ਨਵੀਂ ਦਿੱਲੀ : ਰਿਨਾਲਟ ਕੰਪਨੀ ਆਪਣੀ ਨਵੀਂ 7 ਸੀਟਾਂ ਵਾਲੀ ਟਰਾਈਬਰ ਦੀ ਬੁਕਿੰਗ ਕੱਲ੍ਹ ਭਾਵ 17 ਅਗਸਤ ਤੋਂ ਸ਼ੁਰੂ ਕਰ ਰਹੀ ਹੈ। ਕੰਪਨੀ ਨੇ ਬੁਕਿੰਗ ਦੀ ਰਾਸ਼ੀ 11,000 ਰੁਪਏ ਰੱਖੀ ਹੈ। ਇਸ ਤੋਂ ਇਲਾਵਾ ਕੰਪਨੀ ਇਸ ਕਾਰ ਨੂੰ 28 ਅਗਸਤ ਨੂੰ ਲਾਂਚ ਕਰ ਰਹੀ ਹੈ। ਟਰਾਈਬਰ ਸਬ-4 ਸੀਟਰ ਕਾਰ ਹੈ ਅਤੇ ਇਸ ਨੂੰ ਕੰਪਨੀ ਕਵਿਡ ਅਤੇ ਡਸਟਰ ਦੇ ਵਿਚਕਾਰਲੀ ਪੁਜੀਸ਼ਨ 'ਤੇ ਰੱਖਦੀ ਹੈ। ਅਜਿਹੇ ਵਿਚ ਉਮੀਦ ਹੈ ਕਿ ਕੰਪਨੀ ਇਸ ਦੀ ਕੀਮਤ 5.5 ਲੱਖ ਰੁਪਏ ਤੋਂ ਲੈ ਕੇ 8.5 ਲੱਖ ਰੁਪਏ ਰੱਖ ਸਕਦੀ ਹੈ। ਭਾਰਤੀ ਬਾਜ਼ਾਰ ਵਿਚ ਰਿਨਾਲਟ ਟਰਾਈਬਰ ਦਾ ਮੁਕਾਬਲਾ ਮਾਰੂਤੀ ਸਾਜ਼ੂਕੀ ਸਵਿਫਟ, ਹੁੰਡਈ ਗ੍ਰੈਂਡ ਆਈ10 ਅਤੇ ਫੋਰਡ ਫੀਗੋ ਨਾਲ ਹੋਵੇਗਾ।

ਰਿਨਾਲਟ ਟਰਾਈਬਰ ਸਮਾਨ ਕਵਿਡ ਹੈਚਬੈਕ ਦੇ ਪਲੇਟਫਾਰਮ 'ਤੇ ਬਣਾਈ ਜਾਵੇਗੀ। ਜਿਸ ਕਾਰਨ ਇਸ ਦੀ ਕਾਫੀ ਖਾਸੀਅਤਾਂ ਕਵਿਡ ਨਾਲ ਮੇਲ ਖਾਂਦੀਆਂ ਹਨ। ਟਰਾਈਬਰ ਦੀ ਲੰਬਾਈ 3990ਐਮਐਮ, ਚੌੜਾਈ1739 ਐਮਐਮ ਅਤੇ ਉਚਾਈ 1643ਐਮਐਮ ਹੈ। ਇਸ ਤੋਂ ਇਲਾਵਾ ਇਸ ਦਾ ਗ੍ਰਾਉਂਡ ਕਲਿਅਰੈਂਸ 182 ਐਮਐਮ ਹੈ। ਤੀਜੀ ਲਾਈਨ ਹਟਾਉਣ ਤੋਂ ਬਾਅਦ ਇਸ ਦਾ ਬੂਟ ਸਪੇਸ ਆਪਣੇ ਸੈਗਮੈਂਟ ਵਿਚ ਸਭ ਤੋਂ ਜ਼ਿਆਦਾ 625 ਲੀਟਰ ਦਾ ਹੋ ਜਾਂਦਾ ਹੈ।

ਪਾਵਰ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਰਿਨਾਲਟ ਟਰਾਈਬਰ ਵਿਚ 1.0 ਲੀਟਰ ਦਾ 3 ਸਿਲੰਡਰ ਪੈਟਰੋਲ ਇੰਜਣ ਦਿਤਾ ਜਾਵੇਗਾ ਜੋ 72ਬੀਐਚਪੀ ਦੀ ਪਾਵਰ ਅਤੇ 95 ਐਮਐਮਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ ਸਟੈਂਡਰਡ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੈ। ਫੀਚਰਾਂ ਦੀ ਗੱਲ ਕਰੀਏ ਤਾਂ ਟਾਪ ਵੈਰੀਅੰਟ ਵਿਚ ਟਰਾਈਬਰ ਪ੍ਰੋਜੈਕਟਰ ਹੈਡਲੈਂਪਸ ਦੇ ਨਾਲ ਐਲਈਡੀ ਡੇਟਾਈਮ ਰਨਿੰਗ ਲਾਈਟਸ ਨਾਲ ਐਲਈਡੀ ਟੇਲ ਲੈਂਪਸ ਹੋਣਗੇ। ਇਸ ਤੋਂ ਇਲਾਵਾ ਇਸ ਵਿਚ ਮਸ਼ੀਨ ਕੱਟ ਅਲਾਇ ਵਹੀਲਸ, ਰੂਫ ਰੇਲਸ ਅਤੇ ਫੋਕਸ ਸਕਿਡ ਪਲੇਟ ਦਿਤੀ ਜਾਵੇਗੀ।

ਇੰਟੀਰੀਅਰ ਦੀ ਗੱਲ ਕਰੀਏ ਤਾਂ ਟਰਾਈਬਰ ਵਿਚ ਸਟੀਇਰਿੰਗ ਮਾਉਂਟੇਡ ਆਡਿਓ ਨਹੀਂ ਹੈ। ਇਹ ਸਿਰਫ਼ ਟਚਸਕਰੀਨ ਇਨਫੋਟੈਨਮੈਂਟ ਸਿਸਟਮ ਦੇ ਨਾਲ ਹੀ ਆਏਗਾ ਜੋ ਐਨਡਰਾਇਡ ਆਟੋ, ਐਪਲ ਕਾਰ ਪਲੇਅ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਇਸ ਵਿਚ ਇਕ ਡਿਜੀਟਲ ਇੰਸਟਰੂਮੈਂਟ ਕਲਸਟਰ, ਪੂਸ਼ ਬਟਨ ਸਟਾਰਟ ਸਟਾਪ ਵੀ ਦਿਤਾ ਜਾਵੇਗਾ। ਸੁਰੱਖਿਆ ਦੀ ਗੱਲ ਕਰੀਏ ਤਾਂ ਟਰਾਈਬਰ ਵਿਚ ਏਅਰਬੈਗਸ, ਏਬੀਐਸ ਦੇ ਨਾਲ ਈਬੀਡੀ, ਹਾਈ ਸਪੀਡ ਅਲਰਟ ਸਿਸਟ, ਡਰਾਈਵਰ ਅਤੇ ਪੈਸੇਂਜਰ ਸੀਟ ਬੈਲਟ ਵਾਰਨਿੰਗ ਦੇ ਨਾਲ ਰਿਅਰ ਪਾਰਕਿੰਗ ਸੈਂਸਰਜ਼ ਵੀ ਦਿਤੇ ਜਾਣਗੇ।