ਨਵੀਂ ਦਿੱਲੀ, ਆਟੋ ਡੈਸਕ : ਭਾਰਤ 'ਚ ਫੈਸਟਿਵ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ ਅਜਿਹੇ 'ਚ 'ਚ ਆਟੋਮੋਬਾਈਲ ਕੰਪਨੀਆਂ ਆਪਣੀਆਂ ਕਾਰਾਂ 'ਤੇ ਬਿਹਤਰੀਨ ਆਫਰਜ਼ ਪੇਸ਼ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ Renault ਨੇ ਵੀ ਹੁਣ ਆਪਣੀਆਂ ਕਾਰਾਂ 'ਤੇ ਡਿਸਕਾਊਂਟ ਆਫਰ ਸ਼ੁਰੂ ਕਰ ਦਿੱਤਾ ਹੈ। ਇਸ ਆਫਰ ਦਾ ਲਾਭ ਗਾਹਕ ਪੂਰੇ ਫੈਸਟਿਵ ਸੀਜ਼ਨ 'ਚ ਲੈ ਸਕਣਗੇ। ਅਜਿਹੇ 'ਚ ਜੇਕਰ ਤੁਸੀਂ ਵੀ ਫੈਸਟਿਵ ਸੀਜ਼ਨ 'ਚ ਆਪਣੇ ਅਰ ਰੇਨਾਟ ਕਾਰ ਲਿਆਉਣ ਦਾ ਮਨ ਬਣਾ ਰਹੇ ਹਨ ਤਾਂ ਇਹ ਮੌਕਾ ਤੁਹਾਡੇ ਲਈ ਬੇਹੱਦ ਖਾਸ ਹੈ ਤਾਂ ਚੱਲੋ ਜਾਂਦੇ ਹਾਂ ਕਿ Renault ਦੀ ਕਿਹੜੀ ਕਾਰ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

Renault Kwid: ਕਵਿਡ 'ਤੇ ਕੰਪਨੀ ਪੂਰੇ 40,000 ਰੁਪਏ ਦਾ ਡਿਸਕਾਊਂਟ ਕੰਪਨੀ ਵੱਲੋਂ ਆਫਰ ਕੀਤਾ ਜਾ ਰਿਹਾ ਹੈ। ਇਸ ਡਿਸਕਾਊਂਟ ਦਾ ਫਾਇਦਾ ਗਾਹਕ ਪੂਰੇ ਅਕਤੂਬਰ ਮਹੀਨੇ 'ਚ ਲੈ ਸਕਦੇ ਹਨ। ਇਸ ਆਫਰ 'ਚ ਗਾਹਕਾਂ ਨੂੰ 9,000 ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਤੇ ਗ੍ਰਾਮੀਣ ਗਾਹਕਾਂ ਨੂੰ ਸਪੈਸ਼ਲ ਆਫਰ ਦਿੱਤਾ ਜਾਵੇਗਾ।

Renault Triber : ਭਾਰਤ 'ਚ ਇਸ ਕਾਰ ਦੀ ਕੀਮਤ 5.12 ਲੱਖ ਤੋਂ ਸ਼ੁਰੂ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਟ੍ਰਾਈਬਰ 'ਤੇ ਪੂਰੇ 30,000 ਰੁਪਏ ਦਾ ਡਿਸਕਾਊਂਟ ਆਫਰ ਕਰ ਰਹੀ ਹੈ। ਇਸ 'ਚ ਗਾਹਕਾਂ ਨੂੰ 9,000 ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਤੇ ਗ੍ਰਾਮੀਣ ਗਾਹਕਾਂ ਨੂੰ ਸਪੈਸ਼ਲ ਆਫਰ ਦਿੱਤਾ ਜਾਵੇਗਾ। ਇਸ ਆਫਰ 'ਚ ਗਾਹਕਾਂ ਨੂੰ 3.99 ਪਰਸੈਂਟ ਦਾ ਸਪੈਸ਼ਲ ਇੰਟ੍ਰੇਸਟ ਰੇਟ ਵੀ ਦਿੱਤਾ ਜਾਵੇਗਾ।

Renault Duster : ਇਸ ਕਾਰ ਦੀ ਕੀਮਤ 8.59 ਲੱਖ ਰੁਪਏ ਹੈ। ਜੇਕਰ ਗੱਲ ਕਰੀਏ ਤਾਂ ਡਿਸਕਾਊਂਟ ਆਫਰ ਕੀਤੀ ਤਾਂ ਕੰਪਨੀ Renault DUSTER - 1.5L 'ਤੇ 70,000 ਰੁਪਏ ਦਾ ਡਿਸਕਾਊਂਟ ਆਫਰ ਕਰ ਰਹੀ ਹੈ ਜਿਸ 'ਚ 30,000 ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਤੇ ਗ੍ਰਾਮੀਣ ਗਾਹਕਾਂ ਨੂੰ ਸਪੈਸ਼ਲ ਆਫਰ ਦਿੱਤਾ ਜਾਵੇਗਾ। ਇਸ 'ਤੇ ਕੰਪਨੀ 20,000 ਰੁਪਏ ਦੇ ਲਾਯਲਿਟੀ ਬੈਨੇਫਿਟਸ, 3 ਸਾਲ ਜਾਂ 50,000 ਕਿਲੋਮੀਟਰ ਦਾ ਈਜੀ ਕੇਅਰ ਪੈਕੇਜ ਤੇ 30,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਆਫਰ ਕਰ ਰਹੀ ਹੈ।

Posted By: Ravneet Kaur