ਨਵੀਂ ਦਿੱਲੀ: PM Kisan Samman Nidhi ਕੋਰੋਨਾ ਸੰਕਟ ਕਾਲ 'ਚ ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਨੇ ਮਦਦ ਪਹੁੰਚਾਉਦ ਦੇ ਉਦੇਸ਼ ਨਾਲ ਜ਼ਰੂਰਤਮੰਦ ਲੋਕਾਂ ਦੇ ਬੈਂਕ ਖ਼ਾਤਿਆਂ 'ਚ ਰਾਸ਼ੀ ਪਹੁੰਚਾਈ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਵੀ ਵੱਖਰੇ ਤੌਰ 'ਤੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਕਿਸਾਨਾਂ ਲਹੀ ਹੋਰ ਹਿਤਕਾਰੀ ਯੋਜਨਾਵਾਂ ਵੀ ਚਲਾਈਆਂ ਗਈਆਂ ਹਨ। ਇਨ੍ਹਾਂ ਯੋਜਨਾਵਾਂ ਦੇ ਤਹਿਤ ਕੇਂਦਰ ਸਰਕਾਰ ਅਗਲੇ ਮਹੀਨੇ ਇਕ ਵਾਰ ਫਿਰ ਕਿਸਾਨਾਂ ਦੇ ਬੈਂਕ ਖਾਤਿਆਂ 'ਚ 2000 ਰੁਪਏ ਜਮ੍ਹਾ ਕਰੇਗੀ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਖ਼ਾਤਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਕਿਸਾਨ ਸਨਮਾਨ ਫੰਡ ਯੋਜਨਾ ਤਹਿਤ ਪੈਸੇ ਜਮ੍ਹਾ ਕਰਵਾਏ ਜਾਣਗੇ।

ਜ਼ਿਕਰਯੋਗ ਹੈ ਕਿ ਕਿਸਾਨ ਸਨਮਾਨ ਫੰਡ ਦੀ ਸ਼ੁਰੂਆਤ ਕਿਸਾਨਾਂ ਦੀ ਹਾਲਤ 'ਚ ਸੁਧਾਰ ਲਿਆਉਣ ਲਈ ਪੀਐੱਮ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਸੀ। ਹੁਣ ਇਸ ਦੀ ਸੱਤਵੀਂ ਅਤੇ ਚਾਲੂ ਵਿੱਤੀ ਸਾਲ ਦੀ ਤੀਜੀ ਅਤੇ ਆਖ਼ਰੀ ਕਿਸ਼ਤ ਦਾ ਭੁਗਤਾਣ ਕੇਂਦਰ ਸਰਕਾਰ ਜਲਦੀ ਹੀ ਕਰਨ ਵਾਲੀ ਹੈ। ਦਸੰਬਰ 2020 ਦੇ ਪਹਿਲੇ ਹਫ਼ਤੇ 'ਚ ਕਿਸਾਨਾਂ ਦੇ ਖਾਤਿਆਂ 'ਚ ਰੁਪਏ ਪਾਏ ਜਾ ਸਕਦੇ ਹਨ।

ਕਿਸਾਨ ਇੰਜ ਪਤਾ ਕਰਨ, ਸੂਚੀ 'ਚ ਉਨ੍ਹਾਂ ਦਾ ਨਾਂ ਹੈ ਜਾਂ ਨਹੀਂ

ਜੇਕਰ ਦੇਸ਼ ਦੇ ਕਿਸਾਨ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਖਾਤੇ 'ਚ ਪੈਸਾ ਜਮ੍ਹਾ ਹੋਵੇਗਾ ਜਾਂ ਨਹੀਂ ਤਾਂ ਉਨ੍ਹਾਂ ਨੂੰ ਇਸ ਲਈ ਪ੍ਰਧਾਨ ਮੰਤਰੀ ਕਿਸਾਨ ਸਕੀਮ ਲਈ ਸਮਰਪਿਤ ਪੋਰਟਲ ਦੇ ਜ਼ਰੀਏ ਜਾਣਕਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਸੂਚੀ 'ਚ ਕਿਸਾਨ ਦਾ ਨਾਂ ਨਹੀਂ ਹੈ ਤਾਂ ਵੀ ਤੁਸੀਂ ਇਸ ਵੈਬਸਾਈਟ 'ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜੇਕਰ ਕਿਸਾਨ ਦਾ ਨਾਂ ਇਸ ਯੋਜਨਾ ਦੇ ਲਾਭਾਪਰਤੀਆਂ ਦੀ ਅਪਡੇਟਿਡ ਸੂਚੀ 'ਚ ਦਰਜ ਹੈ ਤਾਂ ਉਨ੍ਹਾਂ ਦੇ ਖਾਤੇ 'ਚ 2000 ਰੁਪਏ ਜ਼ਰੂਰ ਜਮ੍ਹਾ ਕੀਤੇ ਜਾਣਗੇ।

-ਸਭ ਤੋਂ ਪਹਿਲਾਂ https://pmkisan.gov.in ਲਿੰਕ 'ਤੇ ਕਲਿਕ ਕਰੋ।

-ਸੱਚੇ ਪਾਸੇ Farmers Corner ਦੇ ਤਹਿਤ ‘Beneficiary List’ ਦਾ ਬਦਲ ਦਿਸੇਗਾ।

-ਇਸ ਲਿੰਕ 'ਤੇ ਕਲਿਕ ਕਰਨ ਤੋਂ ਬਾਅਦ ਇਕ ਪੇਜ਼ ਖੁੱਲ੍ਹੇਗਾ। ਇਸ ਪੇਜ਼ 'ਤੇ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ ਬਲਾਕ ਤੋਂ ਬਾਅਦ ਪਿੰਡ ਨੂੰ ਸਿਲੈਕਟ ਕਰ ਲਓ।

-ਇਨ੍ਹਾਂ ਸਾਰੇ ਬਦਲਾਂ ਨੂੰ ਚੁਣਨ ਤੋਂ ਬਾਅਦ 'Get Report’ ਰਿਪੋਟ 'ਤੇ ਕਲਿਕ ਕਰੋ।

-ਇੱਥੇ ਲਾਭਾਪਤਰੀਆਂ ਦੀ ਸੂਚੀ ਸਾਹਮਣੇ ਦਿਸ ਜਾਵੇਗੀ। ਇਸ ਸੂਚੀ 'ਚੋਂ ਤੁਸੀਂ ਆਪਣਾ ਨਾਂ ਲੱਭ ਲਓ।

-ਉੱਥੇ ਲਿਸਟ 'ਚ ਆਪਣਾ ਨਾਂ ਹੈ ਤਾਂ ਖ਼ਾਤੇ 'ਚ ਪੈਸੇ ਜਮ੍ਹਾ ਹੋ ਜਾਣਗੇ ਅਤੇ ਜੇਕਰ ਸੂਚੀ 'ਚ ਕਿਸਾਨ ਦਾ ਨਾਂ ਨਹੀਂ ਹੈ ਤਾਂ ਦਸਤਾਵੇਜ਼ਾਂ ਦੇ ਨਾਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

Posted By: Jagjit Singh