RBI ਨੇ ਇਸ ਬੈਂਕ 'ਤੇ ਲਾਇਆ 35 ਲੱਖ ਰੁਪਏ ਦਾ ਜੁਰਮਾਨਾ, ਜਾਣੋ ਕੀ ਸੀ ਗ਼ਲਤੀ
Publish Date:Mon, 28 Oct 2019 04:19 PM (IST)
v>
ਮੁੰਬਈ (ਪੀਟੀਆਈ) : ਭਾਰਤੀ ਰਿਜ਼ਰਵ ਬੈਂਕ (RBI) ਨੇ ਤਾਮਿਲਨਾਡੂ ਮਰਕੇਂਟਾਈਲ ਬੈਂਕ 'ਤੇ 35 ਲੱਖ ਰੁਪਏ ਦੀ ਪੈਨਲਟੀ ਲਾਈ ਹੈ। ਰਿਜ਼ਰਵ ਬੈਂਕ ਅਨੁਸਾਰ, ਬੈਂਕ ਨੇ ਫਰਾਡ ਕਲਾਸੀਫਿਕੇਸ਼ਨ ਤੇ ਨੋਟੀਫਿਕੇਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਭਾਰਤੀ ਰਿਜ਼ਰਵ ਬੈਂਕ ਨੇ 24 ਅਕਤੂਬਰ 2019 ਨੂੰ ਹੁਕਮ ਜਾਰੀ ਕਰਕੇ ਤਾਮਿਲਨਾਡੂ ਮਰਕੇਂਟਾਈਲ ਬੈਂਕ 'ਤੇ ਇਹ ਜੁਰਮਾਨਾ ਲਗਾਇਆ ਸੀ।
25 ਅਕਤੂਬਰ ਨੂੰ ਜਾਰੀ ਪ੍ਰੈੱਸ ਨੋਟ 'ਚ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਤਾਮਿਨਲਾਡੂ ਮਰਕੇਂਟਾਈਲ ਬੈਂਕ ਨੇ ਉਸ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੈਂਕ ਨੇ ਫਰਾਡ ਕਲਾਸੀਫਿਕੇਸ਼ਨ ਐਂਡ ਰਿਪੋਰਟਿੰਗ ਬਾਈ ਕਮਰਸ਼ੀਅਲ ਬੈਂਕਸ ਤੇ ਚੋਣਵੇਂ FIs ਨਿਰਦੇਸ਼ਾਂ ਦੀਆਂ ਕੁਝ ਵਿਵਸਥਾਵਾਂ ਦੀ ਪਾਲਣਾ ਨਹੀਂ ਕੀਤੀ ਸੀ।
Posted By: Seema Anand