ਜੇਐੱਨਐੱਨ, ਨਵੀਂ ਦਿੱਲੀ : Reliance Industries Limited ਦੇ ਚੇਅਰਮੈਨ ਮੁਕੇਸ਼ ਅੰਬਾਨੀ ਬੁੱਧਵਾਰ ਨੂੰ ਕੰਪਨੀ ਦੇ ਸ਼ੇਅਰਹੋਲਡਰਜ਼ ਦੀ ਸਾਲਾਨਾ ਬੈਠਕ ਨੂੰ ਸੰਬੋਧਿਤ ਕਰਨ ਵਾਲੇ ਹਨ। ਰਿਲਾਇੰਸ ਦੀ AGM ਤੇ ਦੇਸ਼ ਭਰ ਦੇ ਉਦਯੋਗ ਜਗਤ ਦੀ ਨਜ਼ਰ ਲੱਗੀ ਹੋਈ ਹੈ। ਵਿਸ਼ੇਲਸ਼ਕਾਂ ਮੁਤਾਬਿਕ ਬੁੱਧਵਾਰ ਨੂੰ ਅੰਬਾਨੀ ਕੰਪਨੀ ਦੇ ਭਵਿੱਖ ਦੀ ਬਿਜਨੈਸ ਯੋਜਨਾਵਾਂ ਦਾ ਖੁਲਾਸਾ ਕਰ ਸਕਦੇ ਹਨ। ਇਸ ਤਹਿਤ ਉਹ ਇਸ ਗੱਲ ਦਾ ਉਲੇਖ ਕਰ ਸਕਦੇ ਹਨ ਕਿ ਫੇਸਬੁੱਕ ਵਰਗੀ ਦਿੱਗਜ ਟੇਕ ਕੰਪਨੀ ਨਾਲ ਹੋਈ ਸਾਂਝੇਦਾਰੀ ਦਾ ਇਸਤੇਮਾਲ RIL ਕਿਸੇ ਤਰ੍ਹਾਂ ਆਉਣ ਵਾਲੀ ਸਮੇਂ 'ਚ ਕਰ ਸਕਦੀ ਹੈ। ਕੰਪਨੀ ਦੇ ਪਹਿਲੇ ਆਨਲਾਈ AGM 'ਚ 63 ਸਾਲ ਅੰਬਾਨੀ ਉਰਜਾ ਦੇ ਅਣੂਆਂ ਦੇ ਡਿਕਾਰਬਨਾਈਜ਼ੇਸ਼ਨ ਦੇ ਆਪਣੇ ਸਪਨੇ ਨੂੰ ਲੈ ਕੇ ਕੁਝ ਗੱਲ ਕਰ ਸਕਦੇ ਹਨ। ਦੁਪਹਿਰ 1.35 ਮਿੰਟ 'ਤੇ RIL ਦੇ ਸ਼ੇਅਰ 2.16 ਫੀਸਦੀ ਦੇ ਵਾਧੇ ਨਾਲ 1958.45 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਕਾਰੋਬਾਰ ਕਰ ਰਹੇ ਸਨ।

Live Updates :

- ਆਕਾਸ਼ ਅੰਬਾਨੀ ਨੇ ਕਿਹਾ ਕਿ ਸੈਟ ਟਾਪ ਬੌਕਸ ਦੇ Jio App Store ਰਾਹੀਂ ਕੋਈ ਵੀ ਯੂਜ਼ਰ ਵੱਖ-ਵੱਖ ਤਰ੍ਹਾਂ ਦੇ ਐਪਸ ਜਿਵੇਂ ਏਟਰਟੇਨਮੈਂਟ, ਐਜੂਕੇਸ਼ਨ, ਹੈਲਥ, ਕੁਕਿੰਗ, ਯੋਗਾ, ਗੇਮਿੰਗ, ਧਰਮ ਆਦਿ ਐਕਸੈਸ ਕਰ ਸਕਦੇ ਹਨ।

- ਆਕਾਸ਼ ਅੰਬਾਨੀ ਨੇ AGM 'ਚ JioTV+ ਨੂੰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ JioTV+ 'ਚ ਵਿਸ਼ਵ ਦੀ 12 ਮੋਹਰੀ OTT ਕੰਪਨੀਆਂ ਦੇ ਕੰਟੇਟ ਉਪਲਬੱਧ ਹੋਣਗੇ। ਇਨ੍ਹਾਂ 'ਚ Netflix, Amazon Prime, Disney+ Hotstar, Voot, SonyLiv, Zee5, JioCinema, JioSaavn, YouTube ਕਈ ਹੋਰ ਐਪਸ ਸ਼ਾਮਲ ਹਨ।

