ਨਵੀਂ ਦਿੱਲੀ : ਪ੍ਰਾਈਵੇਟ ਇਕਵਿਟੀ ਫਰਮ ਕੇਕੇਆਰ Reliance Industries Limited ਦੀ ਕੰਪਨੀ jio Platforms 'ਚ 2.32 ਫੀਸਦੀ ਹਿੱਸੇਦਾਰੀ ਖਰੀਦੇਗੀ। ਕੇਕੇਆਰ ਇਹ ਹਿੱਸੇਦਾਰੀ 11,367 ਕਰੋੜ ਰੁਪਏ 'ਚ ਖਰੀਦੇਗੀ। ਆਰਆਈਐੱਲ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਹੈ। ਇਹ ਤਾਜ਼ਾ ਡੀਲ jio ਪਲੈਟਫਾਰਮਜ਼ ਨੂੰ 4.91 ਲੱਖ ਕਰੋੜ ਰੁਪਏ ਦੀ Equity valuation ਤੇ 5.16 ਲੱਖ ਕਰੋੜ ਰੁਪਏ Enterprise value ਦਿੱਤੇ ਹਨ। ਇਹ 22 ਅਪ੍ਰੈਲ ਦੇ ਬਾਅਦ ਹੁਣ ਤਕ ਦਾ jio Platform 'ਚ ਪੰਜਵਾਂ ਨਿਵੇਸ਼ ਹੈ।


ਇਸ ਤਾਜਾ ਡੀਲ ਨਾਲ ਹੀ Jio Platform 'ਚ 17.07 ਫੀਸਦੀ ਵਿਦੇਸ਼ੀ ਹਿੱਸੇਦਾਰੀ ਹੋ ਗਈ ਹੈ। ਕੰਪਨੀ 'ਚ ਪਹਿਲਾਂ ਤੇ ਸਭ ਤੋਂ ਵੱਡਾ ਨਿਵੇਸ਼ ਫੇਸਬੁੱਕ ਦਾ ਸੀ। ਫੇਸਬੁੱਕ ਨੇ 43,573.62 ਕਰੋੜ ਰੁਪਏ 'ਚ ਕੰਪਨੀ ਦੀ 9.99 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਣ ਕੀਤਾ ਸੀ। ਫੇਸਬੁੱਕ ਨੇ ਇਹ ਐਲਾਨ 22 ਅਪ੍ਰੈਲ ਨੂੰ ਕੀਤਾ ਸੀ। ਫੇਸਬੁੱਕ ਤੋਂ ਬਾਅਦ Private Equity Funds Silver Lake, Vista Equity Partners ਤੇ General Atlantic ਨੇ jio ਪਲੈਟਫਾਰਮ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ।

ਫੇਸਬੁੱਕ ਤੋਂ ਬਾਅਦ ਸਿਲਵਰ ਲੇਕ ਨੇ 4 ਮਈ 2020 ਨੂੰ jio ਪਲੈਟਫਾਰਮ 'ਚ 5655.75 ਕਰੋੜ ਰੁਪਏ 'ਚ 1.15 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੱਠ ਮਈ 2020 ਨੂੰ Vista Equity Partners ਨੇ ਜੀਓ ਪਲੈਟਫਾਰਮਜ਼ 'ਚ 11,367 ਕਰੋੜ ਰੁਪਏ 'ਚ 2.32 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ। ਵਿਸਟਾ ਤੋਂ ਬਾਅਦ 17 ਮਈ 2020 ਨੂੰ ਜਨਰਲ ਅਟਲਾਂਟਿਕਾ ਨੇ ਜੀਓ ਪਲੈਟਫਾਰਮਜ਼ 'ਚ 6598.38 ਕਰੋੜ ਰੁਪਏ 'ਚ 1.34 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਸੀ ਤੇ ਕੇਕੇਆਰ ਨੇ ਜੀਓ ਪਲੈਟਫਾਰਮਜ਼ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।

ਇਸ ਤਰ੍ਹਾਂ ਹੁਣ ਕੁੱਲ ਪੰਜ ਵੱਡੇ ਨਿਵੇਸ਼ਕਾਂ ਦੁਆਰਾ ਜੀਓ ਪਲੈਟਫਾਰਮ 'ਚ 78,562 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ।


Private equity firm ਕੇਕੇਆਰ ਦੀ ਸਥਾਪਨਾ 1976 'ਚ ਹੋਈ ਸੀ। ਇਹ ਲੰਬੇ ਸਮੇਂ ਤੋਂ ਗਲੋਬਲ ਪ੍ਰਾਈਵੇਟ ਉੱਦਮਾਂ 'ਚ ਨਿਵੇਸ਼ ਕਰਦੀ ਆ ਰਹੀ ਹੈ। ਇਸ ਕੰਪਨੀ ਨੇ ਬੀਐੱਮਲੀ ਸਾਫਟਵੇਅਰ, ਬਾਈਟਡਾਂਸ ਤੇ ਗੋਜੇਕ ਸਮੇਤ ਕਈ ਕੰਪਨੀਆਂ 'ਚ ਨਿਵੇਸ਼ ਕੀਤਾ ਹੈ। ਕੇਕੇਆਰ ਦੇ ਟੇਕ Portfolio 'ਚ ਮੀਡੀਆ ਤੇ ਦੂਰਸੰਚਾਰ ਖੇਤਰਾਂ ਦੀ ਕੁੱਲ 20 ਤੋਂ ਵੱਧ ਕੰਪਨੀਆਂ ਸ਼ਾਮਲ ਹਨ।


ਜ਼ਿਕਰਯੋਗ ਹੈ ਕਿ ਆਰਆਈਐੱਲ 'ਤੇ ਇਸ ਸਮੇਂ 1.61 ਲੱਖ ਕਰੋੜ ਰੁਪਏ ਦਾ ਕਰਜ ਹੈ। ਮੁਕੇਸ਼ ਅੰਬਾਨੀ ਆਪਣੇ ਮੁੱਖ ਕਾਰੋਬਾਰਾਂ 'ਚ ਰਣਨੀਤਕ ਨਿਵੇਸ਼ ਲਾ ਕੇ ਤੇ Rights issue ਦੇ ਰਾਹੀਂ ਕੰਪਨੀ ਨੂੰ Quick loan ਮੁਕਤ ਕਰਨਾ ਚਾਹੁੰਦੇ ਹਨ। ਆਰਆਈਐੱਲ ਦੇ ਨਿਰਦੇਸ਼ਕ ਦੀ ਮਾਰਚ 2021 ਤਕ ਕੰਪਨੀ ਨੂੰ ਕਰਜਮੁਕਤ ਕਰਨ ਦੀ ਯੋਜਨਾ ਹੈ। ਇਸ ਕੜੀ 'ਚ ਉਹ ਨਿਵੇਸ਼ ਕਰ ਰਹੇ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਆਰਆਈਐੱਲ ਇਸ ਸਾਲ ਦੇ ਅੰਤ ਤਕ ਹੀ ਕਰਜ ਮੁਕਤ ਹੋ ਸਕਦੀ ਹੈ।

Posted By: Rajnish Kaur