ਨਈ ਦੁਨੀਆ, ਨਵੀਂ ਦਿੱਲੀ : ਸੈਂਟ੍ਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਨੇ Income tax Rules, 1962 'ਚ ਬਦਲਾਅ ਕਰਦਿਆਂ ਇਕ ਦਿਨ 'ਚ ਕੈਸ਼ ਲੈਣ-ਦੇਣ ਦੀ ਹੱਦ ਘਟਾ ਦਿੱਤੀ ਹੈ। ਪਹਿਲਾਂ ਇਹ ਰਕਮ 20,000 ਰੁਪਏ ਸੀ ਜਿਸ ਨੂੰ ਹੁਣ ਘਟਾ ਕੇ 10,000 ਰੁਪਏ ਕਰ ਦਿੱਤਾ ਗਿਆ ਹੈ। ਯਾਨੀ ਹੁਣ ਜੇਕਰ ਇਕ ਦਿਨ ਵਿਚ ਕਿਸੇ ਇਕ ਵਿਅਕਤੀ ਨੂੰ 10,000 ਰੁਪਏ ਤੋਂ ਜ਼ਿਆਦਾ ਦਾ ਨਕਦ ਭੁਗਤਾਨ ਕੀਤਾ ਜਾਂਦਾ ਹੈ ਤਾਂ ਇਹ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ। ਇਹ ਨਿਯਮ Income Tax ਦੇ rule 6DD 'ਚ ਦੱਸਿਆ ਗਿਆ ਹੈ। ਨਿਯਮ ਮੁਤਾਬਿਕ ਜੇਕਰ ਕਿਸੇ ਵਿਅਕਤਕੀ ਨੂੰ 10,000 ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕੀਤਾ ਜਾਣਾ ਹੈ ਤਾਂ ਇਹ ਕੰਮ ਚੈੱਕ ਜ਼ਰੀਏ ਹੀ ਕੀਤਾ ਜਾਵੇ।

ਨਵੇਂ ਨਿਯਮ ਅਨੁਸਾਰ ਜੇਕਰ 10 ਹਜ਼ਾਰ ਤੋਂ ਜ਼ਿਆਦਾ ਦਾ ਭੁਗਤਾਨ ਕੀਤਾ ਜਾਣਾ ਹੈ ਤਾਂ ਅਕਾਊਂਟ ਪੇਈ ਚੈੱਕ ਜਾਂ ਅਕਾਊਂਟ ਪੇਈ ਡ੍ਰਾਫਟ ਜਾਂ ਇਲੈਕਟ੍ਰਾਨਿਕ ਕਲਿਅਰਿੰਗ ਸਿਸਟਮ ਜ਼ਰੀਏ ਹੀ ਕੀਤਾ ਜਾਵੇ।

ਜ਼ਿਆਦਾ ਕੈਸ਼ ਹੈ ਤਾਂ ਇਨ੍ਹਾਂ ਤਰੀਕਿਆਂ ਰਾਹੀਂ ਕਰੋ ਭੁਗਤਾਨ

BHIM (ਭਾਰਤ ਇੰਟਰਫੇਸ ਫੌਰ ਮਨੀ) ਆਧਾਰ ਪੇ

ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਮਦਨ ਕਰ ਨਿਯਮਾਂ, 1962 'ਚ ਸੋਧ ਕਰ ਕੇ ਨਵੇਂ ਨਿਯਮ ਬਣਾਏ ਹਨ ਤੇ ਨਵੇਂ ਨਿਯਮਾਂ ਨੂੰ ਆਮਦਨ ਕਰ (ਤੀਸਰਾ ਸੋਧ) ਨਿਯਮ, 2020 ਕਿਹਾ ਜਾ ਸਕਦਾ ਹੈ। ਸਰਲ ਸ਼ਬਦਾਂ 'ਚ ਕਿਸੇ ਵੀ ਇਲੈਕਟ੍ਰੌਨਿਕ ਮਾਧਿਅਮਾਂ ਤੋਂ ਇਲਾਵਾ ਹੋਰ ਭੁਗਤਾਨ ਯਾਨੀ ਨਕਦੀ 'ਚ ਰੋਜ਼ਾਨਾ 10,000 ਰੁਪਏ ਦੀ ਲਿਮਟ ਤੈਅ ਕੀਤੀ ਗਈ ਹੈ।

ਸਰਕਾਰ ਦਾ ਮੰਨਣਾ ਹੈ ਕਿ ਕੈਸ਼ ਭੁਗਤਾਨ ਦੀ ਲਿਮਟ ਘਟਾਉਣ ਨਾਲ ਕਾਲੇ ਧਨ ਨੂੰ ਠੱਲ੍ਹ ਪਵੇਗੀ। ਸਰਕਾਰ ਅਨੁਸਾਰ, ਹੁਣ ਕੈਸ਼ ਤੋਂ ਇਲਾਵਾ ਭੁਗਤਾਨ ਦੇ ਹੋਰ ਬਦਲ ਮੌਜੂਦ ਹਨ। ਖਾਸਤੌਰ 'ਤੇ ਆਨਲਾਈਨ ਭੁਗਤਾਨ ਦੀਆਂ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ ਕੈਸ਼ ਲੈਣ-ਦੇਣ ਘਟਿਆ ਹੈ। ਸਰਕਾਰ ਇਸ ਨੂੰ ਹੋਰ ਘਟਾਉਣਾ ਚਾਹੁੰਦੀ ਹੈ। ਬੈਂਕਾਂ ਦਾ ਵੀ ਆਧੁਨਿਕੀਕਰਨ ਹੋਇਆ ਹੈ। ਨਾਲ ਹੀ ਆਨਲਾਈਨ ਫੰਡ ਟਰਾਂਸਫਰ ਜਾਂ ਪੇਮੈਂਟ ਐਪ ਜ਼ਰੀਏ ਹੋਣ ਵਾਲੇ ਲੈਣ-ਦੇਣ ਨੂੰ ਸੁਰੱਖਿਅਕ ਕੀਤਾ ਜਾ ਰਿਹਾ ਹੈ।

Posted By: Seema Anand