ਨਈ ਦੁਨੀਆ, ਨਵੀਂ ਦਿੱਲੀ : 4 ਮਈ, ਸੋਮਵਾਰ ਨੂੰ ਬੈਂਕਾਂ ਤੋਂ ਪੈਸੇ ਕੱਢਵਾਉਣ ਦਾ ਨਿਯਮ ਬਦਲਣ ਜਾ ਰਿਹਾ ਹੈ। ਲਾਕਡਾਊਨ ਤਹਿਤ ਇਹ ਅਹਿਮ ਬਦਲਾਅ ਕੀਤਾ ਗਿਆ ਹੈ। ਇਸ ਕਾਰਨ ਹੁਣ ਤੁਸੀਂ ਉਦੋਂ ਹੀ ਪੈਸੇ ਕੱਢ ਵਾ ਸਕੋਗੇ ਜਦੋਂ ਤੁਹਾਡੇ ਬੈਂਕ ਖਾਤੇ ਦੇ ਨੰਬਰ ਦਾ ਆਖ਼ਰੀ ਅੰਕ ਇਜਾਜ਼ਤ ਪ੍ਰਾਪਤ ਤਾਰੀਕ ਨਾਲ ਮੇਲ ਖਾਂਦਾ ਹੋਵੇਗਾ, ਨਹੀਂ ਤਾਂ ਤੁਸੀਂ ਪੈਸੇ ਨਹੀਂ ਕੱਢ ਵਾ ਸਕੋਗੇ। ਇੰਡੀਅਨ ਬੈਂਕ ਐਸੋਸੀਏਸ਼ਨ ਨੇ ਲਾਕਡਾਊਨ ਦੌਰਾਨ ਬੈਂਕਾਂ ਤੋਂ ਪੈਸੇ ਕਢਵਾਉਣ ਲਈ ਨਵੇਂ ਨਿਯਮ ਬਣਾਏ ਹਨ। ਐਸੋਸੀਏਸ਼ਨ ਨੇ ਸਾਰੇ ਬੈਂਕ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ 'ਚ ਇਕੱਠੇ ਬੈਂਕ ਨਾ ਪਹੁੰਚਣ। ਐਸੋਸੀਏਸ਼ਨ ਦੀ ਪੂਰੀ ਕੋਸ਼ਿਸ਼ ਹੈ ਕਿ ਗਾਹਕ ਘੱਟ ਤੋਂ ਘੱਟ ਗਿਣਤੀ 'ਚ ਬੈਂਕ ਜਾਣ ਤੇ ਉਨ੍ਹਾਂ ਦੇ ਸਾਰੇ ਕੰਮ ਇਲੈਕਟ੍ਰਾਨਿਕ ਟ੍ਰਾਂਜ਼ੈਕਸ਼ਨ ਰਾਹੀਂ ਪੂਰੇ ਹੋ ਜਾਣ।

