ਜੇਐੱਨਐੱਨ, ਨਵੀਂ ਦਿੱਲੀ : ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਕ ਜਨਵਰੀ 2021 ਤੋਂ ਚੈੱਕ ਪੇਮੈਂਟਸ ਲਈ ਸਕਰਾਤਮ ਭੁਗਤਾਨ ਪ੍ਰਣਾਲੀ ਲਿਆਉਣ ਦਾ ਫ਼ੈਸਲਾ ਕੀਤਾ ਹੈ। ਆਰਬੀਆਈ ਬੈਕਿੰਗ ਧੋਖਾਧੜੀ 'ਚ ਕਮੀ ਲਿਆਉਣ ਲਈ ਸਮੇਂ-ਸਮੇਂ 'ਤੇ ਕਦਮ ਉਠਾਉਂਦਾ ਰਹਿੰਦਾ ਹੈ। ਇਸ ਦਿਸ਼ਾ 'ਚ ਆਰਬੀਆਈ ਹੁਣ ਚੈੱਕ ਪੇਮੈਂਟਸ 'ਚ ਧੋਖਾਧੜੀ ਰੋਕਣ ਲਈ ਪਾਜ਼ੇਟਿਵ ਪੇ ਸਿਸਟਮ ਲਿਆ ਰਿਹਾ ਹੈ। ਇਸ ਸਿਸਟਮ 'ਚ 50,000 ਤੋਂ ਜ਼ਿਆਦਾ ਦੇ ਭੁਗਤਾਨ 'ਚ ਦੁਬਾਰਾ ਪੁਸ਼ਟੀ ਕਰਨ ਲਈ ਮੁੱਖ ਜਾਣਕਾਰੀਆਂ ਦੀ ਲੋੜ ਹੋਵੇਗੀ।

1. ਪੰਜ ਲੱਖ ਤੋਂ ਜ਼ਿਆਦਾ ਦੇ ਭੁਗਤਾਨ ਲਈ ਬੈਂਕ ਇਸ ਸਿਸਟਮ ਨੂੰ ਜ਼ਰੂਰੀ ਬਣਾ ਸਕਦੇ ਹਨ।

2. ਸਕਰਾਤਮ ਭੁਗਤਾਨ ਪ੍ਰਣਾਲੀ ਤਹਿਤ ਚੈੱਕ ਜਾਰੀ ਕਰਨ ਵਾਲੇ ਨੂੰ ਹੁਣ ਉਸ ਚੈੱਕ ਦੀ ਘੱਟੋਂ-ਘੱਟ ਜਾਣਕਾਰੀ ਜਿਵੇਂ- ਤਾਰੀਕ, ਲਾਭਪਾਤਰੀ ਦਾ ਨਾਂ ਤੇ ਰਾਸ਼ੀ ਦੀ ਜਾਣਕਾਰੀ ਇਲੈਕਟ੍ਰਾਨਿਕ ਰੂਪ ਤੋਂ ਐੱਸਐੱਮਐੱਸ, ਮੋਬਾਈਲ ਐਪ, ਇੰਟਰਨੈੱਟ ਬੈਕਿੰਗ ਜਾਂ ਏਟੀਐੱਮ ਰਾਹੀ ਸਬਮਿਟ ਕਰਨੀ ਹੋਵੇਗੀ।

3. ਭੁਗਤਾਨ ਲਈ ਚੈੱਕ ਪੇਸ਼ ਕੀਤੇ ਜਾਣ ਤੋਂ ਪਹਿਲਾਂ ਇਨ੍ਹਾਂ ਵਿਵਰਨਾਂ ਨੂੰ ਕ੍ਰਾਸ-ਚੈੱਕ ਕੀਤਾ ਜਾਵੇਗਾ।

4. ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ 'ਚ ਸਕਰਤਾਮਕ ਭੁਗਤਾਨ ਦੀ ਸੁਵਿਧਾ ਵਿਕਸਿਤ ਕਰੇਗਾ ਤੇ ਇਸ ਨੂੰ ਸਹਿਭਾਗੀ ਬੈਂਖਾਂ ਨੂੰ ਉਪਲਬੱਧ ਕਰਵਾਏਗਾ। ਇਸ ਤੋਂ ਬਾਅਦ ਬੈਂਕ 50,000 ਰੁਪਏ ਤੇ ਉਸ ਤੋਂ ਜ਼ਿਆਦਾ ਰਾਸ਼ੀ ਦੇ ਚੈੱਕ ਜਾਰੀ ਕਰਨ ਵਾਲੇ ਸਾਰੇ ਖਾਤਾਧਾਰਕਾਂ ਲਈ ਇਸ ਸੁਵਿਧਾ ਨੂੰ ਸਮਰੱਥ ਬਣਾਉਣਗੇ।

5. ਆਰਬੀਆਈ ਨੇ ਕਿਹਾ, 'ਬੈਂਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਗਾਹਕਾਂ ਦੌਰਾਨ SMS ਅਲਰਟ, ਸ਼ਾਖਾਵਾਂ 'ਚ ਡਿਸਪਲੇ, ਏਟੀਐੱਮ, ਆਪਣੀ ਵੈੱਬਸਾਈਟ 'ਤੇ ਇੰਟਰਨੈੱਟ ਬੈਕਿੰਗ ਰਾਹੀਂ ਤੋਂ ਸਕਰਾਤਮਕ ਪ੍ਰਣਾਲੀ ਬਾਰੇ ਜਾਗਰੂਕ ਪੈਦਾ ਕਰਨ।'

6. ਇਸ 'ਚ ਕਿਹਾ ਗਿਆ ਹੈ ਕਿ ਸਿਰਫ਼ ਉਹ ਚੈੱਕ ਜੋ ਸਕਰਾਤਾਮਕ ਵੇਤਨ ਪ੍ਰਣਾਲੀ ਨਿਰਦੇਸ਼ਾਂ ਦੇ ਅਨੁਰੂਪ ਹਨ, ਉਨ੍ਹਾਂ ਨੂੰ ਹੀ ਸੀਟੀਐੱਸ ਗ੍ਰਿਡ 'ਚ ਵਿਵਾਦ ਸਮਾਧਾਨ ਤੰਤਰ ਤਹਿਤ ਸਵੀਕਾਰ ਕੀਤਾ ਜਾਵੇਗਾ।

7. ਹਾਲਾਂਕਿ ਬੈਂਕ CTS ਦੇ ਬਾਹਰ ਕਲੀਅਰ 'ਤੇ ਇਕੱਠ ਕੀਤੇ ਗਏ ਚੈੱਕ ਲਈ ਵੀ ਸਮਾਨ ਵਿਵਸਥਾ ਨੂੰ ਲਾਗੂ ਕਰਨ ਲਈ ਆਜ਼ਾਦ ਹੈ।

Posted By: Amita Verma