ਨਈ ਦੁਨੀਆ, ਨਵੀਂ ਦਿੱਲੀ : ਸਰਕਾਰ ਨੇ ਆਮਦਨ ਕਰ ਦਾ ਭੁਗਤਾਨ ਕਰਨ ਵਾਲਿਆਂ ਨੂੰ ਰਾਹਤ ਦਿੱਤੀ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ 26 ਕਰੋੜ 242 ਲੱਖ ਰੁਪਏ ਦੇ ਰਿਫੰਡ ਜਾਰੀ ਕੀਤੇ ਹਨ। ਇਸ ਨਾਲ ਦੇਸ਼ ਦੇ 16 ਲੱਖ 84 ਹਜ਼ਾਰ 298 ਆਮਦਨ ਕਰ ਦਾਤਿਆਂ ਨੂੰ ਫਾਇਦਾ ਹੋਵੇਗਾ। ਸੀਬੀਡੀਟੀ ਨੇ ਚਾਲੂ ਵਿੱਤੀ ਵਰ੍ਹੇ 'ਚ ਪਹਿਲੀ ਅਪ੍ਰੈਲ ਤੋਂ 21 ਮਈ ਤਕ 16,84,298 ਕਰਦਾਤਿਆਂ ਨੂੰ 26,242 ਕਰੋੜ ਰੁਪਏ ਦੇ ਟੈਕਸ ਰਿਫੰਡ ਜਾਰੀ ਕਰ ਦਿੱਤੇ ਹਨ। ਬਾਜ਼ਾਰ 'ਚ ਨਕਦੀ ਪ੍ਰਵਾਹ ਵਧਾਉਣ ਲਈ ਟੈਕਸ ਰਿਫੰਡ 'ਚ ਤੇਜ਼ੀ ਆਈ ਹੈ ਤਾਂ ਜੋ ਬਾਜ਼ਾਰ 'ਚ ਮੰਗ ਵਧੇ। ਇਸ ਮਿਆਦ ਦੌਰਾਨ ਆਮਦਨ ਕਰ ਰਿਫੰਡ ਦੇ ਰੂਪ 'ਚ 15,81,906 ਕਰਦਾਤਿਆਂ ਨੂੰ 14,632 ਕਰੋੜ ਰੁਪਏ ਤੇ ਕਾਰਪੋਰੇਟ ਕਰ ਰਿਫੰਡ ਦੇ ਰੂਪ 'ਚ 1,02,392 ਕਰਦਾਤਿਆਂ ਨੂੰ 11,610 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਆਤਮਨਿਰਭਰ ਭਾਰਤ ਅਭਿਆਨ ਤਹਿਤ ਪਿਛਲੇ ਹਫ਼ਤੇ ਕੀਤੇ ਗਏ ਐਲਾਨਾਂ ਤੋਂ ਬਾਅਦ ਰਿਫੰਡ ਦੀ ਪ੍ਰਕਿਰਿਆ ਹੋਰ ਤੇਜ਼ ਕਰ ਦਿੱਤੀ ਗਈ ਹੈ। ਹੁਣ ਰਿਫੰਡ ਦੀ ਰਕਮ ਵੀ ਤੇਜ਼ੀ ਨਾਲ ਜਾਰੀ ਕੀਤੀ ਜਾ ਰਹੀ ਹੈ।

ਰਾਹਤ ਦੇ ਅੰਕੜੇ

ਸੀਬੀਡੀਟੀ ਨੇ 16 ਮਈ ਨੂੰ ਖ਼ਤਮ ਹੋਏ ਹਫ਼ਤੇ 'ਚ 37,531 ਕਰਦਾਤਿਆਂ ਨੂੰ 2,050.61 ਕਰੋੜ ਰੁਪਏ ਤੇ 2,878 ਕਾਰਪੋਰੇਟ ਕਰਦਾਤਿਆਂ ਨੂੰ 878.62 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਹਫ਼ਤੇ ਯਾਨੀ 17 ਤੋਂ 21 ਮਈ, 2020 ਦੌਰਾਨ, 1,22,764 ਕਰਦਾਤਿਆਂ ਨੂੰ 2,672.97 ਕਰੋੜ ਰੁਪਏ ਰਿਫੰਡ ਦੇ ਰੂਪ 'ਚ ਦਿੱਤੇ ਗਏ। ਇਸ ਦੌਰਾਨ ਟਰੱਸਟ, ਐੱਮਐੱਸਐੱਮਈ, ਪ੍ਰੋਪਰਾਈਟਰਸ਼ਿਪ, ਪਾਰਟਨਰਸ਼ਿਪ ਸਮੇਤ 33,774 ਕਾਰਪੋਰੇਟ ਟੈਕਸ ਦੇਣ ਵਾਲਿਆਂ ਨੂੰ 6714.34 ਕਰੋੜ ਰੁਪਏ ਰਿਫੰਡ ਦੇ ਰੂਪ 'ਚ ਜਾਰੀ ਕੀਤੇ ਗਏ।

Posted By: Seema Anand