- ਆਕਾਸ਼ ਅੰਬਾਨੀ ਨੇ ਕਿਹਾ, ਜਿਓ ਡੈਵਲਪਰਸ ਪ੍ਰੋਗਰਾਮ ਰਾਹੀਂ ਕੋਈ ਵੀ ਐਪ ਡੇਵਲਪਰ ਆਪਣੇ ਐਪਸ ਡੇਵਲਪ ਕਰ ਸਕਦਾ ਹੈ,ਲਾਂਚ ਕਰ ਸਕਦਾ ਹੈ ਤੇ ਮੋਨੇਟਾਈਜ਼ ਕਰ ਸਕਦਾ ਹੈ। ਜੋ ਡੇਵਲਪਰਜ਼ ਜਿਓ ਦੇ ਸਾਂਝੇਦਾਰ ਬਣਨ ਦੀ ਇੱਛਾ ਰੱਖਦੇ ਹਨ, ਉਹ ਜ਼ਿਆਦਾ ਜਾਣਕਾਰੀ ਲਈ http://developer.jio.com 'ਤੇ ਜਾ ਸਕਦੇ ਹਨ।

- ਮੁਕੇਸ਼ ਅੰਬਾਨੀ ਨੇ ਕਿਹਾ ਕਿ Jio Platforms ਨੇ 5G ਤਿਆਰ ਕਰ ਲਿਆ ਹੈ ਤੇ ਸਪੈਕਟ੍ਰਮ ਦੀ ਉਪਲਬਧਤਾ ਨਾਲ ਹੀ ਇਸ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ 5G ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਆਤਮਨਿਰਭਰ ਭਾਰਤ ਦੀ ਦਿਸ਼ਾ 'ਚ ਵਧਾਇਆ ਗਿਆ ਇਕ ਕਦਮ ਹੈ।

- ਮੁਕੇਸ਼ ਅੰਬਾਨੀ ਨੇ ਕਿਹਾ, ਅਸੀਂ ਜਿਓ ਪਲੇਟਫਾਰਮ 'ਚ ਇਕ ਰਣਨੀਤਕ ਨਿਵੇਸ਼ਕ ਦੇ ਰੂਪ 'ਚ ਗੂਗਲ ਦਾ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ। ਅਸੀਂ ਇਕ ਨਿਵੇਸ਼ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਗੂਗਲ ਜਿਓ ਪਲੇਟਫਾਰਮ 'ਚ 7.7 ਫੀਸਦੀ ਹਿੱਸੇਦਾਰੀ ਲਈ 33,737 ਕਰੋੜ ਰੁਪਏ ਨਿਵੇਸ਼ ਕਰੇਗਾ।

- ਮੁਕੇਸ਼ ਅੰਬਾਨੀ ਨੇ ਕਿਹਾ, 'ਅਸੀਂ ਯੂਏਈ ਦੀ ਏਆਈਡੀਏ ਤੇ ਮੁਬਾਦਲਾ ਤੇ ਸਾਊਦੀ ਅਰਬ ਦੀ ਪੀਆਈਏਐੱਫ ਦਾ ਸਾਡੇ ਮਹੱਤਵਪੂਰਨ ਸਾਝੇਦਾਰਾਂ ਦੇ ਰੂਪ 'ਚ ਸਵਾਗਤ ਕਰਦੇ ਹਾਂ। ਜੋ ਉਹ ਲੈ ਕੇ ਆਏ ਹਨ, ਉਗ ਪੈਸਿਆਂ ਤੋਂ ਕਿਤੇ ਜ਼ਿਆਦਾ ਹੈ। ਉਹ ਸਾਡੀ ਅਰਥਵਿਵਸਥਾ ਦੀ ਅਪਾਰ ਵਿਕਾਸ ਸਮਰੱਥਾ 'ਚ ਵਿਸ਼ਵਾਸ ਲੈ ਕੇ ਆਏ ਹਨ।'

- ਰਿਲਾਇੰਸ ਦੀ ਅਹਿਮ AGM ਸ਼ੁਰੂ ਹੋ ਗਈ ਹੈ।

- RIL ਦੇ ਸ਼ੇਅਰਾਂ ਦੇ ਹੁਣ ਤਕ 120 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਆ ਚੁੱਕੀ ਹੈ। ਇਸ ਨਾਲ ਹੀ RIL ਦੁਨੀਆ ਦੀ 50 ਸਭ ਤੋਂ ਮੁਲਵਾਨ ਪਬਲਲਿਕਲੀ ਟ੍ਰੇਡੇਡ ਕੰਪਨੀਆਂ 'ਚ ਸ਼ਾਮਲ ਹੋ ਗਈ ਹੈ।

Posted By: Amita Verma