ਆਈਏਐਨਐਸ, ਨਵੀਂ ਦਿੱਲੀ : ਰਿਲਾਂਇੰਸ ਇੰਡਸਟਰੀ ਨੂੰ ਕੰਪਨੀ ਦੇ ਇਤਿਹਾਸ ਵਿਚ ਪਹਿਲਾ ਅਜਿਹਾ ਮੈਨੇਜਿੰਗ ਡਾਇਰੈਕਟਰ ਮਿਲ ਸਕਦਾ ਹੈ ਜੋ ਨਾਨ ਅੰਬਾਨੀ ਹੋਵੇਗਾ। ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦਾ ਪੋਸਟ ਵੱਖ ਵੱਖ ਰੱਖਣ ਸਬੰਧੀ ਸੇਬੀ ਨੇ ਨਿਰਦੇਸ਼ ਦਾ ਪਾਲਨ ਕਰਨ ਦੀ ਸਥਿਤੀ ਵਿਚ ਅਜਿਹਾ ਹੋਵੇਗਾ। ਇਸ ਨਿਰਦੇਸ਼ ਨੂੰ ਇਕ ਅਪ੍ਰੈਲ ਤਕ ਲਾਗੂ ਕਰਨਾ ਹੈ। ਅਜਿਹੀ ਸਥਿਤੀ ਵਿਚ Ril ਦੇ CMD ਮੁਕੇਸ਼ ਅੰਬਾਨੀ ਕੰਪਨੀ ਦੇ ਨਾਨ ਐਗਜ਼ੈਕਟਿਵ ਚੇਅਰਮੈਨ ਹੋਣਗੇ। ਹੁਣ ਇੰਡਸਟਰੀ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਸਮੂਹਾਂ ਵਿਚ ਸ਼ਾਮਲ ਆਰਆਈਐਲ ਦੇ ਨਵੇਂ ਐਮਡੀ ਕਿਹੜੇ ਹੋਣਗੇ। ਇਸ ਸਬੰਧ ਵਿਚ ਆਰਆਈਐਲ ਨੂੰ ਭੇਜੇ ਗਏ ਸਵਾਲਾਂ ਦਾ ਜਵਾਬ ਹੁਣ ਤਕ ਨਹੀਂ ਮਿਲ ਸਕਿਆ ਹੈ।

ਨਿਖਲ ਮੇਸਵਾਨੀ, ਮਨੋਜ ਮੋਦੀ ਦੌੜ ਵਿਚ ਅੱਗੇ

RIL'ਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਸੇਬੀ ਦੀਆਂ ਹਦਾਇਤਾਂ ਅਮਲ ਵਿਚ ਆਉਣ ਤੋਂ ਬਾਅਦ ਆਰਆਈਐਲ ਦੇ ਐਗਜ਼ੇਕਟਿਵ ਡਾਇਰੈਕਟਰ ਤੇ ਮੁਕੇਸ਼ ਅੰਬਾਨੀ ਦੇ ਵਿਸ਼ਵਾਸਪਾਤਰ ਨਿਖਲ ਮੇਸਵਾਨੀ ਅਤੇ ਕੰਪਨੀ ਦੇ ਵਰਚੂਅਲ ਸੀਈਓ ਮੰਨੇ ਜਾਣ ਵਾਲੇ ਮਨੋਜ ਮੋਦੀ ਇਸ ਅਹੁਦੇ ਲਈ ਚੁਣੇ ਜਾ ਸਕਦੇ ਹਨ। ਦੋ ਹੋਰ ਐਗਜ਼ੇਕਟਿਵ ਡਾਇਰੈਕਟਰ ਹੀਤਲ ਮੇਸਵਾਨੀ ਅਤੇ ਪੀਐਮਐਸ ਪ੍ਰਸਾਦ ਵੀ ਇਸ ਅਹੁਦੇ ਦੀ ਰੇਸ ਵਿਚ ਦੱਸੇ ਜਾ ਰਹੇ ਹਨ।

ਮੇਸਵਾਨੀ ਬੰਧੂ ਲੰਬੇ ਸਮੇਂ ਤੋਂ ਰਿਲਾਂਇੰਸ ਦੇ ਬੋਰਡ ਵਿਚ ਹਨ ਅਤੇ ਮੁਕੇਸ਼ ਅੰਬਾਨੀ ਦੇ ਕਜ਼ਨ ਹਨ। ਉਨ੍ਹਾਂ ਦੇ ਪਿਤਾ ਰਸਿਕਲਾਲ ਮੇਸਵਾਨੀ ਰਿਲਾਂਇੰਸ ਦੇ ਸੰਸਥਾਪਕ ਨਿਰਦੇਸ਼ਕਾਂ ਵਿਚ ਸ਼ਾਮਲ ਸਨ। ਮਨੋਜ ਮੋਦੀ ਰਿਲਾਂਇੰਸ ਦੇ ਬੋਰਡ ਵਿਚ ਨਹੀਂ ਹਨ ਪਰ ਉਹ ਰਿਲਾਂਇੰਸ ਲਈ ਬਹੁਤ ਅਹਿਮ ਵਿਅਕਤੀ ਹੈ।

ਸੇਬੀ ਨੇ ਸਾਰੀਆਂ ਲਿਮਟਿਡ ਕੰਪਨੀਆਂ ਲਈ ਇਕ ਅਪ੍ਰੈਲ ਤਕ ਚੇਅਰਮੈਨ ਅਤੇ ਐਮਡੀ ਸੀਈਓ ਦੀਆਂ ਆਸਾਮੀਆਂ ਨੂੰ ਵੱਖਰਾ ਕਰਨ ਲਈ ਕਿਹਾ ਹੈ। ਇਨ੍ਹਾਂ ਹਦਾਇਤਾਂ ਮੁਤਾਬਕ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਨੂੰ ਐਮਡੀ ਨਹੀਂ ਬਣਾਇਆ ਜਾ ਸਕਦਾ ਹੈ।

ਰਿਲਾਂਇੰਸ ਦੀ ਵੈਬਸਾਈਟ 'ਤੇ ਮੌਜੂਦ ਬਾਇਓਡਾਟਾ ਮੁਤਾਬਕ ਹੀਤਲ ਮੇਸਵਾਨੀ 1990 ਵਿਚ ਰਿਲਾਂਇੰਸ ਇੰਡਸਟਰੀਜ਼ ਲਿਮਟਿਡ ਨਾਲ ਜੁੜੇ ਸਨ।

Posted By: Tejinder Thind