ਜੇਐੱਨਐੱਨ, ਨਵੀਂ ਦਿੱਲੀ : ਆਟੋ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਰੋਲੈਕਸ ਰਿੰਗਸ ਲਿਮਟਿਡ ਦਾ 731 ਕਰੋੜ ਰੁਪਏ ਦੇ ਆਈਪੀਓ ਬੁੱਧਵਾਰ ਨੂੰ ਖੁੱਲ੍ਹ ਗਿਆ। ਇਸ ਲਈ ਕੀਮਤ ਦਾ ਦਾਇਰਾ 880-900 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਤਿੰਨ ਦਿਵਸ ਆਈਪੀਓ 28 ਜੁਲਾਈ ਨੂੰ ਖੁੱਲ੍ਹ ਕੇ 30 ਜੁਲਾਈ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕਾਂ ਲਈ ਬੋਲੀ 27 ਜੁਲਾਈ ਨੂੰ ਖੁੱਲ੍ਹੀ ਸੀ। ਸਵੇਰੇ 11 ਵਜੇ ਤਕ ਰਿਟੇਲ ਨਿਵੇਸ਼ਕਾਂ ਨੇ 1.57 ਗੁਣਾ ਅਪਲਾਈ ਕੀਤੇ ਸੀ। ਰੋਲੈਕਸ ਰਿੰਗਸ ਦੇ ਆਈਪੀਓ ’ਚ 56 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਜਾਰੀ ਕੀਤੇ ਜਾਣਗੇ, ਜਦਕਿ ਇਸ ਵਿਚ ਮੌਜੂਦਾ ਨਿਵੇਸ਼ਕਾਂ ਦੁਆਰਾ 75 ਲੱਖ ਇਕਵਿਟੀ ਸ਼ੇਅਰਾਂ ਦੀ ਵਿਕਰੀ ਦਾ ਪ੍ਰਸਤਾਵ ਸ਼ਾਮਲ ਹੈ।

Rolex Rings IPO ਤਹਿਤ 56 ਕਰੋੜ ਦੇ ਨਵੇਂ ਸ਼ੇਅਰ ਜਾਰੀ ਹੋਣਗੇ ਜਦਕਿ 675 ਕਰੋੜ ਰੁਪਏ ਦੇ ਸ਼ੇਅਰ ਆਫਰ ਫਾਰ ਸੇਲ ਦੇ ਤਹਿਤ ਜਾਰੀ ਹੋਣਗੇ। ਇਸ ਆਈਪੀਓ ਲਈ ਇਨਕਵਿਰਸ ਕੈਪਿਟਲ ਪ੍ਰਾਈਟ ਲਿਮਟਿਡ ਆਈਡੀਬੀਆਈ ਕੈਪਿਟਲ ਮਾਰਕੀਟ ਐਂਡ ਸਕਿਓਰਿਟੀਜ਼ ਲਿਮਟਿਡ ਤੇ ਜੇਐੱਮ ਫਾਇਨੈਂਸ਼ੀਅਲ ਲਿਮਟਿਡ ਬੁਕ ਰਨਿੰਗ ਲੀਡ ਮੈਨੇਜਰ ਹੈ।

ਕੀ ਹੈ ਬ੍ਰੇਕਰੇਜ ਹਾਊਸ ਦੀ ਰਾਏ

ਬ੍ਰੇਕਰੇਜ ਹਾਊਸ ਦਾ ਕਹਿਣਾ ਹੈ ਕਿ ਕੰਪਨੀ ਦਾ ਰਾਜਸਵ 2019 ਦੇ ਮੁਕਾਬਲੇ ਘਟਿਆ ਹੈ। 2019 ’ਚ ਇਹ ਅੰਕੜਾ 9043 ਮਿਲੀਅਨ ਸੀ ਜਦਕਿ 2020-21 ’ਚ 6163 ਮਿਲੀਅਨ ਸੀ। ਨਾਲ ਹੀ ਕੰਪਨੀ ਨੇ ਆਪਣੇ ਪ੍ਰਾਸਪੈਕਟਸ ’ਚ ਦੱਸਿਆ ਹੈ ਕਿ ਕੁਝ ਲੋਨ ਚੁਕਾਉਣ ’ਚ ਡਿਫਾਲਟ ਕੀਤਾ ਹੈ। ਕਾਰੋਬਾਰ ਸਾਲ 2013 ’ਚ ਉਹ Loan Restructuring ਦਾ ਸਹਾਰਾ ਲੈ ਚੁੱਕੀ ਹੈ। ਆਈਪੀਓ ’ਚ ਪੈਸਾ ਲਿਆਇਆ ਜਾ ਸਕਦਾ ਹੈ ਪਰ IPO ਨਿਵੇਸ਼ ਦੇ ਪਹਿਲਾਂ ਕੰਪਨੀ ਦੀ ਸਥਿਤੀ ’ਤੇ ਅੱਖ ਰੱਖਣਾ ਜ਼ਰੂਰੀ ਹੈ।

Posted By: Sarabjeet Kaur