ਨਈ ਦੁਨੀਆ, ਨਵੀਂ ਦਿੱਲੀ : Rules Change From 1st August: ਅਗਲੇ ਮਹੀਨੇ ਯਾਨੀ 1 ਅਗਸਤ 2021 ਤੋਂ ਪੈਸੇ ਨਾਲ ਜੁੜੇ ਕੁਝ ਨਿਯਮ ਬਦਲਣ ਵਾਲੇ ਹਨ। ਇਨ੍ਹਾਂ ਬਦਲਾਵਾਂ ਦਾ ਅਸਰ ਸਾਰਿਆਂ 'ਤੇ ਪਵੇਗਾ। ਰਿਜ਼ਰਵ ਬੈਂਕ ਆਫ ਇੰਡੀਆ ਨੇ ਰਕਮ ਨਾਲ ਜੁੜੇ ਨਿਯਮਾਂ 'ਚ ਬਦਲਾਅ ਕੀਤਾ ਹੈ। ਇਸ ਮਹੀਨੇ ਬਦਲਾਅ ਤੋਂ ਬਾਅਦ ਏਟੀਐੱਮ ਤੋਂ ਪੈਸੇ ਕੱਢਣਾ ਮਹਿੰਗਾ ਹੋ ਜਾਵੇਗਾ। ਉੱਥੇ ਨੈਸ਼ਨਲ ਆਟੋਮੇਟੇਡ ਕਲਿਅਰਿੰਗ ਹਾਊਸ ਦੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਇਸ ਨਾਲ ਮੁਲਾਜ਼ਮ ਦੀ ਸੈਲਰੀ ਤੇ ਪੈਨਸ਼ਨ ਛੁੱਟੀ ਦੇ ਦਿਨ ਵੀ ਬੈਂਕ ਅਕਾਊਂਟ 'ਚ ਆਵੇਗੀ। ਆਓ ਜਾਣਦੇ ਹਾਂ 1 ਅਗਸਤ ਤੋਂ ਬਦਲਣ ਵਾਲੇ ਨਿਯਮਾਂ ਦੇ ਬਾਰੇ 'ਚ।

ਏਟੀਐੱਮ ਨਾਲ ਨਿਕਾਸੀ 'ਚ ਬਦਲਾਅ

ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਨਿਯਮ ਮੁਤਾਬਿਕ, ਗਾਹਕ ਆਪਣੇ ਬੈਂਕ ਦੇ ਏਟੀਐੱਮ ਤੋਂ ਹਰ ਮਹੀਨੇ ਪੰਜ ਮੁਫ਼ਤ ਟ੍ਰਾਂਜੈਕਸ਼ਨ ਸੁਵਿਧਾ ਦਾ ਫਾਇਦਾ ਲੈ ਸਕਦੇ ਹਨ। ਇਸ ਤੋਂ ਬਾਅਦ ਨਿਕਾਸੀ 'ਤੇ ਚਾਰਜ ਦੇਣਾ ਪਵੇਗਾ। ਆਰਬੀਆਈ ਨੇ ਵਿੱਤੀ ਲੈਣਦੇਣ ਲਈ 15 ਰੁਪਏ ਤੇ ਸਾਰੇ ਗ਼ੈਰ-ਵਿੱਤੀ ਲੈਣਦੇਣ ਲਈ ਪੰਜ ਰੁਪਏ ਇੰਟਰਚੇਜ ਫੀਸ ਦਾ ਵਾਧਾ ਕੀਤਾ ਹੈ।

ਛੁੱਟੀ ਦੇ ਦਿਨ ਆਵੇਗੀ ਸੈਲਰੀ

ਹੁਣ ਸੈਲਰੀ, ਪੈਨਸ਼ਨ ਤੇ ਈਐੱਮਆਈ ਭੁਗਤਾਨ ਲਈ ਕੰਮਕਾਜੀ ਦਿਨਾਂ ਦਾ ਇੰਤਜ਼ਾਰ ਖ਼ਤਮ ਹੋਵੇਗਾ। ਆਰਬੀਆਈ ਨੇ ਨੈਸ਼ਨਲ ਆਟੋਮੇਟੇਡ ਕਲਿਅਰਿੰਗ ਹਾਊਸ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਦੱਸ ਦੇਈਏ ਕਿ ਐੱਨਏਸੀਐੱਚ ਐੱਨਪੀਸੀਆਈ ਵੱਲੋਂ ਸੰਚਾਲਿਤ ਇਕ ਪੇਮੈਂਟ ਪ੍ਰਣਾਲੀ ਹੈ। ਇਹ ਵੱਖ-ਵੱਖ ਤਰ੍ਹਾਂ ਦੇ ਟਰਾਂਸਫਰ ਦੀ ਸੁਵਿਧਾ ਦਿੰਦਾ ਹੈ। ਫਿਲਹਾਲ NACH ਸਰਵਿਸ ਉਨ੍ਹਾਂ ਦਿਨਾਂ ਉਪਲਬਧ ਰਹਿੰਦੀ ਹੈ, ਜਦੋਂ ਬੈਂਕ ਖੁਲ੍ਹੇ ਰਹਿੰਦੇ ਹਨ ਪਰ 1 ਅਗਸਤ ਤੋਂ ਇਹ ਸੁਵਿਧਾ 7 ਦਿਨ ਉਪਲਬਧ ਰਹੇਗੀ।

ICICI Bank ਤੋਂ ਪੈਸੇ ਕੱਢਣਾ ਹੋਵੇਗਾ ਮਹਿੰਗਾ

ICICI Bank ਤੋਂ 1 ਅਗਸਤ ਤੋਂ ਹਰ ਮਹੀਨੇ ਚਾਰ ਵਾਰ ਅਕਾਊਂਟ ਤੋਂ ਪੈਸੇ ਕੱਢ ਸਕਦੇ ਹੋ। ਇਸ ਨਾਲ ਜ਼ਿਆਦਾ ਵਾਰ ਪੈਸੇ ਕੱਢਣਾ ਮਹਿੰਗਾ ਸਾਬਿਤ ਹੋਵੇਗਾ। ਫਿਰ ਇਕ ਟ੍ਰਾਂਜੈਕਸ਼ਨ ਦੇ ਹਿਸਾਬ ਨਾਲ 150 ਰੁਪਏ ਦੇਣੇ ਪੈਣਗੇ। ਬੈਂਕ ਦੇ ਹਰ ਮਹੀਨੇ ਲਈ 1 ਲੱਖ ਰੁਪਏ ਦੇ ਲੈਣ-ਦੇਣ ਨੂੰ ਫਿਕਸ ਕਰ ਦਿੱਤਾ ਹੈ। ਇਸ ਤੋਂ ਬਾਅਦ ਨਿਕਾਸੀ 'ਤੇ ਚਾਰਜ ਦੇਣਾ ਪੈਂਦਾ ਹੈ।

Posted By: Amita Verma