤੇ ਵਿਚ ਤੁਸੀਂ ਹਾਈ ਸਕਿਊਰਿਟੀ ਪਾਸਵਰਡ ਸੈੱਟ ਕਰ ਸਕਦੇ ਹੋ। ਇਸ ਨਾਲ ਯੁਜਰ ਆਪਣੇ ਮੋਬਾਈਲ ਫੋਨ ਜਾਂ ਈਮੇਲ ਆਈਡੀ 'ਤੇ ਆਪਣਾ ਲੈਣ-ਦੇਣ ਨਾਲ ਸਬੰਧੀ ਅਲਰਟ ਪਾ ਸਕਦਾ ਹੈ। ਇਸ ਤੋਂ ਬਾਅਦ ਤੁਹਾਨੂੰ ਲੈਣ-ਦੇਣ ਕਰਨ ਲਈ ਇਕ ਵਨ ਟਾਈਮ ਪਾਸਵਰਡ ਦੀ ਲੋੜ ਹੋਵੇਗੀ। ਜ਼ਿਕਰਯੋਗ ਹੈ ਕਿ ਲਾਗਇਨ ਪਾਸਵਰਡ ਅਤੇ ਹਾਈ ਸਕਿਊਰਿਟੀ ਪਾਸਵਰਡ ਦੋ ਵੱਖਰੇ ਵੱਖਰੇ ਪਾਸਵਰਡ ਹਨ। ਕਈ ਵਾਰ ਜਦੋਂ ਤੁਹਾਡੇ ਮੋਬਾਈਲ ਫੋਨ 'ਤੇ ਐੱਸਐੱਮਐੱਸ ਜ਼ਰੀਏ ਓਟੀਪੀ ਨਹੀਂ ਆਉਂਦਾ ਤਾਂ ਇਸ ਲਈ ਤੁਸੀਂ ਆਪਣੇ ਖਾਤੇ ਵਿਚ ਲਾਗਇਨ ਕਰਕੇ ਹਾਈ ਸਕਿਊਰਿਟੀ ਪਾਸਵਰਡ ਆਪਸ਼ਨ ਚੁਣ ਕੇ ਰੀਸੈੱਟ ਕਰ ਸਕਦੇ ਹੋ। ਇਸ ਤੋਂ ਇਲਾਵਾ ਖਾਤਾਧਾਰਕ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਵਿੱਤੀ ਅਤੇ ਗੈਰ ਵਿੱਤੀ ਲੈਣ ਦੇਣ ਨਾਲ ਸਬੰਧੀ ਪ੍ਰਮਾਣ ਦੀ ਡਿਟੇਲ ਹਾਸਲ ਕਰ ਸਕਦੇ ਹੋ।

ਐੱਸਬੀਆਈ ਹਾਈ ਸਕਿਊਰਿਟੀ ਪਾਸਵਰਡ ਇੰਜ ਕਰੋ ਸੈੱਟ

1. ਯੂਜਰਨੇਮ ਅਤੇ ਲਾਗ ਇਨ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਐੱਸਬੀਆਈ ਖਾਤੇ ਵਿਚ ਲਾਗ ਇਨ ਕਰੋ। ਇਸ ਤੋਂ ਬਾਅਦ ਮਾਈ ਅਕਾਉਂਟਸ ਐਂਡ ਪ੍ਰੋਫਾਈਲ 'ਤੇ ਜਾਓ। ਹੁਣ ਪ੍ਰੋਫਾਈਲ ਟੈਬ 'ਤੇ ਕਲਿਕ ਕਰੋ। ਇਥੇ ਤੁਹਾਨੂੰ ਆਪਸ਼ਨ ਨਜ਼ਰ ਆਉਣਗੇ ਜਿਵੇਂ : ਮੇਰਾ ਪ੍ਰੋਫਾਈਲ, ਸੈੱਟ ਅਕਾਉਂਟ ਨੇਮ ਆਦਿ। ਤੁਸੀਂ ਆਪਣਾ ਖਾਤਾ ਪ੍ਰਦਰਸ਼ਨ , ਅਪਫੇਟ ਈਮੇਲ ਆਈਡੀ, ਪਰਸਨਲ ਡਿਟੇਲ, ਮੋਬਾਈਲ, ਪਾਸਵਰਡ ਬਦਲੋ, ਇਕ ਹੱਦ ਨਿਰਧਾਰਿਤ ਕਰੋ, ਆਧਾਰ, ਐਲਪੀਜੀ ਸਬਸਿਡੀ ਲਈ ਲਾਭਪਾਤਰੀ, ਪੈਨ ਰਜਿਸਟ੍ਰੇਸ਼ਨ ਅਤੇ ਲਿੰਕ ਖਾਤੇ ਨੂੰ ਮੈਨੇਜ ਕਰੋ।

2. ਤੁਹਾਨੂੰ ਇਕ ਹਾਈ ਸਕਿਊਰਿਟੀ ਆਪਸ਼ਨ ਚੁਣਨਾ ਹੋਵੇਗਾ। ਪੇਜ਼ ਖੋਲਣ 'ਤੇ ਤੁਹਾਡੇ ਕੋਲ ਤਿੰਨ ਆਪਸ਼ਨ ਹੋਣਗੇ। ਇਨ੍ਹਾਂ ਵਿਚੋਂ 2 ਆਪਸ਼ਨ ਵਿਚ ਤੁਹਾਨੂੰ ਹਾਂ ਜਾਂ ਨਾ ਚੁਣਨਾ ਹੈ ਜਦਕਿ ਤੀਜੇ ਆਪਸ਼ਨ ਵਿਚ ਤੁਹਾਨੂੰ ਐਸਐਮਐਸ, ਸਟੇਟ ਬੈਂਕ ਸਕਿਓਰ ਓਟੀਪੀ ਅਤੇ ਐਸਐਮਐਸ ਅਤੇ ਈਮੇਲ ਦਾ ਆਪਸ਼ਨ ਚੁਣਨਾ ਹੋਵੇਗਾ।

3. ਇਕ ਵਾਰ ਜਦ ਤੁਸੀਂ ਇਨੇਬਲ ਹੋ ਜਾਂਦੇ ਹੋ ਫਿਰ ਤੁਸੀਂ ਸਬਮਿਟ ਬਟਨ 'ਤੇ ਕਲਿਕ ਕਰੋ। ਹੁਣ ਜਦੋਂ ਵੀ ਤੁਸੀਂ ਆਨਲਾਈਨ ਜਾਂ ਆਫਲਾਈਨ ਫੰਡ ਟ੍ਰਾਂਸਫਰ ਕਰਦੇ ਹੋ ਤਾਂ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ 'ਤੇ ਐੱਸਐੱਮਐੱਸ ਅਤੇ ਈਮੇਲ ਆਈਡੀ ਜ਼ਰੀਏ ਅਲਰਟ ਮਿਲੇਗਾ।

ਓਟੀਪੀ ਸਹੂਲਤ ਦੀ ਵਰਤੋਂ ਕਰਕੇ ਹਾਈ ਸਕਿਊਰਿਟੀ ਪਾਸਵਰਡ ਦੇ ਨਾਲ ਤੁਸੀਂ ਆਪਣੇ ਖਾਤੇ ਚੋਂ ਕੀਤੇ ਗਏ ਲੈਣ ਦੇਣ 'ਤੇ ਨਜ਼ਰ ਰੱਖ ਸਕਦੇ ਹੋ।

Posted By: Tejinder Thind