ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਹਰ ਮਹੀਨੇ ਇਕ ਨਿਸ਼ਚਤ ਸੇਵਿੰਗ ਕਰਨੀ ਚਾਹੁੰਦੇ ਹੋ ਤੇ ਉਸ 'ਤੇ ਬਿਨਾਂ ਕਿਸੇ ਜੋਖ਼ਮ ਦੇ ਤੈਅ ਰਿਟਰਨ ਚਾਹੁੰਦੇ ਹੋ ਤਾਂ Recurring Deposit (RD) ਬਿਹਤਰ ਬਦਲ ਹੈ। ਇਹ ਕਾਫ਼ੀ ਮਸ਼ਹੂਰ ਸੇਵਿੰਗ ਸਕੀਮ ਹੈ ਕਿਉਂਕਿ ਇਸ ਵਿਚ ਤੁਹਾਨੂੰ ਮਿਊਚਲ ਫੰਡ ਵਾਂਗ ਰਿਟਰਨ ਸਬੰਧੀ ਚਿੰਤਾ ਨਹੀਂ ਕਰਨੀ ਪੈਂਦੀ। ਹਰ ਮਹੀਨੇ ਇਕ ਮਿੱਥੀ ਰਕਮ ਸੇਵ ਹੋਣ ਨਾਲ ਇਕ ਸਮੇਂ ਬਾਅਦ ਤੁਹਾਡੇ ਬੈਂਕ ਅਕਾਊਂਟ 'ਚ ਮੋਟੀ ਰਕਮ ਜਮ੍ਹਾਂ ਹੋ ਜਾਂਦੀ ਹੈ। ਤੁਸੀਂ ਕਿਸੇ ਵੀ ਬੈਂਕ ਜਾਂ ਪੋਸਟ ਆਫਿਸ 'ਚ RD ਅਕਾਊਂਟ ਖੁੱਲ੍ਹਵਾ ਸਕਦੇ ਹੋ।

ਅਜਿਹੇ ਵਿਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਦੋਵਾਂ ਵਿਚੋਂ ਕਿਸ ਜਗ੍ਹਾ ਨਿਵੇਸ਼ ਕਰਨਾ ਬਿਹਤਰ ਬਦਲ ਹੋਵੇਗਾ। ਆਓ ਵਿਸਤਾਰ ਨਾਲ ਜਾਣਦੇ ਹਾਂ ਕਿ ਬੈਂਕ 'ਚ ਆਰਡੀ ਅਕਾਊਂਟ ਖੁੱਲ੍ਹਵਾਉਣ ਤੇ ਬੈਂਕ 'ਚ RD ਸ਼ੁਰੂ ਕਰਵਾਉਣ 'ਚ ਕੀ ਅੰਤਰ ਹੈ। ਨਾਲ ਹੀ ਇਨ੍ਹਾਂ ਵਿਚੋਂ ਜ਼ਿਆਦਾ ਫਾਇਦੇਮੰਦ ਕੀ ਹੈ?

ਮਿਆਦ : ਪੋਸਟ ਆਫਿਸ 'ਚ ਤੁਸੀਂ ਪੰਜ ਸਾਲ ਦੀ ਨਿਸ਼ਚਤ ਮਿਆਦ ਲਈ RD ਕਰਵਾ ਸਕਦੇ ਹੋ। ਹਾਲਾਂਕਿ ਜੇਕਰ ਤੁਸੀਂ ਬੈਂਕ 'ਚ Recurring Deposit (RD) ਕਰਵਾਉਣੀ ਚਾਹੁੰਦੇ ਹੋ ਤਾਂ ਛੇ ਮਹੀਨੇ ਤੋਂ ਲੈ ਕੇ 10 ਸਾਲ ਦੀ ਮਿਆਦ ਤਕ ਲਈ ਤੁਸੀਂ ਨਿਵੇਸ਼ ਕਰ ਸਕਦੇ ਹੋ।

