ਨਵੀਂ ਦਿੱਲੀ, ਪੀਟੀਆਈ : Future Group Deal ਨਾਲ ਜੁੜੀਆਂ ਚਿੰਤਾਵਾਂ ਦੌਰਾਨ ਬੁੱਧਵਾਰ ਨੂੰ ਰਿਲਾਇੰਸ ਇੰਡਸਟਰੀਜ਼ (ਆਰਐੱਲਆਈ) ਦੇ ਸ਼ੇਅਰਾਂ ’ਚ ਦੋ ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ ਹੈਵੀਵੇਟ ਸਟਾਕ ਬੁੱਧਵਾਰ ਨੂੰ ਕਮਜ਼ੋਰ ਰੁਖ਼ ਨਾਲ ਖੁੱਲਿ੍ਹਆ ਤੇ ਬਾਅਦ ’ਚ ਬੀਐੱਸਈ ’ਤੇ ਇਹ 2.43 ਫ਼ੀਸਦੀ ਦੀ ਗਿਰਾਵਟ ਨਾਲ 1,892.55 ਰੁਪਏ ਦੇ ਪੱਧਰ ਤਕ ਆ ਗਿਆ। ਉੱਥੇ ਹੀ ਐੱਨਐੱਸਈ ’ਤੇ ਕੰਪਨੀ ਦੇ ਸ਼ੇਅਰ ਦੀ ਕੀਮਤ 2.56 ਫ਼ੀਸਦੀ ਟੁੱਟ ਕੇ 1,891.15 ਰੁਪਏ ’ਤੇ ਆ ਗਈ। ਬੀਐੱਸਈ ’ਤੇ Future Retail ਦੇ ਸ਼ੇਅਰ 4.98 ਫ਼ੀਸਦੀ ਟੁੱਟ ਕੇ 77.25 ਰੁਪਏ ’ਤੇ ਆ ਗਏ।


ਜ਼ਿਕਰਯੋਗ ਹੈ ਕਿ ਅਮਰੀਕਾ ਦੇ ਆਨਲਾਈਨ ਰਿਟੇਲਰ Amazon ਨੇ ਦਿੱਲੀ ਹਾਈ ਕੋਰਟ ’ਚ ਇਕ ਪਟੀਸ਼ਨ ਦਾਇਰ ਕਰ ਕੇ Future group ਦੇ ਸੀਈਓ ਕਿਸ਼ੋਰ ਬਿਆਨੀ ਸਮੇਤ ਗਰੁੱਪ ਦੇ Founders ਨੂੰ ਹਿਰਾਸਤ ’ਚ ਲੈਣ ਤੇ ਉਨ੍ਹਾਂ ਦੀ ਜਾਇਦਾਦ ਨੂੰ ਸੀਲ ਕਰਨ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ। ਐਮਾਜ਼ੋਨ ਨੇ Reliance-Future Deal ਨੂੰ ਰੋਕਣ ਦੇ ਹੁਕਮ ਨਾਲ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ।


ਐਮਾਜ਼ੋਨ ਨੇ ਆਪਣੀ ਪਟੀਸ਼ਨ ’ਚ Partner future group ਖ਼ਿਲਾਫ਼ ਸਿੰਗਾਪੁਰ ਦੇ Arbitration forum ਦੇ ਫੈਸਲੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਸਿੰਗਾਪੁਰ ਦੇ Arbitration forum ਨੇ ਰਿਲਾਇੰਸ ਤੇ ਫਯੂਚਰ ਗਰੁੱਪ ’ਚ 24,713 ਕਰੋੜ ਰੁਪਏ ਦੀ ਡੀਲ ਨੂੰ ਲੈ ਕੇ ਅਕਤੂਬਰ ’ਚ ਆਪਣਾ ਹੁਕਮ ਸੁਣਾਇਆ ਸੀ।


ਐਮਾਜ਼ੋਨ ਇਸ ਡੀਲ ਨੂੰ ਰੁਕਵਾਉਣ ਦੀਆਂ ਕੋਸ਼ਿਸ਼ਾਂ ’ਚ ਲੱਗਾ ਹੈ। ਈ-ਕਾਮਰਸ ਕੰਪਨੀ ਨੇ Future group ਦੇ Directors ਨੂੰ ਹਿਰਾਸਤ ’ਚ ਲੈਣ ਦੀ ਮੰਗ ਕੀਤੀ ਹੈ।


Future retail ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਉਹ ਆਪਣੇ ਲੀਗਲ Counsels ਦੇ ਰਾਹੀਂ ਇਸ ਮਾਮਲੇ ਨੂੰ Defend ਕਰੇਗੀ।

ਮਾਹਰਾਂ ਮੁਤਾਬਕ ਇਨ੍ਹਾਂ ਘਟਨਾਵਾਂ ਦੀ ਵਜ੍ਹਾ ਨਾਲ ਦੋਵਾਂ ਕੰਪਨੀਆਂ ਦੇ ਸ਼ੇਅਰਾਂ ’ਚ ਇਹ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

Posted By: Rajnish Kaur