ਨਵੀਂ ਦਿੱਲੀ, ਬਿਜਨੈੱਸ ਡੈਸਕ : ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ 200 ਅਰਬ ਡਾਲਰ ਦਾ

ਮਾਰਕੀਟ ਕੈਪ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ। ਮਾਰਚ ਦੇ ਮੱਧ ਤੋਂ ਇਸ ਦੇ ਸ਼ੇਅਰ 'ਚ ਲਗਪਗ 157 ਫੀਸਦੀ ਦਾ ਜਬਰਦਸਤ ਉਛਾਲ ਆਇਆ ਹੈ। BSE 'ਤੇ ਕੰਪਨੀ ਦਾ ਸ਼ੇਅਰ 6 ਫੀਸਦੀ ਤੋਂ ਜ਼ਿਆਦਾ ਉਛਾਲ ਦੇ ਨਾਲ 2,343.90 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਕੰਪਨੀ ਦੇ ਅੰਸ਼ਿਕ ਚੁਕਤਾ ਸ਼ੇਅਰ ਦੀ ਲਗਪਗ 8 ਫੀਸਦੀ ਤੇਜ਼ੀ ਨਾਲ 1,365 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਬਲੂਮਬਰਗ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਸ਼ੇਅਰ ਦਾ ਬਜ਼ਾਰ ਮੁੱਲ 201 ਅਰਬ ਡਾਲਰ ਸੀ। ਆਨੰਦ ਰਾਠੀ ਸਿਕਓਰਿਟੀਜ ਮੁਤਾਬਕ RIL ਦਾ ਸ਼ੇਅਰ ਪ੍ਰਾਈਸ ਦਾ ਟਾਰਗੇਟ 2500 ਰੁਪਏ ਦਾ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਦੀ ਕੰਪਨੀ ਸਿਲਵਰ ਲੇਕ ਪਾਰਟਨਰਸ ਵੱਲੋਂ ਬੁੱਧਵਾਰ ਨੂੰ ਰਿਲਾਇੰਸ ਦੀ ਰੀਟੇਲ ਕੰਪਨੀ ਰਿਲਾਇੰਸ ਰੀਟੇਲ ਵੈਂਚਰਸ ਲਿਮੀਟਿਡ 'ਚ 1 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਖਬਰ ਨਾਲ ਕੰਪਨੀ ਦੇ ਸ਼ੇਅਰ ਤੇਜ਼ੀ ਨਾਲ ਉਛਲੇ ਹਨ। ਇਸ ਸਾਲ ਦੇਖਿਆ ਜਾਵੇ ਤਾਂ ਕੰਪਨੀ ਦੇ ਸ਼ੇਅਰਾਂ 'ਚ 47 ਫੀਸਦੀ ਤੋਂ ਜ਼ਿਆਦਾ ਤੇਜ਼ੀ ਨਜ਼ਰ ਆਈ ਹੈ।

ਸਿਲਵਰ ਲੇਕ ਰਿਲਾਇੰਸ ਵੈਂਚਰਜ਼ ਲਿਮੀਟਿਡ 'ਚ 7500 ਕਰੋੜ ਰੁਪਏ ਨਿਵੇਸ਼ ਕਰੇਗੀ। ਇਸ ਦੇ ਬਦਲੇ 'ਚ ਕੰਪਨੀ ਨੂੰ ਰਿਲਾਇੰਸ ਰੀਟੇਲ 'ਚ 1.75 ਫੀਸਦੀ ਹਿੱਸੇਦਾਰੀ ਮਿਲੇਗੀ। ਇਸ ਤਰ੍ਹਾਂ ਸਿਲਵਰ ਲੇਕ ਰਿਲਾਇੰਸ ਸਮੂਹਲ ਦੀਆਂ ਦੋ ਕੰਪਨੀਆਂ 'ਚ ਨਿਵੇਸ਼ ਕਰ ਚੁੱਕੀ ਹੈ। ਮੁਕੇਸ਼ ਅੰਬਾਨੀ ਨੂੰ ਲੰਬੇ ਸਮੇਂ ਤੋਂ ਖੁਦਰਾ ਕਾਰੋਬਾਰ ਲਈ ਨਿਵੇਸ਼ਕਾਂ ਦੀ ਤਲਾਸ਼ ਹੈ। ਹੁਣ ਇਸ ਡਿਵੈੱਲਪਮੈਂਟ ਤੋਂ ਬਾਅਦ ਸਿਲਵਰ ਲੇਕ ਕੰਪਨੀ ਲਈ ਪਹਿਲਾਂ ਨਿਵੇਸ਼ਕ ਬਣ ਗਿਆ ਹੈ। RRVL ਦੀ ਸਹਾਇਕ ਕੰਪਨੀ ਰਿਲਾਇੰਸ ਰੀਟੇਲ ਲਿਮੀਟਿਡ ਭਾਰਤ ਦੇ ਸਭ ਤੋਂ ਵੱਡੇ ਤੇ ਤੇਜ਼ੀ ਨਾਲ ਵਧਦੇ ਖੁਦਰਾ ਵਪਾਰ ਦਾ ਸੰਚਾਲਨ ਕਰਦੀ ਹੈ। ਇਸ ਦੇ ਦੇਸ਼ਭਰ 'ਚ 12,000 ਦੇ ਕਰੀਬ ਸਟੋਰ ਹਨ। Apple Inc ਦੁਨੀਆ ਦੀ ਸਭ ਤੋਂ ਜ਼ਿਆਦਾ ਵੈਲਯੂਡ ਵਾਲੀ ਕੰਪਨੀ ਹੈ ਜਿਸ ਦਾ ਬਾਜ਼ਾਰ ਮੁੱਲ 2 ਟ੍ਰਿਲੀਅਨ ਡਾਲਰ ਹੈ। ਇਸ ਤੋਂ ਬਾਅਦ ਸਾਊਦੀ ਅਰਾਮਕੋ 1.91 ਟ੍ਰਿਲੀਅਨ ਡਾਲਰ, Amazon.com ਇੰਕ 1.58 ਟ੍ਰਿਲੀਅਨ ਡਾਲਰ, ਮਾਈਕ੍ਰੋਸਾਫਟ ਕਾਪਰ 1.53 ਟ੍ਰਿਲੀਅਨ ਡਾਲਰ ਤੇ ਅਲਫਾਬੇਟ ਇੰਕ 1.04 ਟ੍ਰਿਲੀਅਨ ਡਾਲਰ ਹੈ। ਗਲੋਬਲ ਤੇਲ ਤੇ ਗੈਸ ਕੰਪਨੀਆਂ ਦੇ ਮਾਮਲੇ 'ਚ ਸਾਊਦੀ ਅਰਾਮਕੋ ਤੋਂ ਬਾਅਦ RIL ਦੂਜੇ ਸਥਾਨ 'ਤੇ ਹੈ

Posted By: Ravneet Kaur