ਵਿਆਜ ਦਰ : Post Office 'ਚ RD ਕਰਵਾਉਣ 'ਤੇ ਤੁਹਾਨੂੰ 7.2 ਫ਼ੀਸਦੀ ਵਿਆਜ ਮਿਲਦਾ ਹੈ। ਪੋਸਟ ਆਫਿਸ ਦੀ ਆਰਡੀ 'ਤੇ ਮਿਲਣ ਵਾਲੇ ਵਿਆਜ ਦੀ ਸਮੀਖਿਆ ਹਰ ਤਿਮਾਹੀ 'ਚ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਤੇ ਸਰਕਾਰ ਹੀ ਵਿਆਜ ਤੈਅ ਕਰਦੀ ਹੈ। ਦੂਸਰੇ ਪਾਸੇ ਜ਼ਿਆਦਾਤਰ ਸਰਕਾਰੀ ਬੈਂਕ RD 'ਤੇ ਸੱਤ ਫ਼ੀਸਦੀ ਦਾ ਵਿਆਜ ਦਿੰਦੇ ਹਨ। ਬੈਂਕ ਅਮੂਮਨ RD 'ਤੇ ਵਿਆਜ ਦਰ 'ਚ ਤਬਦੀਲੀ ਨਹੀਂ ਕਰਦੇ ਹਨ। ਇਕ ਵਾਰ ਵਿਆਜ ਤੈਅ ਹੋਣ ਤੋਂ ਬਾਅਦ RD ਦੀ ਮਿਆਦ ਦੌਰਾਨ ਉੱਥੇ ਵਿਆਜ ਦਰ ਬਣੀ ਰਹਿੰਦੀ ਹੈ।

ਮੈਚਿਓਰਟੀ ਤੋਂ ਪਹਿਲਾਂ ਨਿਕਾਸੀ : Post Office ਤੇ Bank ਦੋਵਾਂ 'ਚ ਮੈਚਿਓਰਟੀ ਤੋਂ ਪਹਿਲਾਂ ਨਿਕਾਸੀ ਦਾ ਬਦਲ ਉਪਲਬਧ ਹੈ। ਹਾਲਾਂਕਿ, ਇਸ ਦੇ ਲਈ ਤੁਹਾਨੂੰ ਪੈਨਲਟੀ ਭਰਨੀ ਪੈਂਦੀ ਹੈ। ਜੇਕਰ ਤੁਸੀਂ ਡਾਕਘਰ 'ਚ ਆਰਡੀ ਕਰਵਾਉਂਦੇ ਹੋ ਤਾਂ ਇਕ ਸਾਲ ਬਾਅਦ ਤੁਸੀਂ 50 ਫ਼ੀਸਦੀ ਤਕ ਦੀ ਰਕਮ ਕੱਢ ਸਕਦੇ ਹੋ। ਇਸ ਐਡਵਾਂਸ ਨੂੰ ਕਿਸੇ ਵੀ ਸਮੇਂ ਤੈਅ ਵਿਆਜ ਦਰ ਦੇ ਨਾਲ ਇਕਮੁਸ਼ਤ ਰਕਮ ਦੇ ਰੂਪ 'ਚ ਮੁੜ ਜਮ੍ਹਾਂ ਕੀਤਾ ਜਾ ਸਕਦਾ ਹੈ।

ਇੰਟਰਸਟ ਦੀ ਗਣਨਾ : ਬੈਂਕ ਤੇ ਪੋਸਟ ਆਫਿਸ ਦੋਵਾਂ ਦੀ RD 'ਚ ਤਿਮਾਹੀ ਆਧਾਰ 'ਤੇ ਵਿਆਜ ਦੀ ਗਣਨਾ ਹੁੰਦੀ ਹੈ ਪਰ ਉਸ ਦਾ ਭੁਗਤਾਨ ਮੈਚਿਓਰਟੀ ਵੇਲੇ ਕੀਤਾ ਜਾਂਦਾ ਹੈ।

ਨੌਮੀਨੇਸ਼ਨ : ਬੈਂਕ ਤੇ ਪੋਸਟ ਆਫਿਸ ਦੋਵਾਂ ਦੀ RD 'ਚ ਨੌਮੀਨੇਸ਼ਨ ਦੀ ਸਹੂਲਤ ਹੁੰਦੀ ਹੈ। ਆਰਡੀ ਨੂੰ ਇਕ ਪੋਸਟ ਆਫਿਸ ਬ੍ਰਾਂਚ ਤੋਂ ਦੂਸਰੀ ਬ੍ਰਾਂਚ 'ਚ ਟਰਾਂਸਫਰ ਕੀਤਾ ਜਾ ਸਕਦਾ ਹੈ। ਇਹ ਨਿਯਮ ਬੈਂਕ ਦੀ ਆਰਡੀ 'ਤੇ ਵੀ ਲਾਗੂ ਹੁੰਦਾ ਹੈ।

Posted By: Seema Anand