ਬਿਜਨੈਸ ਡੈਸਕ, ਨਵੀਂ ਦਿੱਲੀ : ਡਿਜੀਟਲ ਪੈਮੇਂਟ ਨੂੰ ਪ੍ਰਫੁੱਲਤ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਤੋਂ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਜ਼ਰੀਏ ਪੈਸੇ ਟਰਾਂਸਫਰ ਕਰਨ ਦੀ ਇਜਾਜ਼ਤ ਦਿੱਤੀ ਹੈ। ਆਰਟੀਜੀਐਸ ਵੱਡੇ ਮੁੱਲ ਦੇ ਤਤਕਾਲੀ ਫੰਡ ਟਰਾਂਸਫਰ ਲਈ ਹੈ। ਹਰ ਲੈਣ ਦੇਣ ਆਰਰਟੀਜੀਐਸ ਦੇ ਮਾਮਲੇ ਵਿਚ ਵਿਅਕਤੀਗਤ ਰੂਪ ਵਿਚ ਤੈਅ ਕੀਤਾ ਜਾਂਦਾ ਹੈ।

ਆਰਟੀਜੀਐਸ ਦੇ ਨਾਂ ਤੋਂ ਪਤਾ ਲਗਦਾ ਹੈ ਕਿ ਭੁਗਤਾਨ ਨਿਰਦੇਸ਼ ਅਸਲ ਸਮੇਂ ਦੇ ਆਧਾਰ ’ਤੇ ਹੁੰਦਾ ਹੈ, ਇਸ ਲਈ ਫੰਡ ਟਰਾਂਸਫਰ ਤੁਰੰਤ ਹੁੰਦਾ ਹੈ। ਮੁੱਖ ਰੂਪ ਤੋਂ ਜ਼ਿਆਦਾ ਕੀਮਤ ਵਾਲੇ ਫੰਡ ਟਰਾਂਸਫਰ ਨੂੰ ਆਰਟੀਜੀਐਸ ਦੇ ਮਾਧਿਅਮ ਰਾਹੀਂ ਕੀਤਾ ਜਾਂਦਾ ਹੈ। ਘੱਟੋ ਘੱਟ ਰਕਮ ਤੁਸੀਂ ਆਰਟੀਜੀਐਸ ਜ਼ਰੀਏ ਟਰਾਂਸਫਰ ਕਰ ਸਕਦੇ ਹਨ, ਉਹ 2 ਲੱਖ ਰੁਪਏ ਹੈ। ਆਰਟੀਜੀਐਸ ਲੈਣਦੇਣ ਵਿਚ ਕੋਈ ਉਪਰਲੀ ਹੱਦ ਨਹੀਂ ਹੈ। ਹਾਲਾਂਕਿ ਆਰਟੀਜੀਐਸ ਦੇ ਨਾਲ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਹ ਸਿਰਫ਼ ਵਰਕਿੰਗ ਡੇਜ਼ ਵਿਚ ਅਤੇ ਕੰਮ ਦੇ ਘੰਟਿਆਂ ਦੌਰਾਨ ਉਪਲਬਧ ਹੈ।

ਆਰਟੀਜੀਐਸ ਜ਼ਰੀਏ ਮਨੀ ਟਰਾਂਸਫਰ ਮੋਬਾਈਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਜਾਂ ਬੈਂਕ ਸ਼ਾਖਾ ਵਿਚ ਜਾ ਕੇ ਕੀਤਾ ਜਾ ਸਕਦਾ ਹੈ। ਆਰਟੀਜੀਐਸ ਲੈਣ ਦੇਣ ਫੀਸ ਆਰਬੀਆਈ ਵੱਲੋਂ ਕੈਪ ਕੀਤਾ ਗਿਆ ਹੈ। 2 ਲੱਖ ਰੁਪਏ ਤੋਂ 5 ਲੱਖ ਰੁਪਏ ਤੋਂ ਜ਼ਿਆਦਾ ਫੰਡ ਟਰਾਂਸਫਰ ਲਈ ਬੈਂਕ ਵੱਧੋ ਵੱਧ ਰਾਸ਼ੀ 49.50 ਰੁਪਏ ਚਾਰਜ ਕਰ ਸਕਦੇ ਹਨ। ਇਸ ਰਕਮ ’ਤੇ ਗਾਹਕਾਂ ਨੂੰ ਜੀਐਸਟੀ ਵੀ ਦੇਣਾ ਹੋਵੇਗਾ।

Posted By: Tejinder Thind