ਅਮਰੀਕਾ : ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੈ। ਘੁੰਮਦੇ-ਫਿਰਦੇ, ਖਾਂਦੇ-ਪੀਦੇ ਹਰ ਸਮੇਂ ਅਸੀਂ ਇਸ 'ਚ ਡੁੱਬੇ ਰਹਿੰਦੇ ਹਨ। ਇਸ ਆਦਤ ਨੂੰ ਛੁਡਾਉਣ ਦਾ ਦਿਸ਼ਾ ਅਮਰੀਕਾ ਦੇ ਕੈਲਿਫੋਰਨੀਆ 'ਚ ਇਕ ਰੇਸਤਰਾਂ ਨੇ ਅਹਿਮ ਕਦਮ ਚੁੱਕਿਆ ਹੈ। ਰੇਸਤਰਾਂ ਨੇ ਖਾਂਦੇ ਸਮੇਂ ਸਮਾਰਟਫੋਨ ਨਾ ਇਸਤੇਮਾਲ ਕਰਨ ਵਾਲਿਆਂ ਨੂੰ ਫ੍ਰੀ ਪਿਜਾ ਦੇਣ ਦਾ ਐਲਾਨ ਕੀਤਾ ਹੈ।

ਗਾਹਕ ਸਮਾਰਟਫੋਨ ਦਾ ਇਸਤੇਮਾਲ ਨਾ ਕਰਨ ਇਸ ਲਈ ਰੇਸਤਰਾਂ ਦੇ ਮਾਲਕ ਨੇ ਇਕ ਲੋਕਰ ਦੀ ਸੁਵਿਧਾ ਦੇ ਰੱਖੀ ਹੈ, ਜਿਸ 'ਚ ਸਮਾਰਟਫੋਨ ਨੂੰ ਰੱਖਿਆ ਜਾ ਸਕਦਾ ਹੈ। ਜੇ ਗਾਹਕ ਆਪਣੇ ਸਮਾਰਟਫੋਨ ਦਾ ਇਸਤੇਮਾਲ ਕੀਤੇ ਬਿਨਾਂ ਪੂਰਾ ਖਾਣਾ ਖਾ ਲੈਂਦੇ ਹਨ ਤਾਂ ਉਹ ਆਪਣੀ ਅਗਲੀ ਟਿਪ 'ਤੇ ਫ੍ਰੀ ਪਿਜਾ ਲੈ ਸਕਦੇ ਹਨ ਜਾਂ ਘਰ ਲੈ ਜਾ ਸਕਦੇ ਹਨ। ਜੇ ਉਹ ਚਾਹੁਣ ਤਾਂ ਪਿਜਾ ਨੂੰ ਬੇਘਰ ਲੋਕਾਂ ਨੂੰ ਦਾਨ ਵੀ ਕਰ ਸਕਦੇ ਹਨ।

Posted By: Amita Verma