ਇਹ ਹੈ ਨਿਯਮ

ਭੀੜ ਜਮ੍ਹਾਂ ਹੋਣ ਤੋਂ ਰੋਕਣ ਲਈ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਹੁਣ ਬੈਂਕਾਂ ਨੇ ਪੈਸੇ ਕੱਢ ਵਾਉਣ ਲਈ ਕੁਝ ਤਾਰੀਕਾਂ ਤੈਅ ਕੀਤੀਆਂ ਹਨ। ਇਹ ਵਿਵਸਥਾ ਖਾਤਾਧਾਰਕਾਂ ਦੇ ਬੈਂਕ ਖਾਤੇ ਦੇ ਆਖ਼ਿਰੀ ਅੰਕ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ। ਇਸ ਨਵੇਂ ਨਿਯਮ ਤਹਿਤ ਬੈਂਕ ਖਾਤਾਧਾਰਕ ਆਪਣੇ ਖਾਤਿਆਂ ਦੇ ਆਖ਼ਰੀ ਅੰਕ ਦੇ ਆਧਾਰ 'ਤੇ ਤੈਅ ਤਾਰੀਕ ਨੂੰ ਹੀ ਪੈਸਾ ਕੱਢ ਵਾ ਸਕਣਗੇ। ਹਾਲਾਂਕਿ ਇਹ ਵਿਵਸਥਾ ਫਿਲਹਾਲ ਸਿਰਫ਼ 11 ਮਈ ਤਕ ਲਈ ਹੀ ਲਾਗੂ ਹੈ। ਇਸ ਤੋਂ ਬਾਅਦ ਖਾਤਾ ਨੰਬਰ ਤੋਂ ਤਾਰੀਕਾਂ ਤੇ ਅੰਕਾਂ ਦੀ ਪਾਬੰਦੀ ਹਟਾ ਲਈ ਜਾਵੇਗੀ ਤੇ ਇਸ ਤੋਂ ਬਾਅਦ ਕੋਈ ਵੀ ਵਿਅਕਤੀ ਕਿਸੇ ਵੀ ਦਿਨ ਪੈਸੇ ਕਢਵਾ ਸਕੇਗਾ। ਇਸ ਨੂੰ ਬੈਂਕਿੰਗ ਦਾ ਔਡ-ਈਵਨ (Odd Even) ਸਿਸਟਮ ਕਿਹਾ ਜਾ ਸਕਦਾ ਹੈ।

ਜਾਣੋ ਕਿਸ ਦਿਨ ਕਿਨ੍ਹਾਂ ਨੂੰ ਪੈਸੇ ਕਢਵਾਉਣ ਦੀ ਇਜਾਜ਼ਤ

ਉਹ ਬੈਂਕ ਖਾਤਾਧਾਰਕ ਜਿਨ੍ਹਾਂ ਦੇ ਖਾਤੇ ਨੰਬਰ ਦਾ ਆਖ਼ਰੀ ਡਿਜੀਟ 0 ਤੇ 1 ਹੈ, ਉਹ 4 ਮਈ, ਸੋਮਵਾਰ ਨੂੰ ਪੈਸੇ ਕਢਵਾ ਸਕਣਗੇ। ਇਸੇ ਤਰ੍ਹਾਂ ਉਹ ਬੈਂਕ ਗਾਹਕ ਜਿਨ੍ਹਾਂ ਦੇ ਖਾਤੇ ਨੰਬਰ ਦਾ ਆਖ਼ਰੀ ਅੰਕ 2 ਤੇ 3 ਹੈ, ਉਹ ਬੈਂਕਾਂ ਤੋਂ 5 ਮਈ, ਮੰਗਲਵਾਰ ਨੂੰ ਪੈਸੇ ਕਢਵਾਉਣ ਦੇ ਹੱਕਦਾਰ ਹੋਣਗੇ। ਇਸੇ ਲੜੀ ਤਹਿਤ 4 ਤੇ 5 ਦੇ ਆਖ਼ਰੀ ਨੰਬਰ ਵਾਲੇ ਗਾਹਕ 6 ਮਈ, ਬੁੱਧਵਾਰ ਨੂੰ ਪੈਸੇ ਕੱਢ ਵਾ ਸਕਣਗੇ। ਜਿਨ੍ਹਾਂ ਗਾਹਾਂ ਦੇ ਬੈਂਕ ਖਾਤੇ ਦੇ ਨੰਬਰ ਦੇ ਆਖ਼ਰੀ ਅੰਕ 6 ਤੇ 7 ਹਨ, ਉਹ 8 ਮਈ ਨੂੰ ਪੈਸੇ ਕੱਢ ਵਾ ਸਕਣਗੇ ਤੇ 8-9 ਦੇ ਆਖ਼ਰੀ ਅੰਕ ਵਾਲੇ ਖਾਤਾਧਾਰਕ ਆਪਣੇ ਬੈਂਕ ਖਾਤੇ 'ਚੋਂ 11 ਮਈ ਨੂੰ ਪੈਸੇ ਕੱਢ ਵਾ ਸਕਣਗੇ।

Posted By: Rajnish Kaur